MG Comet EV ਦਾ ਗੇਮਰ ਐਡੀਸ਼ਨ ਲਾਂਚ, ਜਾਣੋ ਕੀਮਤ ਅਤੇ ਖੂਬੀਆਂ

08/04/2023 2:23:42 PM

ਆਟੋ ਡੈਸਕ- ਐੱਮ.ਜੀ. ਮੋਟਰਸ ਨੇ ਭਾਰਤ ਬਾਜ਼ਾਰ 'ਚ ਕੋਮੇਟ ਇਲੈਕਟ੍ਰਿਕ ਕਾਰ ਦਾ ਨਵਾਂ ਐਡੀਸ਼ਨ ਲਾਂਚ ਕੀਤਾ ਹੈ। ਗੇਮਰ ਐਡੀਸ਼ਨ 'ਚ ਕੰਪਨੀ ਵੱਲੋਂ ਕੋਮੇਟ 'ਚ ਕੀ ਬਦਲਾਅ ਕੀਤੇ ਗਏ ਹਨ? ਇਸ ਵਿਚ ਕੀ ਖੂਬੀਆਂ ਦਿੱਤੀਆਂ ਗਈਆਂ ਹਨ ਅਤੇ ਇਸਦੀ ਰੇਂਜ ਤੇ ਕੀਮਤ ਕਿੰਨੀ ਹੈ? ਇਸਦੀ ਜਾਣਕਾਰੀ ਅਸੀਂ ਤੁਹਾਨੂੰ ਇਸ ਖ਼ਬਰ 'ਚ ਦੇ ਰਹੇ ਹਾਂ।

ਲਾਂਚ ਹੋਇਆ ਨਵਾਂ ਐਡੀਸ਼ਨ

ਐੱਮ.ਜੀ. ਮੋਟਰਸ ਨੇ ਕੋਮੇਟ ਈ.ਵੀ. ਦਾ ਨਵਾਂ ਐਡੀਸ਼ਨ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਵੱਲੋਂ ਇਸ ਵਿਚ ਕਈ ਬਦਲਾਅ ਕੀਤੇ ਗਏ ਹਨ ਪਰ ਇਹ ਬਦਲਾਅ ਸਿਰਫ ਕਾਸਮੈਟਿਕ ਬਦਲਾਅ ਦੇ ਤੌਰ 'ਤੇ ਦੇਖੇ ਜਾ ਸਕਦੇ ਹਨ।

ਕੀ ਹੋਏ ਬਦਲਾਅ

ਕੰਪਨੀ ਨੇ ਇਸ ਕਾਰ ਨੂੰ ਮੰਨੇ-ਪ੍ਰਮੰਨੇ ਗੇਮਰ ਨਮਨ ਮਾਥੁਰ ਦੇ ਸਹਿਯੋਗ ਨਾਲ ਤਿਆਰ ਕੀਤਾ ਹੈ। ਇਸ ਵਿਚ ਬੀ-ਪਿਲਰ 'ਤੇ ਗੇਮਿੰਗ ਸਟੀਕਰ ਲਗਾਏ ਗਏ ਹਨ। ਉਥੇ ਹੀ ਇੰਟੀਰੀਅਰ 'ਚ ਗੇਮਿੰਗ ਦਾ ਵਾਤਾਵਰਣ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੇਮਿੰਗ ਨਾਲ ਜੁੜਿਆ ਇੰਟੀਰੀਅਰ ਤਿਆਰ ਕੀਤਾ ਗਿਆ ਹੈ।

ਕਿੰਨੀ ਦਮਦਾਰ ਹੈ ਬੈਟਰੀ

ਕੰਪਨੀ ਵੱਲੋਂ ਇਸ ਕਾਰ ਦੇ ਨਵੇਂ ਐਡੀਸ਼ਨ 'ਚ ਸਿਰਪ ਕਾਸਮੈਟਿਕ ਬਦਲਾਅ ਕੀਤੇ ਗਏ ਹਨ। ਇਸ ਵਿਚ ਕਿਸੇ ਤਰ੍ਹਾਂ ਦੀ ਬੈਟਰੀ, ਮੋਟਰ ਜਾਂ ਕਾਰ ਦੇ ਮੂਲ ਡਿਜ਼ਾਈਨ ਤੋਂ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਗਿਆ। ਇਸ ਕਾਰ 'ਚ ਪਹਿਲਾਂ ਦੀ ਤਰ੍ਹਾਂ ਹੀ 17.3 ਕਿਲੋਵਾਟ ਦੀ ਸਮਰੱਥਾ ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ ਕਾਰ ਨੂੰ ਫੁਲ ਚਾਰਜ 'ਚ 230 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਕਾਰ 'ਚ ਓਹੀ ਮੋਟਰ ਦਿੱਤੀ ਗਈ ਹੈ। 

ਕੀਮਤ

ਕੋਮੇਟ ਈ.ਵੀ. ਦੇ ਗੇਮਿੰਗ ਐਡੀਸ਼ਨ ਦੀ ਐਕਸ-ਸ਼ੋਅਰੂਮ ਕੀਮਤ ਨੂੰ ਆਮ ਕੋਮੇਟ ਦੀ ਕੀਮਤ ਦੇ ਮੁਕਾਬਲੇ 65 ਹਜ਼ਾਰ ਰੁਪਏ ਜ਼ਿਆਦਾ ਰੱਖਿਆ ਗਿਆ ਹੈ। ਕੋਮੇਟ ਦੇ ਤਿੰਨੋਂ ਵੇਰੀਐਂਟ 'ਚ ਗੇਮਿੰਗ ਐਡੀਸ਼ਨ ਨੂੰ ਆਰਡਰ ਕੀਤਾ ਜਾ ਸਕਦਾ ਹੈ। ਇਸਦੀ ਕੀਮਤ ਦੀ ਸ਼ੁਰੂਆਤ 7.98 ਲੱਖ ਰੁਪਏ ਤੋਂ ਹੁੰਦੀ ਹੈ। ਜੇਕਰ ਇਸਦੇ ਗੇਮਿੰਗ ਐਡੀਸ਼ਨ ਨੂੰ ਖ਼ਰੀਦਦੇ ਹੋ ਤਾਂ ਇਸ ਕੀਮਤ 'ਚ 65 ਹਜ਼ਾਰ ਰੁਪਏ ਵਾਧੂ ਦੇਣੇ ਹੋਣਗੇ।

Rakesh

This news is Content Editor Rakesh