ਨਵੇਂ ਮੋਬੀਸਟਾਰ XQ ਡਿਊਲ ''ਚ ਮਿਲੇਗਾ 13MP ਦਾ ਰਿਅਰ ਕੈਮਰਾ ਅਤੇ 3,000mAh ਦੀ ਬੈਟਰੀ

05/23/2018 2:07:08 PM

ਜਲੰਧਰ- ਮੋਬੀਸਟਾਰ ਨੇ ਭਾਰਤ 'ਚ ਆਪਣਾ ਪਹਿਲਾ ਸਮਾਰਟਫੋਨ XQ ਡਿਊਲ ਨਾਂ ਨਾਲ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ 7999 ਰੁਪਏ ਦੀ ਕੀਮਤ ਨਾਲ ਹੈ ਅਤੇ ਵਿਕਰੀ ਲਈ 30 ਮਈ ਤੋਂ ਫਲਿਪਕਾਰਟ 'ਤੇ ਉਪਲੱਬਧ ਹੋਵੇਗਾ। ਇਹ ਗੋਲਡ ਕਲਰ ਆਪਸ਼ਨ ਦੇ ਨਾਲ ਹੈ।

ਸਪੈਸੀਫਿਕੇਸ਼ਨਸ
ਇਸ 'ਚ 5.5 ਇੰਚ ਦੀ ਫੁੱਲ HD ਡਿਸਪਲੇਅ ਹੈ ਜਿਸਦੀ ਸਕ੍ਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ। ਇਸ ਦੇ ਨਾਲ ਹੀ ਇਸ 'ਚ 1.4GHz ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ, ਐਡਰੀਨੋ 505 GPU, 3GB ਰੈਮ ਅਤੇ 32GB ਦੀ ਇੰਟਰਨਲ ਸਟੋਰੇਜ ਸਮਰੱਥਾ ਹੈ ਤੇ 128GB ਤੱਕ ਦੀ ਕਾਰਡ ਸਪੋਰਟ ਹੈ। 

ਕੈਮਰਾ ਸੈੱਟਅਪ
13 ਮੈਗਾਪਿਕਸਲ ਦਾ ਰਿਅਰ ਕੈਮਰਾ f/2.0 ਅਪਰਚਰ ਅਤੇ LED ਫਲੈਸ਼ ਦੇ ਨਾਲ ਹੈ। ਉਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ ਕਿ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 8 ਮੈਗਾਪਿਕਸਲ ਦਾ ਸੇਕੈਂਡਰੀ ਸੈਂਸਰ L54 ਫਲੈਸ਼ ਦੇ ਨਾਲ ਹੈ। ਇਹ ਸਮਾਰਟਫੋਨ ਐਂਡ੍ਰਾਇਡ 7.1. 2 ਨੂਗਟ ਆਪਰੇਟਿੰਗ ਸਿਸਟਮ ਦੇ ਨਾਲ ਮੋਬੀਸਟਾਰ ਕਸਟਮ ਯੂਜ਼ਰ ਇੰਟਰਫੇਸ 'ਤੇ ਅਧਾਰਿਤ ਹੈ। 

ਹੋਰ ਖਾਸ ਫੀਚਰਸ
ਇਸ ਸਮਾਰਟਫੋਨ 'ਚ 3,000 mAh ਦੀ ਨਾਨ-ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਕੁਨੈੱਕਟੀਵਿਟੀ ਲਈ ਇਸ 'ਚ ਡਿਊਲ ਸਿਮ, 4G VoLTE, ਵਾਈ-ਫਾਈ, ਬਲੂਟੁੱਥ, GPS,3.5 ਮਿ.ਮੀ ਆਡੀਓ ਜੈੱਕ ਅਤੇ 6M ਰੇਡੀਓ ਆਦਿ ਹਨ। ਇਸ ਸਮਾਰਟਫੋਨ ਦਾ ਕੁਲ ਮਾਪ 154.3x76.6x7.9 ਮਿ.ਮੀ ਅਤੇ ਭਾਰ ਲਗਭਗ 160 ਗਰਾਮ ਹੈ। ਇਹ ਸਮਾਰਟਫੋਨ ਫਰੀਜ਼ ਐਪ, ਥੀਂਮਸ, SOS, ਸਮਾਰਟ ਬੈਟਰੀ ਅਤੇ ਪਾਵਰ ਸੇਵਿੰਗ ਆਦਿ ਦੀ ਸਹੂਲਤ ਦੇ ਨਾਲ ਹੈ।