ਹੁਣ ਤਕ ਦੀ ਸਭ ਤੋਂ ਸਸਤੀ Bugatti ਲਾਂਚ, ਕੀਮਤ Honda CRV ਤੋਂ ਵੀ ਘੱਟ

03/18/2019 5:56:15 PM

ਆਟੋ ਡੈਸਕ–  ਦੁਨੀਆ ’ਚ ਅਜਿਹੀਆਂ ਬਹੁਤ ਸਾਰੀਆਂ ਕਾਰਾਂ ਹਨ ਜੋ ਤੁਹਾਡੇ ਬਜਟ ਤੋਂ ਬਾਹਰ ਦੀਆਂ ਹਨ। ਪਰ ਜਦੋਂ ਉਹੀ ਕਾਰ ਤੁਹਾਨੂੰ ਸਸਤੀ ਕੀਮਤ ’ਚ ਮਿਲ ਜਾਵੇ ਤਾਂ ਉਹ ਇਕ ਅਲੱਗ ਹੀ ਗੱਲ ਹੁੰਦੀ ਹੈ। ਇਨ੍ਹਾਂ ਕਾਰਾਂ ’ਚੋਂ ਇਕ ਕਾਰ ਹੈ Bugatti ਜਿਸ ਦੀ ਕੀਮਤ ਆਸਮਾਨ ਛੂਹੰਦੀ ਹੈ। ਜੇਕਰ ਤੁਹਾਡੇ ਸਾਹਮਣੇ ਇਕ ਸਸਤੀ Bugatti ਆ ਜਾਵੇ ਤਾਂ ਤੁਹਾਨੂੰ ਕਿਹੋ ਜਿਹਾ ਲੱਗੇਗਾ, ਜਿਸ ਦੀ ਕੀਮਤ ਭਾਰਤ ’ਚ ਵੇਚੀ ਜਾ ਰਹੀ Honda CRV ਤੋਂ ਵੀ ਘੱਟ ਹੋਵੇ। 

Bugatti ਕੋਲ ਹਾਈਪਰ ਕਾਰਾਂ ਜਿਵੇਂ Veyron ਅਤੇ Chiron ਹਨ ਜਿਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਹੈ ਅਤੇ ਹੁਣ Bugatti ਟੌਏ ਸੈਕਟਰ (ਖਿਡੌਣਾ ਖੇਤਰ) ’ਚ ਉਤਰ ਚੁੱਕੀ ਹੈ, ਜਿਸ ਵਿਚ ਕੰਪਨੀ ਨੇ ਆਪਣੀ Bugatti Baby II ride-on ਇਲੈਕਟ੍ਰਿਕ ਵ੍ਹੀਕਲ ਪੇਸ਼ ਕੀਤਾ ਹੈ। ਇਹ Bugatti Baby I ਤੋਂ ਪ੍ਰੇਰਿਤ ਹੈ ਅਤੇ ਇਹ ਇਕ ਖਿਡੌਣਾ ਕਾਰ ਹੈ, ਜਿਸ ਨੂੰ ਬੱਚੇ ਅਤੇ ਬਾਲਗ ਦੋਵੇਂ ਚਲਾ ਸਕਦੇ ਹਨ। ਕੰਪਨੀ ਨੇ ਇਸ ਦੀ ਕੀਮਤ 34,000 ਡਾਲਰ (ਕਰੀਬ 25 ਲੱਖ ਰੁਪਏ) ਰੱਖੀ ਹੈ।

Bugatti Baby II ਅਰਧ ਪੈਮਾਨੇ ਦੀ ਟਾਈਪ 35 ਰੇਸ ਕਾਰ ਰੈਪਲਿਕਾ ਦਾ ਇਕ ਮਾਡਰਨ ਵਰਜਨ ਹੈ ਜਿਸ ਨੂੰ ਆਟੋਮੇਕਰ ਦੇ ਸੰਸਥਾਪਕ ਐਟੋਰ ਬੁਗਾਟੀ ਨੇ ਕਰੀਬ ਇਕ ਸ਼ਤਾਬਦੀ ਪਹਿਲਾਂ ਆਪਣੇ ਬੇਟੇ ਲਈ ਬਣਾਇਆ ਸੀ। ਜਦੋਂ ਕਿ ਓਰਿਜਨਲ Baby I ਨੂੰ 1927 ਅਤੇ 1936 ਦੇ ਵਿਚਕਾਰ ਖਾਸਤੌਰ ’ਤੇ ਬੱਚਿਆਂ ਲਈ ਬਣਾਇਆ ਸੀ। ਕੰਪਨੀ ਨੇ ਹੁਣ Baby II ਨੂੰ ਥੋੜ੍ਹੇ ਵੱਡੇ ਅਨੁਪਾਤ ਦੇ ਨਾਲ ਬਣਾਇਆ ਹੈ ਤਾਂ ਜੋ ਇਸ ਨੂੰ ਬਾਲਗਾਂ ਦੁਆਰਾ ਵੀ ਚਲਾਇਆ ਜਾ ਸਕੇ। 

ਦੱਸ ਦੇਈਏ ਕਿ ਇਸ ਟੌਏ ਕਾਰ ’ਚ ਇਕ ਇਲੈਕਟ੍ਰਿਕ ਮੋਟਰ ਲਗਾਈ ਗਈ ਹੈ ਅਤੇ ਇਹ ਦੋ ਪਾਵਰ ਮੋਡਸ- ਚਾਈਲਡ ਅਤੇ ਅਡਲਟ ਦੇ ਨਾਲ ਆਉਂਦੀ ਹੈ। ਚਾਈਲਡ ਮੋਡ ’ਤੇ ਇਸ ਦੀ ਟਾਪ ਸਪੀਡ 20kmph ਦੇ ਨਾਲ 1.3bhp ਦੀ ਪਾਵਰ ਅਤੇ ਉਥੇ ਹੀ ਅਡਲਟ ਮੋਡ ’ਤੇ ਇਸ ਦੀ ਰਫਤਾਰ 45kmph ਹੈ। ਚਿਰੋਨ ਦੀ ਤਰ੍ਹਾਂ, ਹਾਲਾਂਕਿ Baby II ਵੀ ‘speed key’ ਦੇ ਨਾਲ ਆਉਂਦੀ ਹੈ ਜੋ ਤੁਹਾਨੂੰ ਇਲੈਕਟ੍ਰਿਕ ਮੋਟਰ ਨਾਲ ਵੀ 13 horses ਨੂੰ ਪੂਰੀ ਤਰ੍ਹਾਂ ਹਟਾ ਦੇਣ ਦੀ ਮਨਜ਼ੂਰੀ ਦਿੰਦਾ ਹੈ। 

34,000 ਡਾਲਰ ਦੀ ਕੀਮਤ ’ਚ ਅਸੀਂ ਮੰਨਦੇ ਹਾਂ ਕਿ  Bugatti Baby II ਸਸਤੀ ਕਾਰ ਨਹੀਂ ਹੈ। ਅਸਲੀਅਤ ’ਚ ਅਮਰੀਕਾ ’ਚ ਉਨ੍ਹਾਂ ਲੋਕਾਂ ਲਈ ਵਾਧੂ ਹਜ਼ਾਰ ਡਾਲਰ ਦੇ ਨਾਲ ਇਕ ਟੈਸਲਾ ਮਾਡਲ 3 ਮਿਲ ਜਾਵੇਗੀ। ਇਹ ਕਾਰ ਬਹੁਤ ਜ਼ਿਆਦਾ ਅਮੀਰ ਲੋਕਾਂ ਲਈ ਹੈ ਜਿਨ੍ਹਾਂ ਦੇ ਗੈਰੇਜ ’ਚ ਵੇਰਾਨ ਅਤੇ ਚਿਰੋਨ ਦੇ ਢੇਰ ਹੋ ਸਕਦੇ ਹਨ। ਦੱਸ ਦੇਈਏ ਕਿ ਕੰਪਨੀ ਇਸ ਦੀਆਂ ਸਿਰਫ 500 ਯੂਨਿਟਸ ਹੀ ਬਣਾਏਗੀ।