ਮਾਈਕ੍ਰੋਸਾਫਟ ਕੰਪਨੀ ਡਿਜ਼ੀਟਲ ਡਾਟਾ ਸਟੋਰੇਜ ਲਈ ਕਰੇਗੀ DNA ਦੀ ਵਰਤੋਂ

04/29/2016 3:37:56 PM

ਜਲੰਧਰ- ਇਕ ਪ੍ਰੈੱਸ ਰੀਲੀਜ਼ ਅਨੁਸਾਰ ਮਾਈਕ੍ਰੋਸਾਫਟ ਕੰਪਨੀ ਟਵਿਸਟ ਬਾਇਓਸਾਇੰਸ ਤੋਂ ਲੈਬੋਰੇਟਰੀ-ਗ੍ਰੇਡ ਡੀ.ਐੱਨ.ਏ. ਦੇ 10 ਮਿਲੀਅਨ ਸਟ੍ਰੈਂਡਸ ਨੂੰ ਖਰੀਦਣ ਜਾ ਰਹੀ ਹੈ ਜਿਸ ਦੀ ਵਰਤੋਂ ਇਨਕੋਡ ਡਿਜ਼ੀਟਲ ਡਾਟਾ ਲਈ ਕੀਤੀ ਜਾਵੇਗੀ। ਡੀ.ਐੱਨ.ਏ. ਸਟ੍ਰੈਂਡਜ਼-ਲੰਬੇ oligonucleotides, ਕਨਵੈਂਸ਼ਨਲ ਸਟੋਰੇਜ ਲਈ ਇਕ ਸੰਭਾਵੀ ਬਦਲਾਅ ਹੈ ਹਾਲਾ ਕਿ ਕਨਵੈਂਸ਼ਨਲ ਸਟੋਰੇਜ ਜੀਵਨਕਾਲ ਲਈ ਸੀਮਿਤ ਹੁੰਦੀ ਹੈ ਅਤੇ ਇਸ ਨੂੰ ਡੀ.ਐੱਨ.ਏ. ''ਚ ਬਦਲਣਾ ਇਕ ਵਧੀਆ ਤਰੀਕਾ ਹੈ ਜਿਸ ਨਾਲ ਡਾਟਾ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ।
 
ਮਾਈਕ੍ਰੋਸਾਫਟ ਦੇ ਟੈਕਨਾਲੋਜੀ ਅਤੇ ਅਤੇ ਰਿਸਰਚ ਗਰੁੱਪ ਦੇ ਇਕ ਮੈਂਬਰ Doug Carmean ਦਾ ਕਹਿਣਾ ਹੈ ਕਿ ਜਿਵੇਂ ਕੰਪਨੀ ਦਾ ਡਾਟਾ ਲਗਾਤਾਰ ਵੱਧ ਰਿਹਾ ਹੈ ਅਤੇ ਇਸ ਨੂੰ ਲੰਬੇ ਸਮੇਂ ਤੱਕ ਸਟੋਰ ਕਰ ਕੇ ਰੱਖਣ ਲਈ ਕੁਝ ਵੱਖਰਾ ਤਰੀਕਾ ਅਪਣਾਉਣ ਦੀ ਲੋੜ ਹੈ ਅਤੇ ਇਕ ਟੈਸਟ ਤੋਂ ਸਪਸ਼ੱਟ ਹੈ ਕਿ 100 ਫੀਸਦੀ ਡਿਜ਼ੀਟਲ ਡਾਟਾ ਜੋ ਡੀ.ਐੱਨ.ਏ. ''ਤੇ ਇਨਕੋਡਿਡ ਹੁੰਦਾ ਹੈ ਉਸ ਨੂੰ ਰਿਕਵਰ ਕੀਤਾ ਜਾ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਕ ਗ੍ਰਾਮ ਡੀ.ਐੱਨ.ਏ. ''ਚ ਇਕ ਟ੍ਰੀਲੀਅਨ ਗੀਗਾਬਾਈਟ ਡਾਟਾ ਨੂੰ 2,000 ਸਾਲਾਂ ਤੱਕ ਸਟੋਰ ਕਰ ਕੇ ਰੱਖਿਆ ਜਾ ਸਕਦਾ ਹੈ।