Micromax ਨੇ ਲਾਂਚ ਕੀਤਾ ਨਵਾਂ ਫੀਚਰ ਫੋਨ Xli 2017, ਕੀਮਤ : 1,199 ਰੁਪਏ

05/23/2017 9:10:55 PM

ਜਲੰਧਰ—ਨੋਕੀਆ Darago 3310 ਦੇ ਬਾਅਦ ਇਕ ਹੋਰ ਫੀਚਰ ਫੋਨ ਨੂੰ ਨੋਕੀਆ 3310 ਦੀ ਨਕਲ ''ਤੇ ਉਤਾਰਿਆ ਗਿਆ ਹੈ। ਮਾਈਕਰੋਮੈਕਸ ਦੁਆਰਾ ਲਾਂਚ ਕੀਤਾ ਗਿਆ Xli 2017 ਸਮਾਰਟਫੋਨ ਨੋਕੀਆ 3310 ਦੇ ਡਿਜਾਇਨ ਦੇ ਆਧਾਰ ''ਤੇ ਬਿਲਕੁਲ ਮਿਲਦਾ ਜੁਲਦਾ ਹੈ। ਡਰੈਗਨ 3310 ਦੀ ਤਰ੍ਹਾਂ ਹੀ ਮਾਈਕਰੋਮੈਕਸ ਦੇ ਫੀਚਰ ਫੋਨ ਦਾ ਟਾਰਗੇਟ ਨੋਕੀਆ 3310 Audience ਤੱਕ ਪਹੁੰਚ ਬਣਾਨਾ ਹੈ। ਮਾਈਕਰੋਮੈਕਸ Xli 2017 ਨੂੰ ਨੋਕੀਆ 3310 ਦੀ ਤੁਲਨਾ ''ਚ ਲਗਭਗ ਅੱਧੀ ਕੀਮਤ ''ਤੇ ਪੇਸ਼ ਕੀਤਾ ਗਿਆ ਹੈ। 
ਨੋਕੀਆ 3310 ਦੀ ਕੀਮਤ 3310 ਰੁਪਏ ਹੈ ਜਦਕਿ ਮਾਈਕਰੋਮੈਕਸ xli 2017 ਨੂੰ ਕੇਵਲ 1199 ਰੁਪਏ ''ਚ ਲਾਂਚ ਕੀਤਾ ਗਿਆ ਹੈ। ਇਹ ਸਮਾਰਟਫੋਨ ਦੀ Official Site ''ਤੇ ਲਿਸਟ ਹੋ ਚੁੱਕਿਆ ਹੈ, ਜਿੱਥੇ ਇਸ ਦੇ ਸਪੇਸਿਫਿਕੇਸ਼ਨਸ ਦੀ ਜਾਣਕਾਰੀ ਦਿੱਤੀ ਗਈ ਹੈ।
ਮਾਈਕਰੋਮੈਕਸ Xli2017 ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਹ ਕਾਫੀ ਹੱਦ ਤੱਕ ਨੋਕੀਆ 3310 ਨਾਲ ਮਿਲਦਾ ਜੁਲਦਾ ਹੈ। ਮਾਈਕਰੋਮੈਕਸ xli 2017 ਫੀਚਰ ਫੋਨ ''ਚ 2.4 ਇੰਚ ਡਿਸਪਲੇ, ਜਿਸ ਦੀ ਸਕਰੀਨ Resolutions 320*240 ਮੈਗਾਪਿਕਸਲ ਹੈ। ਇਸ ''ਚ ਨੋਕੀਆ 3310 ਦੇ ਸਮਾਨ Alphanimeric ਕੀਪੈਡ ਦਿੱਤਾ ਗਿਆ ਹੈ। ਇਸ ''ਚ 32 ਜੀ.ਬੀ ਇੰਟਰਨਲ Memory ਦਿੱਤੀ ਹੈ, ਜਿਸ ਨੂੰ Microsd ਕਾਰਡ ਜਰੀਏ 8 ਜੀ.ਬੀ ਤੱਕ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਲਈ ਮਾਈਕਰੋਮੈਕਸ Xli 2017 ''ਚ 0.08 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ''ਚ 1300 mAh ਦੀ ਬੈਟਰੀ ਦਿੱਤੀ ਗਈ ਹੈ ਜੋ ਕੰਪਨੀ ਦੇ ਮੁਤਾਬਕ 11.5 ਘੰਟੇ ਦਾ ਟਾਕਟਾਇਮ ਅਤੇ 234 ਘੰਟੇ ਦਾ ਸਟੈਂਡਬਾਏ ਟਾਈਮ ਦੇਣ ''ਚ ਸਮਰੱਥ ਹੈ।
ਨੋਕੀਆ 3310 ਫੀਚਰ ਫੋਨ ਨੋਕੀਆ ਸੀਰੀਜ 30 +''ਤੇ ਕੰਮ ਕਰਦਾ ਹੈ। ਇਸ ਫੋਨ ''ਚ 2.4 ਇੰਚ ਕਿਊਵੀਜੀਏ (240*320) ਨਾਨ- ਟਚਸਕਰੀਨ ਡਿਸਪਲੇ ਹੈ। ਇਸ ਫੋਨ ''ਚ 16 ਜੀ.ਬੀ ਇਨਬਿਲਟ ਸਟੋਰੇਜ ਹੈ ਜਿਸ ਨੂੰ Microsd ਕਾਰਡ ਜਰੀਏ 32 ਜੀ.ਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ''ਚ Led ਫਲੈਸ਼ ਨਾਲ ਇਕ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਕੁਨੇਕਟਿਵਿਟੀ ਲਈ ਇਹ 2 ਜੀ ਨੇਟਵਰਕ ਸਪੋਰਟ ਕਰਦਾ ਹੈ ਅਤੇ Bluetooth ਦੇ ਨਾਲ ਆਉਂਦਾ ਹੈ। ਨੋਕੀਆ 3310 ਪਿਛਲੇ ਮਾਡਲ ਤੋਂ 10 ਗੁਨਾ ਜ਼ਿਆਦਾ ਬੈਟਰੀ ਬੈਕਅਪ ਦੇਣ ''ਚ ਸਮਰੱਥ ਹੈ। ਇਸ ਦੀ ਬੈਟਰੀ 22 ਘੰਟੇ ਦਾ ਟਾਕਟਾਇਮ ਅਤੇ ਲਗਭਗ ਇਕ ਮਹੀਨੇ ਦਾ ਸਟੈਂਡਬਾਏ ਟਾਈਮ ਦੇਣ ''ਚ ਸਮਰੱਥ ਹੈ। ਇਸ ''ਚ 2 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ Led ਫਲੈਸ਼ ਵੀ ਉਪਲੱਬਧ ਹੈ।ਨੋਕੀਆ 3310 ਦੇ ਸਮਾਨ ਦਿਖਣ ਵਾਲਾ Daragon ਫੀਚਰ ਫੋਨ ਹਾਲ ''ਚ ਹੀ Flipkart ''ਤੇ ਲਿਸਟ ਹੋਇਆ ਹੈ। ਜਿਸ ਦੀ ਕੀਮਤ ਕੇਵਲ 799 ਰੁਪਏ ਹੈ। ਜੋ ਕਿ ਹੁਣ ਸਾਈਟ ''ਤੇ sold out ਹੋ ਗਿਆ ਹੈ। darago 3310 ''ਚ 1.77 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ''ਚ 1 ਐਮ.ਬੀ ਰੈਮ ਅਤੇ 8 ਜੀ.ਬੀ Expandable ਸਟੋਰੇਜ ਦਿੱਤੀ ਗਈ ਹੈ। ਉੱਥੇ ਫੋਟੋਗ੍ਰਾਫਈ ਲਈ ਵੀਜੀਏ ਰਿਅਰ ਕੈਮਰਾ ਦਿੱਤਾ ਗਿਆ।