ਮਹਿੰਦਰਾ ਦੀ ਇਸ ਜ਼ਬਰਦਸਤ SUV ’ਤੇ ਮਿਲ ਰਿਹੈ 3 ਲੱਖ ਰੁਪਏ ਤੋਂ ਜ਼ਿਆਦਾ ਦਾ ਡਿਸਕਾਊਂਟ

10/27/2020 6:20:49 PM

ਆਟੋ ਡੈਸਕ– ਤਿਉਹਾਰੀ ਸੀਜ਼ਨ ’ਚ ਸਾਰੀਆਂ ਕਾਰ ਨਿਰਮਾਤਾ ਕੰਪਨੀਆਂ ਆਪਣੇ ਪ੍ਰੋਡਕਟਸ ’ਤੇ ਡਿਸਕਾਊਂਟ ਅਤੇ ਫਾਇਦੇ ਆਫਰ ਕਰ ਰਹੀਆਂ ਹਨ। ਹੁਣ ਮਹਿੰਦਰਾ ਕੰਪਨੀ ਆਪਣੇ ਫੁਲ ਸਾਈਜ਼ ਐੱਸ.ਯੂ.ਵੀ. ਕਾਰ ਮਹਿੰਦਰਾ ਅਲਟੁਰਸ ’ਤੇ ਸਭ ਤੋਂ ਜ਼ਿਆਦਾ ਡਿਸਕਾਊਂਟ ਆਫਰ ਕਰ ਰਹੀ ਹੈ। ਇਸ ਕਾਰ ’ਤੇ ਤੁਸੀਂ 3.06 ਲੱਖ ਰੁਪਏ ਤਕ ਦਾ ਡਿਸਕਾਊਂਟ ਪਾ ਸਕਦੇ ਹੋ।

2.2ਲੱਖ ਰੁਪਏ ਦਾ ਫਲੈਟ ਕੈਸ਼ ਡਿਸਕਾਊਂਟ
ਮਹਿੰਦਰਾ ਦੀ ਇਸ ਕਾਰ ’ਤੇ ਕੰਪਨੀ 2.20 ਲੱਖ ਰੁਪਏ ਦਾ ਫਲੈਟ ਡਿਸਕਾਊਂਟ ਆਫਰ ਕਰ ਰਹੀ ਹੈ। ਇਸ ਤੋਂ ਇਲਾਵਾ 80 ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਫਾਇਦੇ ਵੀ ਮਿਲ ਰਹੇ ਹਨ। ਇਸ ਵਿਚ ਐਕਸਚੇਂਜ ਆਫਰ, ਕਾਰਪੋਰੇਟ ਡਿਸਕਾਊਂਟ ਵਰਗੇ ਆਫਰ ਸ਼ਾਮਲ ਹਨ। 

ਇਨ੍ਹਾਂ ਕਾਰਾਂ ’ਤੇ ਵੀ ਡਿਸਕਾਊਂਟ
ਮਹਿੰਦਰਾ ਦੀ KUV NXT 100 ’ਤੇ ਤੁਸੀਂ ਅਕਤੂਬਰ ਮਹੀਨੇ ’ਚ 62,000 ਰੁਪਏ ਤਕ ਡਿਸਕਾਊਂਟ ਪਾ ਸਕਦੇ ਹੋ। ਡਿਜ਼ਾਇਨ ਅਤੇ ਸਿਟਿੰਗ ਕੰਫੀਗਿਊਰੇਸ਼ਨ ਦੇ ਮਾਮਲੇ ’ਚ ਇਹ ਕਾਰ ਬਾਕੀ ਕਾਰਾਂ ਨਾਲੋਂ ਕਾਫੀ ਅਲੱਗ ਹੈ। ਇਸ ਕਾਰ ’ਤੇ ਮੌਜੂਦਾ ਸਮੇਂ ’ਚ 62,000 ਰੁਪਏ ਦੀ ਬਚਤ ਕਰ ਸਕਦੇ ਹੋ। ਯਾਨੀ ਇਸ ਮਹੀਨੇ ਇਹ ਕਾਰ ਖ਼ਰੀਦਣਾ ਤੁਹਾਡੇ ਲਈ ਫਾਇਦੇ ਦਾ ਸੌਦਾ ਸਾਬਤ ਹੋ ਸਕਦਾ ਹੈ। 

ਮਹਿੰਦਰਾ XUV 500 ’ਤੇ ਵੀ ਕੰਪਨੀ ਇਸ ਮਹੀਨੇ ਡਿਸਕਾਊਂਟ ਆਫਰ ਕਰ ਰਹੀ ਹੈ। ਜੇਕਰ ਤੁਸੀਂ ਇਸ ਮਹੀਨੇ ਇਹ ਕਾਰ ਖ਼ਰੀਦਦੇ ਹੋ ਤਾਂ ਤੁਸੀਂ ਇਸ ’ਤੇ ਚੰਗੀ ਬਚਤ ਕਰ ਸਕਦੇ ਹੋ। ਇਸ ਨੂੰ ਕੰਪਨੀ ਨੇ ਪਹਿਲੀ ਵਾਰ ਸਾਲ 2011 ’ਚ ਲਾਂਚ ਕੀਤਾ ਸੀ। ਕੰਪਨੀ ਇਸ ਕਾਰ ਦਾ ਫੇਸਲਿਫਟ 2 ਵਾਰ ਅਪਡੇਟ ਕਰ ਚੁੱਕੀ ਹੈ। ਕੰਪਨੀ ਅਗਲੇ ਸਾਲ ਇਸ ਕਾਰ ਦਾ ਨਿਊ ਜਨਰੇਸ਼ਨ ਮਾਡਲ ਲਾਂਚ ਕਰੇਗੀ। ਇਸ ਮਹੀਨੇ ਕਾਰ ਦੀ ਖ਼ਰੀਦ ’ਤੇ ਤੁਸੀਂ 57,000 ਰੁਪਏ ਦੀ ਬਚਤ ਕਰ ਸਕਦੇ ਹੋ। 

Rakesh

This news is Content Editor Rakesh