ਇਸ ਕੀਮਤ ਨਾਲ ਮੰਗਲਵਾਰ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ Micromax Selfie 2

07/31/2017 12:39:26 PM

ਜਲੰਧਰ- ਮਾਈਕ੍ਰੋਮੈਕਸ ਨੇ ਆਪਣਾ ਨਵਾਂ ਸਮਾਰਟਫੋਨ ਸੈਲਫੀ 2 ਪਿਛਲੇ ਹਫਤੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਲਿਸਟ ਕੀਤਾ ਸੀ। ਹੁਣ ਕੰਪਨੀ ਨੇ ਮਾਈਕ੍ਰੋਮੈਕਸ ਸੈਲਫੀ 2 ਦੀ ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਦਿੱਤੀ ਹੈ। ਮਾਈਕ੍ਰੋਮੈਕਸ ਸੈਲਫੀ 2 ਦੀ ਕੀਮਤ 9,999 ਰੁਪਏ ਹੈ। ਸੈਲਫੀ 2 ਸਮਾਰਟਫੋਨ 1 ਅਗਸਤ (ਮੰਗਲਵਾਰ) ਤੋਂ ਦੇਸ਼ ਭਰ ਦੇ ਰਿਟੇਲ ਸਟੋਰਾਂ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਦੱਸ ਦਈਏ ਕਿ ਮਾਈਕ੍ਰੋਮੈਕਸ ਸੈਲਫੀ 2 ਸਮਾਰਟਫੋਨ 100 ਦਿਨਾਂ ਦੀ ਰਿਪਲੇਸਮੈਂਟ ਗਰੰਟੀ ਸਕੀਮ ਦੇ ਨਾਲ ਆਉਂਦਾ ਹੈ। ਇਸ ਸਕੀਮ ਦੇ ਤਹਿਤ ਕੰਪਨੀ ਫੋਨ ਖਰੀਦਣ ਦੇ 100 ਦਿਨਾਂ ਦੇ ਅੰਦਰ ਡਿਵਾਈਸ 'ਚ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ 'ਤੇ ਨਵਾਂ ਡਿਵਾਈਸ ਦੇਣ ਦਾ ਵਾਅਦਾ ਕਰ ਰਹੀ ਹੈ। ਇਸ ਵਿਚ ਡਿਵਾਈਸ ਦੀ ਕੁਲ 1 ਸਾਲ ਦੀ ਵਾਰੰਟੀ ਦਾ ਸਮਾਂ ਵੀ ਸ਼ਾਮਲ ਹੈ। ਕੰਪਨੀ ਨੇ ਇਸੇ ਮਹੀਨੇ 100 ਦਿਨ ਰਿਪਲੇਸਮੈਂਟ ਗਰੰਟੀ ਸਕੀਮ ਦੀ ਸ਼ੁਰੂਆਤ ਕੀਤੀ ਸੀ। 

Micromax Selfie 2 ਫੀਚਰਜ਼
ਇਸ ਸਮਾਰਟਫੋਨ 'ਚ 5-ਇੰਚ ਦੀ 2.5ਡੀ ਡਿਸਪਲੇ ਹੈ। ਫੋਨ 'ਚ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ6737 ਪ੍ਰੋਸੈਸਰ ਹੈ ਜੋ 1.3 ਗੀਗਾਹਰਟਜ਼ 'ਤੇ ਚੱਲਦਾ ਹੈ। ਇਸ ਫੋਨ 'ਚ 3ਜੀ.ਬੀ. ਰੈਮ ਹੈ। ਇੰਟਰਨਲ ਸਟੋਰੇਜ 32ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। 
ਜਿਵੇਂ ਕਿ ਨਾਂ ਤੋਂ ਹੀ ਜ਼ਾਹਰ ਹੁੰਦਾ ਹੈ ਕਿ ਸੈਲਫੀ 2 ਸਮਾਰਟਫੋਨ ਨੂੰ ਖਾਸਤੌਰ 'ਤੇ ਬਿਹਤਰੀਨ ਤਸਵੀਰਾਂ ਲੈਣ ਲਈ ਉਤਾਰਿਆ ਗਿਆ ਹੈ। ਫੋਨ 'ਚ ਐੱਲ.ਈ.ਡੀ. ਫਲੈਸ਼ ਅਤੇ ਅਪਰਚਰ ਐੱਫ/2.0 ਨਾਲ ਸੋਨੀ ਆਈ.ਐੱਮ.135 ਸੈਂਸਰ ਵਾਲਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਤੋਂ ਇਲਾਵਾ ਫਰੰਟ ਕੈਮਰੇ 'ਚ ਕੁਇੱਕ ਤਸਵੀਰਾਂ ਲੈਣ ਲਈ ਇਕ ਵਨ ਟੱਚ ਸ਼ਾਟ ਮੋਡ ਅਤੇ ਸੁੰਦਰ ਤਸਵੀਰਾਂ ਲੈਣ ਲਈ ਬਿਊਟੀ ਮੋਡ ਵੀ ਹੈ। ਮਾਈਕ੍ਰੋਮੈਕਸ ਸੈਲਫੀ 2 ਦੇ ਫਰੰਟ ਕੈਮਰੇ 'ਚ ਬੋਕੇਹ ਇਫੈੱਕਟ ਮਿਲਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ। ਉਥੇ ਹੀ ਫੋਨ 'ਚ ਓ.ਵੀ.8856 ਸੈਂਸਰ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਅਪਰਚਰ ਐੱਫ/2.0, ਆਟੋ ਸੀਨ ਡਿਟੈਕਸ਼ਨ ਅਤੇ ਪੈਨੋਰਮਾ ਮੋਡ ਦੇ ਨਾਲ ਆਉਂਦਾ ਹੈ। ਪ੍ਰਾਈਮਰੀ ਕੈਮਰੇ 'ਚ ਸੁਪਰਪਿਕਸਲ ਈਮੇਜ ਮੋਡ ਵੀ ਹੈ ਜਿਸ ਨਾਲ 5,200 ਮੈਗਾਪਿਕਸਲ ਤੱਕ ਦੀਆਂ ਤਸਵੀਰਾਂ ਕਲਿੱਕ ਕਰ ਸਕਦੇ ਹੋ। 
ਇਹ ਫੋਨ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜਿਸ ਦੇ 250 ਘੰਟਿਆਂ ਤੱਕ ਦਾ ਸਟੈਂਡਬਾਈ ਟਾਈਮ, 11 ਘੰਟਿਆਂ ਤੱਕ ਦਾ ਟਾਕਟਾਈਮ ਅਤੇ 22 ਘੰਟਿਆਂ ਤੱਕ ਦਾ ਮਿਊਜ਼ਿਕ ਪਲੇਬੈਕ ਟਾਈਮ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫੋਨ 'ਚ ਮਲਟੀ ਵਿੰਡੋ ਵਿਊ, ਕਸਟਮਾਈਜ਼ਡ ਕੁਇੱਕ ਸੈਂਟਿੰਗ, ਬੰਡਲ ਨੋਟੀਫਿਕੇਸ਼ਨ ਅਤੇ ਨੋਟੀਫਿਕੇਸ਼ਨ ਡਾਇਰੈਕਟ ਰਿਪਲਾਈ ਵਰਗੇ ਫੀਚਰ ਵੀ ਹਨ। ਫੋਨ 4ਜੀ ਵੀ.ਓ.ਐੱਲ.ਟੀ.ਈ. ਸਪੋਰਟ ਕਰਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ।