20 ਦਿਨਾਂ ਦੇ ਬੈਟਰੀ ਬੈਅਕਅਪ ਨਾਲ ਸ਼ਾਓਮੀ ਦਾ Mi Band 4 ਲਾਂਚ

06/11/2019 3:35:28 PM

ਗੈਜੇਟ ਡੈਸਕ– ਸ਼ਾਓਮੀ ਨੇ ਤਮਾਮ ਲੀਕਸ ਰਿਪੋਰਟਾਂ ਦੇ ਸਾਹਮਣੇ ਆਉਣ ਤੋਂ ਬਾਅਦ ਆਖਰਕਾਰ Mi Band 4 ਨੂੰ 11 ਜੂਨ ਯਾਨੀ ਅੱਜ ਚੀਨ ’ਚ ਲਾਂਚ ਕਰ ਦਿੱਤਾ ਹੈ। Mi Band 4 ’ਚ ਕਲਰ ਅਮੋਲੇਡ ਡਿਸਪਲੇਅ ਹੈ ਅਤੇ ਡਿਸਪਲੇਅ ’ਤੇ 2.5ਡੀ ਕਰਵਡ ਗਲਾਸ ਦਾ ਪਰੋਟੈਕਸ਼ਨ ਹੈ। Mi Band 4 ’ਚ ਸਿਕਸ ਐਕਸਿਸ ਐਕਸੀਲਰੇਟੋਮੀਟਰ ਮਿਲੇਗਾ। ਇਸ Mi Band 4 ’ਚ ਪੇਮੈਂਟ ਲਈ ਅਲੀਬਾਬਾ ਦੇ ਏਲੀਪੇਅ ਦਾ ਸਪੋਰਟ ਦਿੱਤਾ ਗਿਆ ਹੈ।

Mi Band 4 ਦੀ ਕੀਮਤ
ਕੀਮਤ ਦੀ ਗੱਲ ਕਰੀਏ ਤਾਂ ਚੀਨ ’ਚ ਇਸ ਦੀ ਸ਼ੁਰੂਆਤੀ ਕੀਮਤ 169 ਚੀਨੀ ਯੁਆਨ ਯਾਨੀ (ਕਰੀਬ 1,700 ਰੁਪਏ) ਹੈ। ਉਥੇ ਹੀ ਇਸ ਦੇ ਐੱਨ.ਐੱਫ.ਸੀ. ਸਪੋਰਟ ਵਾਲੇ ਵੇਰੀਐਂਟ ਦੀ ਕੀਮਤ 229 ਚੀਨੀ ਯੁਆਨ (ਕਰੀਬ 2,300 ਰੁਪਏ) ਹੈ। Mi Band 4 ਦਾ ਇਕ ਅਵੈਂਜਰਸ ਸੀਰੀਜ਼ ਵੀ ਪੇਸ਼ ਕੀਤਾ ਗਿਆ ਹੈ ਜਿਸ ਦੀ ਕੀਮਤ 349 ਯੁਆਨ (ਕਰੀਬ 3,500 ਰੁਪਏ) ਹੈ। ਇਸ ਦੀ ਵਿਕਰੀ ਚੀਨ ’ਚ 16 ਜੂਨ ਤੋਂ ਸ਼ੁਰੂ ਹੋਵੇਗੀ। ਭਾਰਤ ’ਚ ਇਸ ਦੀ ਅਜੇ ਕੋਈ ਖਬਰ ਨਹੀਂ ਹੈ। 

Mi Band 4 ਦੇ ਫੀਚਰਜ਼
ਕੰਪਨੀ ਨੇ ਇਸ ਵਾਰ ਵੀ Mi Band 4  ’ਚ 0.95-ਇੰਚ ਦੀ OLED ਡਿਸਪਲੇਅ ਦਿੱਤੀ ਹੈ। ਨਵੇਂ ਮਾਡਲ ’ਚ ਮਾਈਕ ਦਾ ਸਪੋਰਟ ਦਿੱਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਇਸ ਨੂੰ ਵਾਇਸ ਕਮਾਂਡ ਦੇ ਸਕਦੇ ਹੋ। ਸਿਕਸ ਐਕਸੀਲਰੇਟੋਮੀਟਰ ਦੀ ਮਦਦ ਨਾਲ ਇਹ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਟ੍ਰੈਕ ਕਰਨ ’ਚ ਸਮਰੱਥ ਹੈ। ਇਹ ਵਾਟਰਪਰੂਫ ਹੈ। ਇਸ ਵਿਚ ਦਿੱਤੀ ਗਈ ਡਿਸਪਲੇਅ ਦੀ ਮਦਦ ਨਾਲ ਤੁਸੀਂ ਮਿਊਜ਼ਿਕ ਟ੍ਰੈਕ ਅਤੇ ਫਾਇੰਡ ਫੋਨ ਫੀਚਰ ਦਾ ਇਸਤੇਮਾਲ ਕਰ ਸਕੋਗੇ।