ਲਾਂਚ ਤੋਂ ਪਹਿਲਾਂ Microsoft Surface Pro 8 ਦੇ ਫੀਚਰਜ਼ ਲੀਕ

09/22/2021 5:48:44 PM

ਗੈਜੇਟ ਡੈਸਕ– ਮਾਈਕ੍ਰੋਸਾਫਟ ਦਾ ਨਵਾਂ ਲੈਪਟਾਪ ਮਾਈਕ੍ਰੋਸਾਫਟ ਸਰਫੇਸ ਪ੍ਰੋ 8 ਜਲਦ ਲਾਂਚ ਹੋਣ ਵਾਲਾ ਹੈ ਪਰ ਲਾਂਚਿੰਗ ਤੋਂ ਠੀਕ ਪਹਿਲਾਂ ਹੀ ਸੈਡੋ ਲੀਕ ਨਾਂ ਦੇ ਟਵਿਟਰ ਯੂਜ਼ਰ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਇਸ ਆਉਣ ਵਾਲੇ ਲੈਪਟਾਪ ਨੂੰ ਵੇਖਿਆ ਜਾ ਸਕਦਾ ਹੈ। ਯੂਜ਼ਰ ਦਾ ਦਾਅਵਾ ਹੈ ਕਿ ਮਾਈਕ੍ਰੋਸਾਫਟ ਸਰਫੇਸ ਪ੍ਰੋ 8 ਲੈਪਟਾਪ 120Hz ਰਿਫ੍ਰੈਸ਼ ਰੇਟ ਵਾਲੀ 13 ਇੰਚ ਦੀ ਡਿਸਪਲੇਅ ਨਾਲ ਆਏਗਾ। ਇਸ ਦੇ ਨਾਲ ਹੀ ਲੈਪਟਾਪ ’ਚ ਥੰਡਰਬੋਲਟ ਪੋਰਟ ਮਿਲਣਗੇ। 

Microsoft Surface Pro 8 ਦੇ ਸੰਭਾਵਿਤ ਫੀਚਰਜ਼
ਮਾਈਕ੍ਰੋਸਾਫਟ ਸਰਫੇਸ ਪ੍ਰੋ ਲੈਪਟਾਪ ਥੰਡਰਪੋਰਟ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਨਾਲ ਲੈਸ ਹੋਵੇਗਾ। ਇਸ ਲੈਪਟਾਪ ’ਚ 120Hz ਰਿਫ੍ਰੈਸ਼ ਰੇਟ ਵਾਲੀ 13 ਇੰਚ ਦੀ ਡਿਸਪਲੇਅ, 11ਵੀਂ ਜਨਰੇਸ਼ਨ ਦਾ ਇੰਟੈਲ ਕੋਰ ਪ੍ਰੋਸੈਸਰ ਅਤੇ ਵਿੰਡੋਜ਼ 11 ਆਪਰੇਟਿੰਗ ਸਿਸਟਮ ਦੀ ਸਪੋਰਟ ਮਿਲੇਗੀ। ਇਸ ਤੋਂ ਇਲਾਵਾ ਲੈਪਟਾਪ ’ਚ ਐੱਸ.ਐੱਸ.ਡੀ. ਹਾਰਡ ਡ੍ਰਾਈਵ ਮਿਲ ਸਕਦੀ ਹੈ। ਇਸ ਵਿਚ ਪਤਲੇ ਬੇਜ਼ਲ ਦਿੱਤੇ ਜਾ ਸਕਦੇ ਹਨ। 

Microsoft Surface Pro 8 ਦੀ ਸੰਭਾਵਿਤ ਕੀਮਤ
ਹੋਰ ਲੀਕਸ ਦੀ ਮੰਨੀਏ ਤਾਂ ਮਾਈਕ੍ਰੋਸਾਫਟ ਸਰਫੇਸ ਪ੍ਰੋ 8 ਲੈਪਟਾਪ ਦੀ ਕੀਮਤ 80 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਦੇ ਕਰੀਬ ਰੱਖੀ ਜਾ ਸਕਦੀ ਹੈ। ਇਸ ਲੈਪਟਾਪ ਨੂੰ ਕਈ ਆਕਰਸ਼ਕ ਰੰਗਾਂ ’ਚ ਉਤਾਰਿਆ ਜਾ ਸਕਦਾ ਹੈ। ਫਿਲਹਾਲ, ਕੰਪਨੀ ਵਲੋਂ ਅਜੇ ਤਕ ਇਸ ਲੈਪਟਾਪ ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। 

ਦੱਸ ਦੇਈਏ ਕਿ ਕੰਪਨੀ ਮਾਈਕ੍ਰੋਸਾਫਟ ਸਰਫੇਸ ਪ੍ਰੋ 8 ਤੋਂ ਇਲਾਵਾ ਸਰਫੇਸ ਗੋ 3, ਸਰਫੇਸ ਪ੍ਰੋ ਐਕਸ, ਸਰਫੇਸ ਡੁਓ ਅਤੇ ਸਰਫੇਸ ਬੁੱਕ 4 ਨੂੰ ਗਲੋਬਲ ਬਾਜ਼ਾਰ ’ਚ ਉਤਾਰ ਸਕਦੀ ਹੈ। ਇਨ੍ਹਾਂ ਸਾਰੇ ਡਿਵਾਈਸਿਜ਼ ’ਚ ਲੇਟੈਸਟ ਫੀਚਰਜ਼ ਦੀ ਸਪੋਰਟ ਦਿੱਤੀ ਜਾ ਸਕਦੀ ਹੈ। ਇਨ੍ਹਾਂ ਦੀਆਂ ਕੀਮਤਾਂ ਵੀ ਪ੍ਰੀਮੀਅਮ ਰੇਂਜ ’ਚ ਰੱਖੀਆਂ ਜਾ ਸਕਦੀਆਂ ਹਨ। 

Rakesh

This news is Content Editor Rakesh