ਫੁਲ ਚਾਰਜ ’ਤੇ 340Km ਤਕ ਚੱਲੇਗੀ MG ਮੋਟਰ ਦੀ ਇਲੈਕਟ੍ਰਿਕ SUV

12/07/2019 12:48:37 PM

ਗੈਜੇਟ ਡੈਸਕ– ਐੱਮ.ਜੀ. ਮੋਟਰ ਇੰਡੀਆ ਨੇ ਵੀਰਵਾਰ ਨੂੰ ਆਪਣੀ ਇਲੈਕਟ੍ਰਿਕ ਐੱਸ.ਯੂ.ਵੀ. ZS ਪੇਸ਼ ਕੀਤੀ ਹੈ। ਹੈਕਟਰ ਤੋਂ ਬਾਅਦ, ਇਲੈਕਟ੍ਰਿਕ ਐੱਸ.ਯੂ.ਵੀ. ZS ਭਾਰਤ ’ਚ ਐੱਮ.ਜੀ. ਮੋਟਰ ਦੀ ਦੂਜੀ ਕਾਰ ਹੋਵੇਗੀ। ਭਾਰਤੀ ਬਾਜ਼ਾਰ ’ਚ ਇਲੈਕਟ੍ਰਿਕ ਐੱਸ.ਯੂ.ਵੀ. ZS ਦਾ ਮੁਕਾਬਲਾ ਹੁੰਡਈ ਦੀ ਕੋਨਾ ਅਤੇ ਟਾਟਾ ਦੀ ਜਲਦ ਲਾਂਚ ਹੋਣ ਵਾਲੀ ਇਲੈਕਟ੍ਰਿਕ ਨੈਕਸਨ ਨਾਲ ਹੋਵੇਗਾ। ਇਲੈਕਟ੍ਰਿਕ ZS 5 ਸੀਟਰ ਐੱਸ.ਯੂ.ਵੀ. ਹੈ ਅਤੇ ਇਹ 4314 mm ਲੰਬੀ ਹੈ। ਇਸ ਇਲੈਕਟ੍ਰਿਕ ਐੱਸ.ਯੂ.ਵੀ. ’ਚ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ ਜੋ 143hp ਦੀ ਪਾਵਰ ਅਤੇ 353Nm ਦਾ ਪੀਕ ਟਾਰਕ ਪੈਦਾ ਕਰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਇਲੈਕਟ੍ਰਿਕ ਐੱਸ.ਯੂ.ਵੀ. 8.5 ਸੈਕਿੰਡ ’ਚ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ੍ਹ ਲੈਂਦੀ ਹੈ। 

ਫੁਲ ਚਾਰਜ ’ਤੇ ਚੱਲੇਗੀ 340 ਕਿਲੋਮੀਟਰ
ਇਲੈਕਟ੍ਰਿਕ ਮੋਟਰ ਨੂੰ 44.5kWh ਲਿਕਵਿਡ-ਕੂਲਡ ਲਿਥੀਅਮ ਆਇਨ ਬੈਟਰੀ ਤੋਂ ਪਾਵਰ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ ਸਿੰਗਲ ਚਾਰਜ ’ਤੇ ਇਹ ਐੱਸ.ਯੂ.ਵੀ. 340 ਕਿਲੋਮੀਟਰ ਦੀ ਰੇਂਜ ਦੇਵੇਗੀ। ਬੈਟਰੀ ਨੂੰ IP67 ਰੇਟਿੰਗ ਮਿਲੀ ਹੋਈ ਹੈ। ਯਾਨੀ ਇਹ 1 ਮੀਟਰ ਤਕ ਵਾਟਰ ਰੈਸਿਸਟੈਂਟ ਰਹੇਗੀ। ਐੱਮ.ਜੀ. ਮੋਟਰ ਦੀ ਇਲੈਕਟ੍ਰਿਕ ਐੱਸ.ਯੂ.ਵੀ. 3 ਡਰਾਈਵਿੰਗ ਮੋਡ ਅਤੇ 3 ਲੈਵਲ ਦੇ ਰੀਜਨਰੇਟਿਵ ਬ੍ਰੇਕਿੰਗ ਦੇ ਨਾਲ ਆਏਗੀ। 50kW DC ਫਾਟ ਚਾਰਜ ਰਾਹੀਂ ਇਹ ਇਲੈਕਟ੍ਰਿਕ ਐੱਸ.ਯੂ.ਵੀ. 50 ਮਿੰਟ ਦੇ ਅੰਦਰ 0 ਤੋਂ 80 ਫੀਸਦੀ ਦੀ ਬੈਟਰੀ ਕਪੈਸਿਟੀ ਤਕ ਪਹੁੰਚ ਜਾਵੇਗੀ। ਉਥੇ ਹੀ 7.4kW AC ਹੋਮ ਚਾਰਜਰ ਦੇ ਨਾਲ ਇਸ ਐੱਸ.ਯੂ.ਵੀ. ਨੂੰ ਫੁਲ ਚਾਰਜ ਹੋਣ ’ਚੇ 6-8 ਘੰਟੇ ਦਾ ਸਮਾਂ ਲੱਗੇਗਾ। ਐੱਮ.ਜੀ. ਮੋਟਰ 7.4kW AC ਚਾਰਜਰ ਨੂੰ ਓਨਰ ਦੇ ਘਰ ਜਾਂ ਆਫੀਸ ’ਚ ਲਗਾਏਗੀ। 

ਏਮਬੇਡਡ ਸਿਮ ਨਾਲ ਆਏਗੀ ਇਲੈਕਟ੍ਰਿਕ ਐੱਸ.ਯੂ.ਵੀ.
ਇਸ ਤੋਂ ਇਲਾਵਾ ਐੱਮ.ਜੀ. ਮੋਟਰ ਆਨ-ਬੋਰਡ ਕੇਬਲ ਵੀ ਉਪਲੱਬਧ ਕਰਵਾਏਗੀ, ਜਿਸ ਨੂੰ ਵਾਲ ਸਾਕੇਟ ’ਚ ਲਗਾਇਆ ਜਾ ਸਕੇਗਾ। ਨਾਲ ਹੀ ਕੰਪਨੀ ਆਪਣੇ ਚੁਣੇ ਹੋਏ ਐੱਮ.ਜੀ. ਸ਼ੋਅਰੂਮਸ ’ਚ ਡੀ.ਸੀ. ਫਾਸਟ ਚਾਰਜਿੰਗ ਨੈੱਟਵਰਕ ਲਗਾ ਰਹੀ ਹੈ। ਐੱਮ.ਜੀ. ਮੋਟਰ ਨੇ ਖੁਲਾਸਾ ਕੀਤਾ ਹੈ ਕਿ ਇਲੈਕਟ੍ਰਿਕ ZS ’ਚ ਹੈਕਟਰ ਦੇ ਇੰਫੋਟੇਨਮੈਂਟ ਸਿਸਟਮ ਦਾ ਅਪਡੇਟਿਡ ਵਰਜ਼ਨ ਹੋਵੇਗਾ, ਜਿਸ ਦਾ ਨਾਂ iSmart EV 2.0 ਹੈ। 
ਇੰਟਰਨੈੱਟ ਕੁਨੈਕਟਿਵਿਟੀ ਲਈ ਇਹ ਇਲੈਕਟ੍ਰਿਕ ਐੱਸ.ਯੂ.ਵੀ. ਏਮਬੇਡਡ ਸਿਮ ਦੇ ਨਾਲ ਆਏਗੀ। ਨਾਲ ਹੀ ਇਹ ਐਕਸਟਰਨਲ ਹੋਮ ਵਾਈ-ਫਾਈ ਨੈੱਟਵਰਕ ਜਾ ਮੋਬਾਇਲ ਹਾਟਸਪਾਟ ਨਾਲ ਵੀ ਕੁਨੈਕਟ ਹੋ ਸਕੇਗੀ। 

20 ਲੱਖ ਰੁਪਏ ਦੇ ਕਰੀਬ ਹੋ ਸਕਦੀ ਹੈ ਕੀਮਤ
ਇਲੈਕਟ੍ਰਿਕ ਐੱਸ.ਯੂ.ਵੀ. ਸ਼ੁਰੂਆਤ ’ਚ ਦਿੱਲੀ-ਐੱਨ.ਸੀ.ਆਰ., ਮੁੰਬਈ, ਹੈਦਰਾਬਾਦ, ਬੈਂਗਲੁਰੂ ਅਤੇ ਅਹਿਮਦਾਬਾਦ ’ਚ ਵੇਚੀ ਜਾਵੇਗੀ। ਐੱਮ.ਜੀ. ਮੋਟਰ ਦੀ ZS ਇਲੈਕਟ੍ਰਿਕ ਦਾ ਪ੍ਰੋਡਕਸ਼ਨ ਇਸ ਮਹੀਨੇ ਦੇ ਅੰਤ ’ਚ ਸ਼ੁਰੂ ਹੋ ਜਾਵੇਗਾ। ਭਾਰਤ ’ਚ ਇਸ ਇਲੈਕਟ੍ਰਿਕ ਐੱਸ.ਯੂ.ਵੀ. ਦੀ ਕੀਮਤ 20 ਲੱਖ ਰੁਪਏ (ਐਕਸ-ਸ਼ੋਅਰੂਮ ਪ੍ਰਾਈਜ਼) ਦੇ ਕਰੀਬ ਹੋ ਸਕਦੀ ਹੈ। ਇਸ ਕਾਰ ਨੂੰ ਜਨਵਰੀ 2020 ’ਚ ਲਾਂਚ ਕੀਤਾ ਜਾ ਸਕਦਾ ਹੈ।