Microsoft Security Breach : 4.4 ਕਰੋੜ ਯੂਜ਼ਰਸ ਦੇ ਨਾਂ ਅਤੇ ਪਾਸਵਰਡ ਲੀਕ

12/08/2019 8:27:15 PM

ਗੈਜੇਟ ਡੈਸਕ—ਤਕਨਾਲੋਜੀ ਕੰਪਨੀ ਮਾਈਕ੍ਰੋਸਾਫਟ ਦੇ 44 ਮਿਲੀਅਨ ਭਾਵ 4.4 ਕਰੋੜ ਯੂਜ਼ਰਸ ਦੇ ਨਾਂ ਅਤੇ ਪਾਸਵਰਡ ਲੀਕ ਹੋ ਗਏ ਹਨ। ਕੰਪਨੀ ਦੀ ਇਸ ਸਭ ਤੋਂ ਸਕਿਓਰਟੀ ਬ੍ਰੀਚ ਦੇ ਬਾਰੇ 'ਚ ਪਤਾ ਚੱਲਿਆ ਹੈ। ਇਸ ਸਕਿਓਰਟੀ ਬ੍ਰੀਚ ਕਾਰਨ ਯੂਜ਼ਰਸ ਦੇ ਯੂਜ਼ਰਨੇਮ ਅਤੇ ਪਾਸਵਰਡ ਲੀਕ ਹੋ ਗਏ ਹਨ। PC Mag ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਥ੍ਰੇਟ ਰਿਸਰਚ ਟੀਮ ਨੇ ਇਨ੍ਹਾਂ ਸਾਰਿਆਂ ਅਕਾਊਂਟਸ ਨੂੰ ਇਸ ਸਾਲ ਜਨਵਰੀ ਅਤੇ ਮਾਰਚ 'ਚ ਸਕੈਨ ਕੀਤਾ ਸੀ ਅਤੇ ਉਨ੍ਹਾਂ ਦੇ ਡਾਟਾਬੇਸ ਨੂੰ ਤਿੰਨ ਬਿਲੀਅਨ ਲੀਕ ਕ੍ਰੇਡੈਂਸ਼ੀਅਲਸ ਨਾਲ ਮੈਚ ਕਰਵਾਇਆ। ਇਸ ਜਾਂਚ 'ਚ ਕਰੀਬ 44 ਮਿਲੀਅਨ ਯੂਜ਼ਰਸ ਦੇ ਕੈਡੈਂਸ਼ੀਅਲਸ ਮੈਚ ਹੋਏ।

ਮਾਈਕ੍ਰੋਸਾਫਟ ਦੇ ਇਸ ਸਕਿਓਰਟੀ ਬ੍ਰੀਚ ਦੇ ਬਾਰੇ 'ਚ ਪਤਾ ਲੱਗਦੇ ਹੀ ਯੂਜ਼ਰਸ ਨੂੰ ਅਕਾਊਂਟ ਰਿਸੈੱਟ ਕਰਨ ਲਈ ਲਿੰਕ ਭੇਜ ਦਿੱਤਾ ਹੈ। ਐਂਟਰਪ੍ਰਾਈਜ਼ ਅਕਾਊਂਟ ਯੂਜ਼ਰ ਦੇ ਐਡਮਿਨੀਸਟਰੇਟਸ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਉਹ ਯੂਜ਼ਰਸ ਨੂੰ ਆਪਣੇ ਅਕਾਊਂਟ ਅਤੇ ਕੈਡੇਂਸ਼ੀਅਲਸ ਨੂੰ ਰਿਸੈੱਟ ਕਰਨ ਲਈ ਕਹਿਣ। ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦ ਯੂਜ਼ਰਸ ਦਾ ਡਾਟਾ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੋਵੇ। ਪਿਛਲੇ ਸਾਲ ਫਰਵਰੀ 'ਚ ਕੈਮਬ੍ਰਿਜ਼ ਐਨਲਿਟਿਕਾ ਫੇਸਬੁੱਕ ਡਾਟਾ ਲੀਕ ਤੋਂ ਬਾਅਦ ਦੁਨੀਆਭਰ 'ਚ ਸੋਸ਼ਲ ਮੀਡੀਆ ਕੰਪਨੀ ਨੂੰ ਨਿਸ਼ਾਨੇ 'ਤੇ ਲਿਆ ਗਿਆ।

ਸਿਸਟਮ ਨੂੰ ਵੀ ਲੇਟੈਸਟ ਸਕਿਓਰਟੀ ਪੈਚ ਨਾਲ ਕਰੋ ਅਪਡੇਟ
ਇਹ ਨਹੀਂ, ਇਨ੍ਹਾਂ ਤਕਨੋਲਜੀ ਕੰਪਨੀਆਂ ਦੇ ਲੀਕਸ ਤੋਂ ਇਲਾਵਾ ਸਮਾਰਟਫੋਨ ਯੂਜ਼ਰਸ ਦੇ ਡਾਟਾ ਲੀਕਸ ਦੀਆਂ ਵੀ ਕਈ ਘਟਨਾਵਾਂ ਇਸ ਸਾਲ ਦੇਖਣ ਨੂੰ ਮਿਲੀਆਂ ਹਨ। ਮਾਈਕ੍ਰੋਸਾਫਟ ਦੇ ਇਸ ਸਮੇਂ ਇੰਟਰਪ੍ਰਾਈਜੇ ਯੂਜ਼ਰਸ ਹਨ, ਇਸ ਲਈ ਇਸ ਦਾ ਸਭ ਤੋਂ ਵੱਡਾ ਅਸਰ ਯੂਜ਼ਰਸ 'ਤੇ ਪੈਣ ਵਾਲਾ ਹੈ। ਮਾਈਕ੍ਰੋਸਾਫਟ ਦੇ Windows ਯੂਜ਼ਰਸ ਵੀ ਇਸ ਡਾਟਾ ਬ੍ਰੀਚ ਦੇ ਸ਼ਿਕਾਰ ਹੋ ਸਕਦੇ ਹਨ। ਅਜਿਹੇ 'ਚ ਇਨ੍ਹਾਂ ਯੂਜ਼ਰਸ ਨੂੰ ਆਪਣੇ ਕ੍ਰੈਂਡੀਸ਼ੀਅਲਸ ਨੂੰ ਅਪਡੇਟ ਕਰਨ ਤੋਂ ਇਲਾਵਾ ਆਪਣੇ ਸਿਸਟਮ ਨੂੰ ਵੀ ਲੇਟੈਸਟ ਸਕਿਓਰਟੀ ਪੈਚ ਨਾਲ ਅਪਡੇਟ ਕਰਨਾ ਹੋਵੇਗਾ। ਇਸ ਸਕਿਓਰਟੀ ਬੀ੍ਰਚ 'ਤੇ ਫਿਲਹਾਲ ਕਿਸੇ ਯੂਜ਼ਰਸ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੇਕਰ ਤੁਸੀਂ ਵੀ ਮਾਈਕ੍ਰੋਸਾਫਟ ਦੇ ਯੂਜ਼ਰਸ ਹੋ ਤਾਂ ਤੁਸੀਂ ਆਪਣੀ ਨਿੱਜੀ ਜਾਣਕਾਰੀਆਂ ਨੂੰ ਅਪਡੇਟ ਕਰ ਲਵੋ। ਨਾਲ ਹੀ ਨਾਲ ਆਪਣੇ ਨਾਂ ਅਤੇ ਪਾਸਵਰਡ ਨੂੰ ਬਦਲਣਾ ਨਾ ਭੁੱਲੋ।

Karan Kumar

This news is Content Editor Karan Kumar