ਜਲਦ ਬੰਦ ਹੋ ਜਾਵੇਗੀ Microsoft Windows 7, ਕੰਪਨੀ ਨੇ ਜਾਰੀ ਕੀਤਾ ਨੋਟੀਫਿਕੇਸ਼ਨ

03/24/2019 10:15:30 PM

ਗੈਜੇਟ ਡੈਸਕ— Microsoft Windows 7 ਜਲਦ ਹੀ ਬੰਦ ਹੋ ਜਾਵੇਗੀ। ਕੰਪਨੀ ਨੇ ਇਸ ਨੂੰ ਲੈ ਕੇ ਨੋਟੀਫਿਕੇਸ਼ ਵੀ ਜਾਰੀ ਕਰ ਦਿੱਤਾ ਹੈ। ਮਾਈਕ੍ਰੋਸਾਫਟ ਨੇ ਵਿੰਡੋਜ 7 ਨੂੰ 22 ਜੁਲਾਈ 2009 'ਚ ਰਿਲੀਜ਼ ਕੀਤਾ ਸੀ ਅਤੇ ਕੁਝ ਸਮੇਂ ਬਾਅਦ ਹੀ ਇਹ ਯੂਜ਼ਰਸ ਦਾ ਪਸੰਦੀਦਾ ਵਿੰਡੋਜ ਵਰਜ਼ਨ ਬਣ ਗਿਆ। 10 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। 

ਇਸ ਮਹੀਨੇ ਸ਼ੁਰੂ ਕੀਤੇ ਰਿਮਾਇੰਡਰ ਦੇਣਾ
ਮਾਈਕ੍ਰੋਸਾਫਟ ਨੇ ਯੂਜ਼ਰਸ ਨੂੰ ਵਿੰਡੋਜ 7 ਦੇ ਬੰਦ ਹੋਣ ਦਾ ਨੋਟੀਫਿਕੇਸ਼ਨ ਦੇਣ ਦਾ ਫੈਸਲਾ ਇਸ ਮਹੀਨੇ ਦੀ ਸ਼ੁਰੂਆਤ 'ਚ ਲੈ ਲਿਆ ਸੀ। ਸ਼ੁੱਕਰਵਾਰ ਨੂੰ ਮਾਈਕ੍ਰੋਸਾਫਟ ਨੇ ਇਕ ਪੋਸਟ 'ਚ ਲਿਖਿਆ ਕਿ 10 ਸਾਲ ਦੀ ਸੇਵਾ ਤੋਂ ਬਾਅਦ 14 ਜਨਵਰੀ 2020 ਨੂੰ ਉਹ ਆਖਿਰੀ ਦਿਨ ਹੋਵੇਗਾ ਜਦ ਕੰਪਨੀ ਵਿੰਡੋਜ 7 'ਤੇ ਚੱਲਣ ਵਾਲੇ ਕੰਪਿਊਟਰਸ ਲਈ ਸਕਿਓਰਟੀ ਅਪਡੇਟ ਉਪਲੱਬਧ ਕਰਵਾਵੇਗੀ। ਇਸ ਦੇ ਨਾਲ ਹੀ ਇਸ ਅਪਡੇਟ 'ਚ ਵਿੰਡੋਜ 7 ਦੇ ਬੰਦ ਹੋਣ ਦਾ ਨੋਟੀਫਿਕੇਸ਼ਨ ਰਿਮਾਇੰਡਰ ਵੀ ਦਿੱਤਾ ਜਾਵੇਗਾ।

ਕਿਵੇਂ ਹੋਵੇਗੀ ਵਿੰਡੋਜ਼ ਅਪਡੇਟ
ਵਿੰਡੋਜ਼ ਦਾ ਅਪਡੇਟ ਵਿੰਡੋਜ਼ ਅਪੇਡਟ ਰਾਹੀਂ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜੇਰਕ ਯੂਜ਼ਰ ਦੇ ਸਿਸਟਮ 'ਚ ਆਟੋਮੈਟਿਕ ਅਪਡੇਟ ਦਾ ਆਪਸ਼ਨ ਆਨ ਹੈ ਤਾਂ ਇਹ ਅਪਡੇਟ ਉਨ੍ਹਾਂ ਦੇ ਸਿਸਟਮ 'ਤੇ ਆਟੋਮੈਟਿਕਲੀ ਇੰਸਟਾਲਡ ਹੋ ਜਾਵੇਗਾ। ਯੂਜ਼ਰ ਜੇਕਰ ਵਿੰਡੋਜ ਦੁਆਰਾ ਭੇਜੇ ਜਾਣ ਵਾਲੇ ਨੋਟੀਫਿਕੇਸ਼ਨ ਤਾਂ ਰਿਸੀਵ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ 'do not remind me again' ਆਪਸ਼ਨ 'ਤੇ ਕਲਿੱਕ ਕਰਨਾ ਹੋਵੇਗਾ। ਇਕ ਰਿਪੋਰਟ ਮੁਤਾਬਕ ਵਿੰਡੋਜ 10 100 ਕਰੋੜ ਇੰਸਟਾਲੇਸ਼ਨ ਦੇ ਅੰਕੜੇ ਦੇ ਕਾਫੀ ਕਰੀਬ ਪਹੁੰਚ ਗਿਆ ਹੈ ਅਤੇ ਅਜਿਹੇ 'ਚ ਵਿੰਡੋਜ 7 ਨੂੰ ਬੰਦ ਕਰਨ ਦੇ ਕੰਪਨੀ ਵਿੰਡੋਜ 10 ਹੋਰ ਵਧੀਆ ਤਰੀਕੇ ਨਾਲ ਪ੍ਰਮੋਟ ਕਰ ਪਾਵੇਗੀ। ਫਿਲਹਾਲ ਵਿੰਡੋਜ 10 ਦੁਨੀਆਭਰ 'ਚ 80 ਕਰੋੜ ਵਾਰ ਇੰਸਟਾਲ ਹੋ ਚੁੱਕਿਆ ਹੈ।

Karan Kumar

This news is Content Editor Karan Kumar