Mitron ਐਪ ''ਚ ਸਾਹਮਣੇ ਆਈ ਸੁਰੱਖਿਆ ਖਾਮੀ, ਖਾਤਾ ਹੈਕ ਹੋਣ ਦਾ ਹੈ ਖਤਰਾ

06/01/2020 11:08:29 AM

ਗੈਜੇਟ ਡੈਸਕ— ਟਿਕਟਾਕ ਨੂੰ ਟੱਕਰ ਦੇਣ ਵਾਲੀ ਮਿਤਰੋਂ ਐਪ 'ਚ ਇਕ ਅਜਿਹੀ ਸੁਰੱਖਿਆ ਖਾਮੀ ਸਾਹਮਣੇ ਆਈ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਚੀਨ ਖਿਲਾਫ ਬਣੇ ਮਾਹੌਲ 'ਚ ਟਿਕਟਾਕ ਦੇ ਮੁਕਾਬਲੇ 'ਚ ਲਿਆਈ ਗਈ ਇਹ ਐਪ ਤੇਜ਼ੀ ਨਾਲ ਲੋਕਪ੍ਰਸਿੱਧ ਹੋਈ ਹੈ ਪਰ ਕੀ ਤੁਹਾਨੂੰ ਪਤਾ ਹੈ ਇਸ ਐਪ 'ਚ ਢੇਰਾਂ ਬਗਸ (ਖਾਮੀਆਂ) ਹਨ। ਇਨ੍ਹਾਂ ਬਗਸ ਦੀ ਮਦਦ ਨਾਲ ਹੈਕਰ ਯੂਜ਼ਰ ਦੇ ਖਾਤੇ ਨਾਲ ਛੇੜਛਾੜ ਕਰ ਸਕਦੇ ਹਨ ਅਤੇ ਕਿਸੇ ਵੀ ਖਾਤੇ 'ਚੋਂ ਮੈਸੇਜ ਤਕ ਭੇਜ ਸਕਦੇ ਹਨ। ਹਾਲਾਂਕਿ, ਨਿੱਜੀ ਈ-ਮੇਲ ਆਈ.ਡੀ. ਜਾਂ ਡਾਟਾ ਦੀ ਚੋਰੀ ਦਾ ਖਰਤਾ ਨਹੀਂ ਹੈ। 

ਐੱਨ.ਡੀ.ਟੀ.ਵੀ. ਗੈਜੇਟਸ 360 ਦੀ ਰਿਪੋਰਟ ਮੁਤਾਬਕ, ਮਿਤਰੋਂ ਐਪ 'ਚ ਸਾਹਮਣੇ ਆਈ ਖਾਮੀ ਦਾ ਫਾਇਦਾ ਚੁੱਕ ਕੇ ਹੈਕਰ ਕਿਸੇ ਇਕ ਦੇ ਖਾਤੇ ਤੋਂ ਦੂਜਿਆਂ ਨੂੰ ਮੈਸੇਜ ਭੇਜ ਸਕਦੇ ਹਨ ਅਤੇ ਕੁਮੈਂਟਸ ਵੀ ਕਰ ਸਕਦੇ ਹਨ। ਰਿਪੋਰਟ 'ਚ ਇਸ ਨੂੰ ਲਾਗ-ਇਨ ਪ੍ਰੋਸੈਸ ਨਾਲ ਜੁੜੀ ਖਾਮੀ ਦੱਸਿਆ ਗਿਆ ਹੈ ਜਿਸ ਕਾਰਨ ਹੈਕਰ ਤੁਹਾਡੇ ਖਾਤੇ 'ਚੋਂ ਹੀ ਲਾਗ-ਇਨ ਕਰਨ ਦੀ ਸਮਰੱਥਾ ਰੱਖਦਾ ਹੈ। 

ਐਪ 'ਚ ਨਹੀਂ ਹੈ ਵਾਧੂ ਸੁਰੱਖਿਆ ਪਰਤ
ਮੌਜੂਦਾ ਸਮੇਂ 'ਚ ਮਿਤਰੋਂ ਐਪ 'ਚ ਲਾਗ-ਇਨ ਕਰਨ ਲਈ ਉਪਭੋਗਤਾ ਨੂੰ ਕਿਸੇ ਪਾਸਵਰਡ ਜਾਂ ਐਡੀਸ਼ਨਲ ਵੈਰੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ, ਸਿਰਫ ਗੂਗਲ ਖਾਤੇ ਦੀ ਮਦਦ ਨਾਲ ਹੀ ਕੰਮ ਚੱਲ ਜਾਂਦਾ ਹੈ। ਇਸ ਐਪ 'ਚ ਕੋਈ ਵਾਧੂ ਸੁਰੱਖਿਆ ਪਰਤ ਨਹੀਂ ਦਿੱਤੀ ਗਈ, ਜਿਸ ਨਾਲ ਇਹ ਤੈਅ ਕੀਤਾ ਜਾ ਸਕੇ ਕਿ ਉਪਭੋਗਤਾ ਅਸਲੀ ਹੈ ਜਾਂ ਨਹੀਂ।

Rakesh

This news is Content Editor Rakesh