20 MP ਕੈਮਰੇ ਨਾਲ ਲਾਂਚ ਹੋਇਆ Microsoft Lumia 950

10/07/2015 7:01:50 PM

ਜਲੰਧਰ— ਮਾਈਕ੍ਰੋਸਾਫਟ ਨੇ ਸੈਨਫ੍ਰਾਂਸਿਸਕੋ ਇਵੈਂਟ ਦੌਰਾਨ ਲੈਗਸ਼ਿਪ ਫੋਨ ਲੁਮੀਆ 950 ਨੂੰ ਲਾਂਚ ਕੀਤਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਮਾਈਕ੍ਰੋਸਾਫਟ ਵੱਲੋਂ ਲੁਮੀਆ ਸੀਰੀਜ ''ਚ ਕੋਈ ਫੋਨ ਦੇਖਣ ਨੂੰ ਮਿਲਿਆ ਹੈ। 
ਮਾਈਕ੍ਰੋਸਾਫਟ 950 ''ਚ 5.2 ਇੰਚ ਦੀ ਡਬਲੀਊ ਕਵਾਡ ਐੱਚ.ਡੀ. 1440x2560 ਪਿਕਸਲ, ਓ.ਐੱਲ.ਈ.ਡੀ. ਡਿਸਪਲੇ ਦਿੱਤੀ ਗਈ ਹੈ। ਫੋਨ ਨੂੰ ਕਵਾਲਕਾਮ ਸਨੈਪਡ੍ਰਗਨ 808 ਚਿਪਸੇਟ ''ਤੇ ਪੇਸ਼ ਕੀਤਾ ਗਿਆ ਹੈ। ਫੋਨ ''ਚ ਵਾਇਰਲੈੱਸ ਚਾਰਜਿੰਗ ਦੇ ਨਾਲ ਹੀ 3,000MAh ਦੀ ਬੈਟਰੀ ਦਿੱਤੀ ਗਈ ਹੈ। ਲੁਮੀਆ 950 ''ਚ 3GB ਰੈਮ ਮੈਮਰੀ ਅਤੇ 32GB ਦੀ ਇੰਟਰਲਨ ਮੈਮਰੀ ਹੋਣ ਦੀ ਸੰਭਾਵਨਾ ਹੈ। 
ਫੋਟੋਗ੍ਰਾਫੀ ਲਈ ਇਸ ਵਿਚ 20-ਮੈਗਾਪਿਕਸਲ ਦਾ ਮੁੱਖ ਕੈਮਰਾ ਅਤੇ 5-ਮੈਗਾਪਿਕਸਲ ਦਾ ਸੈਕੇਂਡਰੀ ਕੈਮਰਾ ਹੈ। ਲੁਮੀਆ 950 ''ਚ ਕਨੈਕਟੀਵਿਟੀ ਲਈ 3ਜੀ, 4ਜੀ ਐ.ਟੀ.ਈ. ਬਲੂਟੂਥ ਅਤੇ ਵਾਈਫਾਈ ਤੋਂ ਇਲਾਵਾ USB Type-C ਵੀ ਦਿੱਤਾ ਗਿਆ ਹੈ। ਉਥੇ ਹੀ ਪਾਵਰ ਬੈਕਅਪ ਲਈ ਫੋਨ ''ਚ 3,000MAH ਬੈਟਰੀ ਦਿੱਤੀ ਗਈ ਹੈ।

 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।