Micromax ਨੇ ਦੋ ਸਮਾਰਟਫੋਨ ਲਾਂਚ ਕੀਤੇ, 4000 ਐੱਮ. ਏ. ਐੱਚ. ਦੀ ਬੈਟਰੀ ਹੈ ਖਾਸੀਅਤ

01/19/2017 1:51:48 PM

ਜਲੰਧਰ- ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਆਪਣੇ ਦੋ ਨਵੇਂ ਫੋਨ ਲਾਂਚ ਕਰ ਦਿੱਤੇ ਹਨ। Micromax Vdeo3 ਦੀ ਕੀਮਤ 5,749 ਰੁਪਏ ਹੈ। Vdeo 4 ਦੀ ਕੀਮਤ 6,249 ਰੁਪਏ ਹੈ। ਇਹ ਦੋਵੇਂ ਹੀ ਫੋਨ 4ਜੀ ਸਪੋਰਟ ਨਾਲ ਆਉਂਦੇ ਹਨ ਅਤੇ ਗਾਹਕ ਇਨ੍ਹਾਂ ਦੋਵੇਂ ਫੋਨਜ਼ ਨਾਲ ਜਿਓ ਦੇ ਹੈਪੀ ਨਿਊ ਈਅਰ ਆਫਰ ਦਾ ਵੀ ਆਨੰਦ ਉਠਾ ਸਕਦੇ ਹਨ। Vdeo 3 ਅਤੇ Vdeo4 ''ਚ ਵੀਡੀਓ ਕਾਲਿੰਗ ਲਈ ਪ੍ਰੀਲੋਡੇਡ Google Duo ਐਪ ਦਿੱਤੀ ਗਈ ਹੈ।
Micromax Vdeo 3 ਦੇ ਫੀਚਰਸ -
ਇਸ ''ਚ 5 ਇੰਚ ਦਾ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ ਕਵਾਲਕਮ ਸਨੈਪਡ੍ਰੈਗਨ ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਇਸ ''ਚ ਐੱਮ. ਪੀ. ਦਾ ਰਿਅਰ ਅਤੇ 2 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ''ਚ 8ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ ਵਧਾਇਆ ਜਾ ਸਕਦਾ ਹੈ। ਨਾਲ ਹੀ ਇਸ ''ਚ 2000 ਐੱਮ. ਏ. ਐੱਚ. ਦੀ ਬੈਟਰੀ ਵੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਵਾਈ-ਫਾਈ ਅਤੇ ਬਲੂਟੁਥ ਵਰਗੇ ਫੀਚਰਸ ਦਿੱਤੇ ਗਏ ਹਨ।
Micromax Vdeo 4 ਦੇ ਫੀਚਰਸ -
ਇਸ ਫੋਨ ''ਚ ਵੀ 5 ਇੰਚ ਦਾ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 1.1 ਗੀਗਾਹਟਰਜ਼ ਕਵਾਡ-ਕੋਰ ਸਨੈਪਡ੍ਰੈਗਨ 210 ਐੱਮ. ਐੱਸ. ਐੱਮ. 8909 ਪ੍ਰੋਸੈਸਰ ਅਤੇ 1ਜੀਬੀ ਰੈਮ ਨਾਲ ਲੈਸ ਹੈ। ਇਸ ''ਚ 8 ਐੱਮ. ਪੀ. ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ''ਚ 8ਜੀਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 32ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਕਨੈਕਟੀਵਿਟੀ ਲਈ ਇਸ ''ਚ 3.5 ਐੱਮ. ਐੱਮ. ਹੈਡਫੋਨ ਜ਼ੈਕ, ਯੂ. ਐੱਸ. ਬੀ. 2.0, ਜੀ.ਪੀ. ਐੱਸ., ਵਾਈ-ਫਾਈ ਅਤੇ ਬਲੂਟੁਥ ਵਰਗੇ ਫੀਚਰਸ ਦਿੱਤੇ ਗਏ ਹਨ।