ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ Mi Beard Trimmer, ਜਾਣੋ ਕੀਮਤ

06/25/2019 5:49:50 PM

ਗੈਜੇਟ ਡੈਸਕ– ਚੀਨੀ ਕੰਜ਼ਿਊਮਰ ਇਲੈਕਟ੍ਰੋਨਿਕ ਕੰਪਨੀ ਸ਼ਾਓਮੀ ਭਾਰਤ ’ਚ ਆਪਣੇ ਪ੍ਰੋਡਕਟਸ ਦੀ ਰੇਂਜ ਨੂੰ ਵਧਾ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਕੰਪਨੀ ਪ੍ਰੋਡਕਟਸ ਦੀ ਰੇਂਜ ਵਧਾਉਣ ਦੀ ਪਲਾਨਿੰਗ ’ਤੇ ਕੰਮ ਕਰ ਰਹੀ ਹੈ। ਇਸ ਲਈ ਸਮਾਰਟਫੋਨ ਦੇ ਨਾਲ ਭਾਰਤ ’ਚ ਐਂਟਰੀ ਕਰਨ ਵਾਲੀ ਇਸ ਕੰਪਨੀ ਨੇ ਹੌਲੀ-ਹੌਲੀ ਬਾਜ਼ਾਰ ’ਚ ਸਮਾਰਟ ਬਲਬ, ਜੁੱਤੇ, ਸਟ੍ਰੋਲੀ, ਫਿਟਨੈੱਸ ਬੈਂਡ ਵਰਗੇ ਕਈ ਹੋਰ ਪ੍ਰੋਡਕਟਸ ਲਾਂਚ ਕੀਤੇ ਹਨ। 

ਨਵੇਂ-ਨਵੇਂ ਪ੍ਰੋਡਕਟਸ ਨੂੰ ਲਾਂਚ ਕਰਨ ਦੀ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਸ਼ਾਓਮੀ ਨੇ ਹੁਣ ਭਾਰਤ ’ਚ Mi Trimmer ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਅੱਜ ਦੇ ਪੁਰਸ਼ ਵਰਗ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ ਹੈ। ਭਾਰਤ ’ਚ ਇਸ ਨੂੰ 1,199 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਟ੍ਰਿਮਰ ’ਚ ਕਈ ਖਾਸ ਫੀਚਰਜ਼ ਦਿੱਤੇ ਗਏ ਹਨ ਜੋ ਇਸ ਨੂੰ ਬਹੁਤ ਜਲਦੀ ਭਾਰਤ ਦਾ ਸਭ ਤੋਂ ਪਸੰਦੀਦਾ ਟ੍ਰਿਮਰ ਬਣਾ ਦੇਣਗੇ। 

 

ਸ਼ਾਓਮੀ ਦੇ ਇਸ ਟ੍ਰਿਮਰ ਨੂੰ mi.com ਅਤੇ Mi Homes ਤੋਂ ਇਲਾਵਾ ਐਮਾਜ਼ਾਨ ਇੰਡੀਆ ’ਤੇ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਲਿਸਟ ਹੋਏ ਪੇਜ ’ਤੇ ਇਸ ਟ੍ਰਿਮਰ ਨੂੰ ‘ਮਾਡਰਨ ਮੈਨ ਲਈ ਨੈਕਸਟ ਜਨਰੇਸ਼ਨ ਸਟਾਈਲਿੰਗ ਟੂਲ’ ਦੱਸਿਆ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਟ੍ਰਿਮਰ ਯੂਜ਼ਰ ਦੀ ਲੁੱਕ ਨੂੰ ਬਿਨਾਂ ਬਿਹਨਤ ਦੇ ਬੇਹੱਦ ਖਾਸ ਬਣਾਉਣ ਦੇ ਨਾਲ ਹੀ ਇਹ ਬਿਅਰਡ ਨੂੰ ਐਕਿਉਰੇਟਕੱਟ ਅਤੇ ਸ਼ੇਪ ਦਿੰਦਾ ਹੈ। ਮੀ ਟ੍ਰਿਮਰ ਅਲਟਰਾ-ਪਾਵਰਫੁਲ ਪਰਫਾਰਮੈਂਸ ’ਚ ਕਈ ਹੋਰ ਸ਼ਾਨਦਾਰ ਫੀਚਰ ਦਿੱਤੇ ਗਏ ਹਨ। 

ਫੀਚਰਜ਼ ਦੀ ਗੱਲ ਕਰੀਏ ਤਾਂ ਸ਼ਾਓਮੀ ਦਾ ਇਹ ਟ੍ਰਿਮਰ 40 ਲੈਂਥ ਸੈਟਿੰਗਸ ਦੇ ਨਾਲ ਆਉਂਦਾ ਹੈ। ਟ੍ਰਿਮਰ ਦਾ ਬੈਟਰੀ ਬੈਕਅਪ 90 ਮਿੰਟ ਦਾ ਹੈ ਅਤੇ ਇਹ ਆਈ.ਪੀ.ਐਕਸ ਰੇਟਿੰਗਸ ਦੇ ਨਾਲ ਆਉਂਦਾ ਹੈ। ਸ਼ਾਓਮੀ ਨੇ ਦੱਸਿਆ ਕਿ ਟ੍ਰਿਮਰ ’ਚ ਹੈਵੀ ਡਿਊਟੀ ਸਟੇਨਲੈੱਸ ਸਟੀਲ ਦਾ ਇਸਤੇਮਾਲ ਕੀਤਾ ਗਿਆ ਹੈ। ਟ੍ਰਿਮਰ ਨੂੰ ਤਾਰ ਅਤੇ ਬਿਨਾਂ ਤਾਰ ਦੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਟ੍ਰਿਮਰ ਨੂੰ 5 ਮਿੰਟ ਚਾਰਜ ਕਰਕੇ 10 ਮਿੰਟ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ।