Instagram ਦੇ 4.9 ਕਰੋੜ ਯੂਜ਼ਰਸ ਦਾ ਡਾਟਾ ਹੋਇਆ ਲੀਕ

05/21/2019 7:13:06 PM

ਗੈਜੇਟ ਡੈਸਕ—ਲੱਖਾਂ ਸੈਲੀਬ੍ਰਿਟੀਜ਼ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਪਰਸਨਲ ਡਾਟਾ ਇੰਸਟਾਗ੍ਰਾਮ ਰਾਹੀਂ ਲੀਕ ਹੋ ਗਿਆ ਹੈ। ਮੁੰਬਈ ਦੀ ਸੋਸ਼ਲ ਮੀਡੀਆ ਮਾਰਕੀਟਿੰਗ ਫਰਮ Chtrbox  ਨੇ ਇਸ ਡਾਟਾਬੇਸ ਨੂੰ ਟਰੇਸ ਕੀਤਾ ਹੈ। ਇਸ ਡਾਟਾਬੇਸ 'ਚ 4.9 ਕਰੋੜ ਹਾਈ-ਪ੍ਰੋਫਾਈਲ ਲੋਕਾਂ ਦੇ ਪਰਸਨਲ ਰਿਕਾਰਡ ਹੈ, ਜਿਨ੍ਹਾਂ 'ਚ ਮਨੇ-ਪ੍ਰਮਨੇ ਫੂਡ ਬਲਾਗਰ, ਮਸ਼ਹੂਰ ਹਸਤੀਆਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਟੈੱਕਕਰੰਚ ਨੇ ਆਪਣੀ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਡਾਟਾ ਲੀਕ ਹੋਇਆ ਹੈ ਉਨ੍ਹਾਂ 'ਚ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ, ਬਾਇਓ, ਪਬਲਿਕ ਡਾਟਾ, ਪ੍ਰੋਫਾਇਲ ਪਿਕਚਰ ਅਤੇ ਪਰਸਨਲ ਕਾਨਟੈਕਟ ਵੀ ਸ਼ਾਮਲ ਹਨ। ਹਾਲਾਂਕਿ ਜਿਵੇਂ ਹੀ ਅਜਿਹਾ ਕਰਨ ਵਾਲੀ ਫਰਮ Chtrbox ਦੇ ਬਾਰੇ 'ਚ ਟੱਚਕਰੰਚ ਨੇ ਰਿਪੋਰਟ ਛਾਪੀ, ਤੁਰਤੰ ਉਸ ਨੇ ਆਪਣੇ ਡਾਟਾਬੇਸ ਨੂੰ ਆਫਲਾਈਨ ਕਰ ਲਿਆ।

ਦੱਸ ਦੇਈਏ ਕਿ ਸਭ ਤੋਂ ਪਹਿਲਾਂ ਸਕਿਓਰਟੀ ਰਿਸਚਰਸ ਅਨੁਰਾਗ ਸੇਨ ਨੂੰ ਇਸ ਦੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੇ ਲਈ ਅਲਰਟ ਕੀਤਾ ਸੀ। ਯੂਜ਼ਰਸ ਦਾ ਡਾਟਾ ਨੂੰ ਐਕਸਪੋਜ ਕਰਨ ਵਾਲੀ ਚੈੱਟਰਬਾਕਸ ਆਪਣੇ ਅਕਾਊਂਟ 'ਤੇ ਸਪਾਨਸਰਡ ਕਾਨਟੈਂਟ ਨੂੰ ਪੋਸਟ ਕਰਨ ਲਈ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਪੈਸੇ ਦਿੰਦੀ ਹੈ। ਡਾਟਾ ਲੀਕ ਦੀ ਇਹ ਖਬਰ ਆਉਣ ਤੋਂ ਬਾਅਦ ਇੰਸਟਾਗ੍ਰਾਮ ਦੇ ਮਾਲੀਕਾਨਾ ਹਾਕ ਵਾਲੀ ਕੰਪਨੀ ਫਸੇਬੁੱਕ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Karan Kumar

This news is Content Editor Karan Kumar