Auto Expo 2020: ਮਰਸੀਡੀਜ਼ ਬੈਂਜ਼ ਨੇ ਲਾਂਚ ਕੀਤੀ ਵੀ-ਕਲਾਸ ਮਾਰਕੋ ਪੋਲੋ, ਜਾਣੋ ਕੀਮਤ ਤੇ ਖੂਬੀਆਂ

02/07/2020 1:55:30 PM

ਆਟੋ ਡੈਸਕ– ਐਕਸਪੋ ਦੇ ਦੂਸਰੇ ਦਿਨ ਮਰਸਡੀਜ਼ ਬੈਂਜ ਨੇ ਵੀ ਕਲਾਸ ਮਾਰਕੋ ਪੋਲੋ ਨੂੰ ਲਾਂਚ ਕੀਤਾ। ਇਹ ਇਕ ਕੈਂਪਰ ਹੈ ਜਾਂ ਇੰਝ ਕਹਿ ਲਵੋ ਕਿ ਇਕ ਚਲਦਾ-ਫਿਰਦਾ ਘਰ ਹੈ। ਇਹ ਦੋ ਵੇਰੀਅੰਟ ਵਿਚ ਲਾਂਚ ਕੀਤੀ ਗਈ ਹੈ। ਮਰਸੀਡੀਜ਼ ਬੈਂਸ ਇਸ ਸਾਲ ਭਾਰਤੀ ਬਾਜ਼ਾਰ ਵਿਚ 10 ਗੱਡੀਆਂ ਲਾਂਚ ਕਰੇਗਾ। 

ਕੀਮਤ
ਇਨ੍ਹਾਂ ਵਿਚ Marco Polo Horizon ਦੀ ਕੀਮਤ 1.38 ਕਰੋੜ ਰੁਪਏ ਤੈਅ ਕੀਤੀ ਗਈ ਹੈ ਅਤੇ Marco Polo ਦੀ ਕੀਮਤ 1.46 ਕਰੋੜ ਰੁਪਏ ਹੈ।

ਇੰਜਣ
ਮਰਸਡੀਜ਼ ਬੈਂਜ਼ ਦੀ ਇਸ ਨਵੀਂ ਐੱਮ.ਪੀ.ਵੀ. ’ਚ 1950 ਸੀਸੀ, 2 ਲੀਟਰ ਦਾ ਬੀ.ਐਸ. 6 ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਕਿ 163 ਐਚ.ਪੀ. ਦੀ ਪਾਵਰ ਅਤੇ 380 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ ਤੁਹਾਨੂੰ ਕਮਾਂਡ ਇੰਫੋਟੇਨਮੈਂਟ ਸਿਸਟਮ, ਨਵਾਂਮਲਟੀ ਫੰਕਸ਼ਨਲ ਸਟੀਅਰਿੰਗ ਵ੍ਹੀਲ, ਐੱਮ.ਆਈ.ਡੀ. ਯੂਨਿਟ ਦੇ ਨਾਲ ਵੱਡਾ ਟਵਿਨ ਪੌਡ ਇੰਸਟਰੂਮੈਂਟ ਕਲੱਸਟਰ, ਅਟੈਂਸ਼ਨ ਅਸਿਸਟ, ਹੈੱਡਲਾਈਟ ਅਸਿਸਟ, ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ, ਐਕਟਿਵ ਪਾਰਕਿੰਗ ਸਿਸਟਮ ਅਤੇ 360 ਡਿਗਰੀ ਕੈਮਰਾ ਵਰਗੇ ਫੀਚਰਜ਼ ਮਿਲਣਗੇ। 

ਖੂਬੀਆਂ
ਇਸ ਗੱਡੀ ਦੇ ਅੰਦਰ ਤੁਹਾਨੂੰ ਆਪਣੇ ਬੈੱਡਰੂਮ ਅਤੇ ਕਿਚਨ ਵਰਗੀਆਂ ਸੁਵਿਧਾਵਾਂ ਮਿਲਣਗੀਆਂ। ਇਸ ਲਗਜ਼ਰੀ ਐੱਮ.ਪੀ.ਵੀ. ’ਚ ਚਾਰ ਲੋਕਾਂ ਦੇ ਸੋਣ ਲਈ ਬੈੱਡ, ਕਿਚਨ, ਦੋ ਗੈਸ ਬਰਨਰ, ਸਿੰਕ, ਫਰਿੱਜ, ਫੋਲਡਿੰਗ ਟੇਬਲ, ਫ੍ਰੈਸ਼ ਵਾਟਰ ਅਤੇ ਵੇਸਟ ਵਾਟਰ ਟੈਂਕ ਕੱਪ ਬੋਰਡ ’ਚ ਕਈ ਸਟੋਰੇਜ ਆਪਸ਼ਨ, ਡ੍ਰਾਵਰ ਅਤੇ ਰੂਫ ਸਟੋਰੇਜ ਬਾਕਸ ਵਰਗੀਆਂ ਖੂਬੀਆਂ ਇਸ ਨੂੰ ਸ਼ਾਨਦਾਰ ਬਣਾਉਂਦੀਆਂ ਹਨ। ਇਹ ਦੇਸ਼ ਦੀ ਪਹਿਲੀ ਕਮਰਸ਼ਲੀ ਲਾਂਚ ਕੀਤੀ ਗਈ ਲਗਜ਼ਰੀ ਕੈਮਪਰ ਵ੍ਹੀਕਲ ਹੈ।  

ਹੋਰ ਫੀਚਰਜ਼
 ਉਂਝ ਇਹ ਗੱਡੀ 4 ਸੀਟਰ ਹੈ ਪਰ ਇਸ ਨੂੰ 6 ਸੀਟਰ ਵਿਚ ਵੀ ਕਨਵਰਟ ਕੀਤਾ ਜਾ ਸਕਦਾ ਹੈ। ਫਰੰਟ ਸੀਟਸ ਨੂੰ ਰੋਟੇਟ ਕੀਤਾ ਜਾ ਸਕਦਾ ਹੈ। ਮਤਲਬ ਕਿ ਡਰਾਈਵਰ ਤੇ ਫਰੰਟ ਪੈਸਿੰਜਰ ਆਪਣੀਆਂ ਸੀਟਾਂ ਨੂੰ ਉਲਟਾ ਮਤਲਬ ਪਿੱਛੇ ਵੱਲ ਘੁਮਾ ਸਕਦੇ ਹਨ। ਇਸ ਵਿਚ ਫਰੈੱਸ਼ ਅਤੇ ਵੇਸਟ ਵਾਟਰ ਦੋਵਾਂ ਲਈ ਹੀ ਟੈਂਕ ਦਿੱਤੇ ਗਏ ਹਨ। ਇਹ ਹੀ ਵਜ੍ਹਾ ਹੈ ਕਿ ਇਸ ਨੂੰ ਹਾਊਸ ਆਨ ਵ੍ਹੀਲ ਕਹਿਣਾ ਗਲਤ ਨਹੀਂ ਹੈ।