ਮਾਇਕ੍ਰੋਸਾਫਟ ਛੇਤੀ ਹੀ ਲਾਂਚ ਕਰੇਗੀ ਨਵੀਂ ਮੈਸੇਂਜਰ ਐਪ

10/27/2016 3:32:36 PM

ਜਲੰਧਰ - ਅੱਜ ਨਿਊਯਾਰਕ ''ਚ ਇਕ ਪ੍ਰੈਸ ਈਵੇਂਟ ਦੇ ਦੌਰਾਨ ਮਾਇਕ੍ਰੋਸਾਫਟ ਨੇ ਕਿਹਾ ਹੈ ਕਿ ਉਹ ਛੇਤੀ ਹੀ ਨਵੀਂ ਮੈਸੇਂਜਰ ਐਪ ਸਰਵਿਸ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਕ ਕੰਪਨੀ ਇਸ ਨੂੰ 2 ਨਵੰਬਰ ਨੂੰ ਲਾਂਚ ਕਰ ਸਕਦੀ ਹੈ।

 

ਇਸ ਐਪ ''ਚ ਕੰਪਨੀ ਆਪਣੀ ਮੌਜੂਦਾ ਸਰਵਿਸ Slack ਜਿਹੇ ਰਿਲੇਵੇਂਟ ਫੀਚਰਸ ਦੇਣ ਦੇ ਨਾਲ ਵਰਡ, ਪਾਵਰਪਾਇੰਟ ਅਤੇ ਐਕਸੇਲ ਜਿਹੇ ਫੀਚਰਸ ਵੀ ਸ਼ਾਮਿਲ ਕਰੇਗੀ, ਜਿਸ ਦੇ ਨਾਲ ਬਿਜ਼ਨੈੱਸ ਕੰਵਰਸੇਸ਼ਨ ਕਰਨ ''ਚ ਮਦਦ ਮਿਲੇਗੀ। ਇਸ ਦੇ ਨਾਲ ਇਸ ''ਚ Skype ਵਰਗਾ ਵੀਡੀਓ ਕਾਲਿੰਗ ਫੀਚਰ ਅਤੇ ਅਲਗ ਤੋਂ ਆਡੀਓ ਕਾਲ ਫੀਚਰ ਦਾ ਆਪਸ਼ਨ ਵੀ ਮਿਲੇਗਾ, ਨਾਲ ਹੀ ਇਸ ''ਚ ਚੈਨਲਸ ''ਚ ਗੱਲ ਕਰਨ ਦੀ ਆਪਸ਼ਨ ਵੀ ਦਿੱਤਾ ਜਾਵੇਗਾ, ਜਿਸ ਦੇ ਨਾਲ ਬਿਜ਼ਨੈੱਸ ਕੰਵਰਸੇਸ਼ਨ ਹੋਰ ਵੀ ਆਸਾਨ ਹੋ ਜਾਣਗੇ।