ਬਦਲਣ ਵਾਲਾ ਹੈ ਮੋਬਾਇਲ SIM ਕੁਨੈਕਸ਼ਨ ਨਾਲ ਜੁੜਿਆ ਇਹ ਵੱਡਾ ਨਿਯਮ

08/26/2020 2:42:52 AM

ਗੈਜੇਟ ਡੈਸਕ– ਪ੍ਰੀਪੇਡ ਮੋਬਾਇਲ ਨੂੰ ਪੋਸਟਪੇਡ ’ਚ ਬਦਲਣਾ ਹੁਣ ਆਸਾਨ ਹੋਣ ਵਾਲਾ ਹੈ। ਮੋਬਾਇਲ ਗਾਹਕਾਂ ਨੂੰ ਹੁਣ ਪ੍ਰੀਪੇਡ ਸਿਮ ਕਾਰਡ ਨੂੰ ਪੋਸਟਪੇਡ ’ਚ ਬਦਲਣ ਲਈ ਦੁਬਾਰਾ ਵੈਰੀਫਿਕੇਸ਼ਨ ਨਹੀਂ ਕਰਵਾਉਣੀ ਹੋਵੇਗੀ। ਇਸ ਲਈ ਹੁਣ ਸਿਰਫ ਇਕ OTP ਨਾਲ ਗਾਹਕਾਂ ਦਾ ਕੰਮ ਆਸਾਨ ਹੋ ਜਾਵੇਗਾ। ਦੱਸਿਆ ਗਿਆ ਹੈ ਕਿ ਹੁਣ ਇਕ ਓ.ਟੀ.ਪੀ. ਨਾਲ ਹੀ ਗਾਹਕਾਂ ਦਾ ਪੋਸਟਪੇਡ ਕੁਨੈਕਸ਼ਨ ਸ਼ੁਰੂ ਹੋ ਜਾਵੇਗੀ। 

ਦੂਰਸੰਚਾਰ ਮਹਿਕਮਾ ਜਲਦ ਹੀ ਇਸ ਲਈ ਗਾਈਡਲਾਈਨ ਜਾਰੀ ਕਰ ਸਕਦਾ ਹੈ। ਦੱਸਿਆ ਗਿਆ ਹੈ ਕਿ ਪੋਸਟਪੇਡ ’ਚ ਬਦਲਣ ਲਈ ਗਾਹਕਾਂ ਨੂੰ ਦੁਬਾਰਾ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ। ਯਾਨੀ ਗਾਹਕਾਂ ਨੂੰ ਰੀ-ਵੈਰੀਫਿਕੇਸ਼ਨ ਦੀ ਪ੍ਰਕਿਰਿਆ ’ਚੋਂ ਨਹੀਂ ਲੰਘਣਾ ਹੋਵੇਗਾ ਅਤੇ ਗਾਹਕ ਦੇ ਮੋਬਾਇਲ ’ਤੇ ਓ.ਟੀ.ਪੀ. ਨਾਲ ਹੀ ਵੈਰੀਫਿਕੇਸ਼ਨ ਹੋ ਜਾਵੇਗੀ। ਇਸ ਤੋਂ ਇਲਾਵਾ ਬਿਲਿੰਗ ਲਈ ਗਾਹਕ ਆਪਣਾ ਐਡਰੈੱਸ ਪਰੂਫ ਕੰਪਨੀ ਦੀ ਵੈੱਬਸਾਈਟ ’ਤੇ ਅਪਲੋਡ ਕਰ ਸਕਦੇ ਹਨ। 

 

ਦੂਰਸੰਚਾਰ ਮਹਿਕਮੇ ਨੇ ਗਾਹਕ ਵੈਰੀਫਿਕੇਸ਼ਨ ਦੀਆਂ ਨਵੀਆਂ ਗਾਈਡਲਾਈਨਜ਼ ਤਿਆਰ ਕਰ ਲਈਆਂ ਹਨ ਅਤੇ ਇਕ ਤੋਂ ਦੋ ਹਫ਼ਤਿਆਂ ’ਚ ਇਸ ਨੂੰ ਜਾਰੀ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ’ਚ 90 ਕਰੋੜ ਤੋਂ ਜ਼ਿਆਦਾ ਪ੍ਰੀਪੇਡ ਮੋਬਾਇਲ ਉਪਭੋਗਤਾ ਹਨ। ਪਤਾ ਲੱਗਾ ਹੈ ਕਿ ਇਸ ਨਾਲ ਜੰਮੂ-ਕਸ਼ਮੀਰ ਜਾਣ ਵਾਲੇ ਗਾਹਕਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਜੰਮੂ-ਕਸ਼ਮੀਰ ’ਚ ਕਿਸੇ ਹੋਰ ਰਾਜ ਦਾ ਪ੍ਰੀਪੇਡ ਸਮ ਕੰਮ ਨਹੀਂ ਕਰਦਾ। 

Rakesh

This news is Content Editor Rakesh