Xiaomi ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੀ MIUI 9 ਅਪਡੇਟ

02/03/2018 11:34:56 AM

ਜਲੰਧਰ-ਰਿਪੋਰਟ ਅਨੁਸਾਰ ਹਾਲ ਹੀ 'ਚ ਸ਼ਿਓਮੀ ਨੇ ਆਪਣੇ ਕੁਝ ਉਨ੍ਹਾਂ ਫੋਨਜ਼ ਦੇ ਨਾਂ ਬਾਰੇ ਐਲਾਨ ਕੀਤਾ ਸੀ, ਜਿਨ੍ਹਾਂ ਨੂੰ MIUI 9 ਅਪਡੇਟ ਮਿਲੇਗੀ। ਹੁਣ ਹਾਲ ਹੀ ਰਿਪੋਰਟ ਅਨੁਸਾਰ ਕੰਪਨੀ ਨੇ Xiaomi Redmi 3S ਅਤੇ Redmi 3S Prime ਲਈ MIUI 9 ਅਪਡੇਟ ਰੀਲੀਜ਼ ਕਰ ਦਿੱਤੀ ਹੈ।

 

ਇਸ ਨਵੇਂ ਅਪਡੇਟ ਦਾ ਫਰਮਵੇਅਰ ਵਰਜ਼ਨ MIUI V9.2.2.0.MALMIEK ਹੈ। ਜੇਕਰ ਗੱਲ ਕਰੀਏ ਇਸ ਅਪਡੇਟ ਦੇ ਸਾਈਜ਼ ਦੀ ਤਾਂ ਇਸ ਦਾ ਸਾਈਜ਼ 376 ਐੱਮ. ਬੀ. ਹੈ। ਇਹ ਨਵਾਂ ਅਪਡੇਟ ਐਂਡਰਾਇਡ ਮਾਰਸ਼ਮੈਲੋ 'ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਅਪ੍ਰੈਲ 2017 ਸਕਿਓਰਟੀ ਪੈਚ ਵੀ ਮਿਲਦਾ ਹੈ।

 

ਇਸ ਤੋਂ ਇਲਾਵਾ ਧਿਆਨਦੇਣ ਵਾਲੀ ਗੱਲ ਇਹ ਹੈ ਕਿ ਇਹ ਇਕ ਨਵਾਂ ਬਿਲਡ ਹੈ। ਫਿਲਹਾਲ ਸ਼ਿਓਮੀ ਇਸ ਨੂੰ ਕੁਝ ਚੁਣਿੰਦਾ ਡਿਵਾਈਸਿਜ਼ ਲਈ ਦੇ ਰਹੀਂ ਹੈ, ਪਰ ਜੇਕਰ ਇਹ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਇਸਦਾ ਯੂਜ਼ਰ ਫੀਡਬੈਕ ਵਧੀਆ ਆਉਦਾ ਹੈ ਤਾਂ ਕੰਪਨੀ ਇਸ ਨੂੰ ਦੂਜੇ ਯੂਨਿਟਸ ਲਈ ਉਪਲੱਬਧ ਕਰੇਗੀ।