ਮੋਬਾਇਲ ਗੇਮਿੰਗ ਦੇ ਦੀਵਾਨੇ ਹਨ ਭਾਰਤੀ, ਜਾਣੋ ਕਿਹੜੀ ਹੈ ਸਭ ਤੋਂ ਪਸੰਦੀਦਾ ਗੇਮ

12/26/2019 11:13:02 AM

ਗੈਜੇਟ ਡੈਸਕ– ਭਾਰਤ ’ਚ ਮੋਬਾਇਲ ਗੇਮਿੰਗ ਦੇ ਦਾਵਾਨਿਆਂ ਦੀ ਗਿਣਤੀ ਹੌਲੀ-ਹੌਲੀ ਵਧਦੀ ਹੀ ਜਾ ਰਹੀ ਹੈ। ਸਾਲ 2019 ’ਚ ਭਾਰਤ ’ਚ ਗੇਮਿੰਗ ਇੰਡਸਟਰੀ ਦੀ ਮਾਰਕੀਟ ਵੈਲਿਊ 62 ਬਿਲੀਅਨ ਰਹੀ ਜੋ ਕਿ ਸਾਲ 2024 ਤਕ 250 ਬਿਲੀਅਨ ਰੁਪਏ ਤਕ ਪਹੁੰਚਣ ਦੀ ਉਮੀਦ ਹੈ। ਮੋਬਾਇਲ ਗੇਮਿੰਗ ਦੇ ਫੈਲਦੇ ਬਾਜ਼ਾਰ ਦੇ ਨਾਲ-ਨਾਲ ਇਸ ਇੰਡਸਟਰੀ ਨੇ ਰੋਜ਼ਗਾਰ ਦੇ ਵੀ ਮੌਕੇ ਪੈਦਾ ਕੀਤੇ ਹਨ। ਅਨੁਮਾਨਤਾਂ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਸਾਲ 2022 ਤਕ ਮੋਬਾਇਲ ਗੇਮਿੰਗ ਇੰਡਸਟਰੀ ’ਚ 40 ਹਜ਼ਾਰ ਤਕ ਕਰਮਚਾਰੀ ਤਾਇਨਾਤ ਹੋਣਗੇ। ਦੱਸ ਦੇਈਏ ਕਿ ਭਾਰਤ ’ਚ ਸਾਲ 2019 ’ਚ ਪਬਜੀ ਮੋਬਾਇਲ ਗੇਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ। 

ਭਾਰਤ ’ਚ ਕਾਫੀ ਮਸ਼ਹੂਰ ਹੈ ਕ੍ਰਿਕੇਟ ਗੇਮ
ਭਾਰਤ ’ਚ ਕ੍ਰਿਕੇਟ ਗੇਮ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ। ਗੇਮਿੰਗ ਇੰਡਸਟਰੀ ਨੂੰ ਉਮੀਦ ਹੈ ਕਿ 2020 ਤਕ ਫੈਂਟੇਸੀ ਸੁਪੋਰਟਸ, ਕ੍ਰਿਕੇਟ ਤੋਂ ਇਲਾਵਾ ਹੋਰ ਗੇਮਾਂ ’ਚ ਵੀ ਆਪਣੀ ਥਾਂ ਬਣਾ ਲਵੇਗੀ। ਫਿਲਹਾਲ ਕ੍ਰਿਕੇਟ, ਫੁੱਟਬਾਲ ਅਤੇ ਕਬੱਡੀ ਹੀ ਉਹ ਗੇਮਾਂ ਹਨ ਜਿਨ੍ਹਾਂ ਨੇ ਆਪਣੀ ਪਛਾਣ ਬਣਾਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਹਾਕੀ, ਵਾਲੀਬਾਲ, ਬੇਸਬਾਲ ਅਤੇ ਰੈਸਲਿੰਗ ਵਰਗੀਆਂ ਗੇਮਾਂ ਨੂੰ ਵੀ ਖੇਡਣਾ ਲੋਕ ਪਸੰਦ ਕਰਨਗੇ। 

ਸੋਸ਼ਲ ਗੇਮਿੰਗ ਦਾ ਵੀ ਵਧਿਆ ਕ੍ਰੇਜ਼
2019 ’ਚ ਸੋਸ਼ਲ ਗੇਮਿੰਗ ਨੂੰ 100 ਮਿਲੀਅਨ ਤੋਂ ਵੀ ਜ਼ਿਆਦਾ ਡਾਊਨਲੋਡ ਮਿਲੇ ਹਨ। 10 ਸਾਲ ਪਹਿਲਾਂ ਭਾਰਤ ’ਚ ਸੋਸ਼ਲ ਗੇਮਿੰਗ ਦੀ ਸ਼ੁਰੂਆਤ ਹੋਈ ਸੀ ਅਤੇ ਸੋਸ਼ਲ ਗੇਮ ਫਾਰਮਵਿਲੇ ਬਾਜ਼ਾਰ ’ਚ ਉਤਾਰੀ ਗਈ ਸੀ। ਹੁਣ ਆਉਣ ਵਾਲੇ ਸਮੇਂ ’ਚ ਰੈਸਟੋਰੈਂਟ ਸਟੋਰੀ, ਟਾਊਨਸ਼ਿਪ, ਹਾਬੋ, ਲੂਡੋ ਕਿੰਗ, ਐਨਿਮਲ ਬੁਆਏਫ੍ਰੈਂਡ ਵਰਗੀਆਂ ਹੋਰ ਗੇਮਾਂ ਦੇ ਵੀ ਬਾਜ਼ਾਰ ’ਚ ਆਉਣ ਦੀ ਉਮੀਦ ਹੈ।