ਸ਼ੇਅਰ ਕੀਤੀ ਗਈ ਫੋਟੋ ਅਤੇ ਵੀਡੀਓ ਆਪਣੇ ਆਪ ਹੋ ਜਾਵੇਗੀ ਗਾਇਬ

03/21/2017 11:20:00 AM

ਜਲੰਧਰ- ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਦੇ ਚਾਹੁਣ ਵਾਲਿਆਂ ਦੀ ਦੁਨੀਆ ''ਚ ਕੋਈ ਕਮੀ ਨਹੀਂ ਹੈ। ਫੇਸਬੁੱਕ ਨੂੰ ਪਹਿਲੀ ਵਾਰ ਮਾਰਕ ਜ਼ੁਕਰਬਰਗ ਨੇ 4 ਫਰਵਰੀ 2004 ਨੂੰ ਲਾਂਚ ਕੀਤਾ ਸੀ। ਇਸ ਸੋਸ਼ਲ ਨੈੱਟਵਰਕਿੰਗ ਕੰਪਨੀ ਦੇ 31 ਦਸੰਬਰ 2016 ਤੱਕ 1.86 ਬਿਲੀਅਨ ਮੰਥਲੀ ਐਕਟਿਵ ਯੂਜ਼ਰਸ ਸਨ।
ਸਮਾਂ ਬੀਤਣ ਦੇ ਨਾਲ-ਨਾਲ ਫੇਸਬੁੱਕ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਹੈ, ਜਿਸ ਨੂੰ ਯੂਜ਼ਰਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਫੇਸਬੁੱਕ ਨੇ ਹਾਲ ਹੀ ''ਚ ਸਨੈਪਚੈਟ ਸਟੋਰੀ ਵਰਗਾ ਮੈਸੰਜਰ ਡੇ ਫੀਚਰ ਆਪਣੀ ਫੇਸਬੁੱਕ ਮੈਸੰਜਰ ਐਪ ''ਚ ਸ਼ਾਮਲ ਕੀਤਾ ਹੈ, ਜੋ ਯੂਜ਼ਰ ਦੀ ਫੋਟੋ ਅਤੇ ਵੀਡੀਓ ਨੂੰ ਟੈਕਸਟ ਸਟਿਕਰ ਅਤੇ ਫਰੇਮ ਲਗਾ ਕੇ ਸ਼ੇਅਰ ਕਰਨ ''ਚ ਮਦਦ ਕਰੇਗਾ। ਨਵੇਂ ਫੀਚਰ ਰਾਹੀਂ ਸ਼ੇਅਰ ਕੀਤੀ ਗਈ ਫੋਟੋ ਅਤੇ ਵੀਡੀਓ 24 ਘੰਟਿਆਂ ਬਾਅਦ ਆਪਣੇ-ਆਪ ਗਾਇਬ ਹੋ ਜਾਵੇਗੀ। ਮਤਲਬ ਕਿ ਫੇਸਬੁੱਕ ਨੇ ਇਸ ਸਟੋਰੀ ਫੀਚਰ ''ਚ ਸ਼ੋਅ ਹੋਣ ਵਾਲੀ ਵੀਡੀਓ ਅਤੇ ਫੋਟੋ ਦੀ ਲਿਮਟ 24 ਘੰਟੇ ਹੀ ਸੈੱਟ ਕੀਤੀ ਹੈ। 
 
ਐਪ ''ਚ ਮਿਲੇਗਾ ਨਵਾਂ ਆਈਕਨ
ਫੇਸਬੁੱਕ ਨੇ ਇਹ ਨਵਾਂ ਫੀਚਰ ਸਾਰੇ ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਸ ਲਈ ਜਾਰੀ ਕਰ ਦਿੱਤਾ ਹੈ ਪਰ ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਗੂਗਲ ਪਲੇ ਸਟੋਰ ਜਾਂ ਐਪ ਸਟੋਰ ''ਚ ਜਾ ਕੇ ਮੌਜੂਦਾ ਐਪ ਨੂੰ ਅਪਡੇਟ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਨੂੰ ਇਸ ਐਪ ਦੇ ਹੇਠਾਂ ਸੂਰਜ ਵਰਗਾ ਆਈਕਨ ਦਿਖਾਈ ਦੇਵੇਗਾ। ਇਸ ਆਈਕਨ ''ਤੇ ਕਲਿਕ ਕਰਦੇ ਹੀ ਤੁਹਾਨੂੰ ਵੱਖ-ਵੱਖ ਤਰ੍ਹਾਂ ਦੇ ਫਰੇਮ ਦਿਖਾਈ ਦੇਣਗੇ। ਇਨ੍ਹਾਂ ਫਰੇਮਸ ਨੂੰ ਸਿਲੈਕਟ ਕਰਕੇ ਤੁਸੀਂ ਤਸਵੀਰ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ। ਮੈਸੰਜਰ ਦੇ ਇਸ ਨਵੇਂ ਅਪਡੇਟ ''ਚ ਤੁਹਾਨੂੰ ਫੋਟੋ ਫਰੇਮ ''ਚ ਟੈਕਸਟ ਲਿਖਣ ਦੀ ਵੀ ਆਪਸ਼ਨ ਮਿਲੇਗੀ। 
 
ਯੂਜ਼ਰ ਪ੍ਰਾਈਵੇਸੀ ਦੀ ਮਿਲੇਗੀ ਆਪਸ਼ਨ
ਮੈਸੰਜਰ ''ਤੇ ਫੋਟੋ ਅਤੇ ਵੀਡੀਓ ਸ਼ੇਅਰ ਕਰਨ ਤੋਂ ਪਹਿਲਾਂ ਤੁਹਾਨੂੰ ਇਕ ਨਵੀਂ ਪ੍ਰਾਈਵੇਸੀ ਆਪਸ਼ਨ ਮਿਲੇਗੀ, ਜਿਸ ਤਹਿਤ ਤੁਸੀਂ ਫੋਟੋ ਨੂੰ ਕਿਸ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਅਤੇ ਕਿਸ ਦੇ ਨਾਲ ਨਹੀਂ, ਇਹ ਯਕੀਨੀ ਕਰ ਸਕੋਗੇ। ਇਹ ਪ੍ਰਾਈਵੇਸੀ ਆਪਸ਼ਨ ਤੁਹਾਡੀ ਫੋਟੋ ਅਤੇ ਵੀਡੀਓ ਨੂੰ ਗਲਤ ਹੱਥਾਂ ''ਚ ਜਾਣ ਤੋਂ ਰੋਕੇਗਾ ਅਤੇ ਤੁਸੀਂ ਬਿਨਾਂ ਕਿਸੇ ਡਰ ਤੋਂ ਇਸ ਫੀਚਰ ਦੀ ਵਰਤੋਂ ਕਰ ਸਕੋਗੇ।