ਨਵੀਂ ਮਰਸਿਡੀਜ਼-ਬੈਂਜ ਜੀ. ਐੱਲ. ਸੀ. ਭਾਰਤ 'ਚ ਹੋਈ ਲਾਂਚ, ਜਾਣੋ ਕੀਮਤ ਤੇ ਖੂਬੀਆਂ

08/10/2023 1:22:54 PM

ਆਟੋ ਡੈਸਕ– ਮਰਸਿਡੀਜ਼ ਬੈਂਜ ਇੰਡੀਆ ਨੇ ਸੈਕੰਡ ਜੈਨਰੇਸ਼ਨ ਜੀ. ਐੱਲ. ਸੀ. ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ 2 ਵੇਰੀਐਂਟਸ 300 4ਮੈਟਿਕ ਪੈਟਰੋਲ ਅਤੇ 220ਡੀ 4ਮੈਟਿਕ ਡੀਜ਼ਲ ’ਚ ਪੇਸ਼ ਕੀਤਾ ਹੈ, ਜਿਨ੍ਹਾਂ ਦੀ ਕੀਮਤ ਕ੍ਰਮਵਾਰ : 73.5 ਲੱਖ ਅਤੇ 74.5 ਲੱਖ ਰੁਪਏ ਹੈ।

ਡਿਜ਼ਾਈਨ ਦੀ ਗੱਲ ਕਰੀਏ ਤਾਂ ਪਿਛਲੇ ਮਾਡਲ ਦੀ ਤੁਲਨਾ ਵਿਚ ਇਸ ’ਚ ਕਾਫੀ ਬਦਲਾਅ ਕੀਤੇ ਗਏ ਹਨ। ਇਸ ਦੇ ਫਰੰਟ ’ਚ ਇਕ ਵੱਡੀ ਗਰਿੱਲ, ਰੀਡਿਜ਼ਾਈਨ ਕੀਤੇ ਹੋਏ ਐੱਲ. ਈ. ਡੀ. ਹੈੱਡਲਾਈਟਸ, ਰੀਅਰ ਵਿਚ ਟੇਲ ਲਾਈਟਸ, ਟੇਲਗੇਟ ਦਿੱਤੀ ਹੈ। ਇਸ ਐੱਸ. ਯੂ. ਵੀ. ਵਿਚ ਸਭ ਤੋਂ ਵੱਡਾ ਬਦਲਾਅ ਇਸ ਦੀ ਲੰਬਾਈ ਵਿਚ ਕੀਤਾ ਗਿਆ ਹੈ, ਜਿਸ ਨੂੰ 15 ਐੱਮ. ਐੱਮ. ਵਧਾ ਕੇ 4716 ਐੱਮ. ਐੱਮ. ਕਰ ਦਿੱਤਾ ਗਿਆ ਹੈ।

ਨਵੀਂ ਜੀ. ਐੱਲ. ਸੀ. ਦਾ ਇੰਟੀਰੀਅਰ 11.9 ਇੰਚ ਦਾ ਪੋਰਟਰੇਟ-ਸਟਾਈਲ ਟੱਚਸਕ੍ਰੀਨ ਅਤੇ 12.3 ਇੰਚ ਦਾ ਡਿਜ਼ੀਟਲ ਇੰਸਟਰੂਮੈਂਟ ਕਲਸਟਰ, ਇੰਫੋਟੇਨਮੈਂਟ, ਏਅਰ ਪਿਊਰੀਫਾਇਰ, 360-ਡਿਗਰੀ ਕੈਮਰਾ, 64-ਕਲਰ ਐਂਬੀਐਂਟ ਲਾਈਟਿੰਗ, ਇਕ ਪੈਨੋਰਮਿਕ ਸਨਰੂਫ ਅਤੇ ਮੈਮੋਰੀ ਫੰਕਸ਼ਨ ਵਰਗੀਆਂ ਸਹੂਲਤਾਂ ਨਾਲ ਲੈਸ ਹੈ।

ਜੀ. ਐੱਲ. ਸੀ. 300 ਵਿਚ 2.0 ਲਿਟਰ ਟਰਬੋ ਪੈਟਰੋਲ ਇੰਜਣ ਦਿੱਤਾ ਹੈ ਜੋ 258 ਐੱਚ. ਪੀ. ਅਤੇ 400 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ ਜਦ ਕਿ ਜੀ. ਐੱਲ. ਸੀ. 220ਡੀ ’ਚ 2.0-ਲਿਟਰ ਡੀਜ਼ਲ ਇੰਜਣ ਦਿੱਤਾ ਹੈ ਜੋ 197 ਐੱਚ. ਪੀ. ਅਤੇ 440ਐੱਨ. ਐੱਮ. ਦਾ ਟਾਰਕ ਜੈਨਰੇਟ ਕਰਨ ’ਚ ਸਮਰੱਥ ਹੈ। ਟ੍ਰਾਂਸਮਿਸ਼ਨ ਲਈ ਇੰਜਣ ਨੂੰ 9-ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਜੋੜਿਆ ਗਿਆ ਹੈ। ਉੱਥੇ ਹੀ ਦੋਵੇਂ ਵੇਰੀਐਂਟਸ ’ਚ ਮਾਈਲਡ ਹਾਈਬ੍ਰਿਡ ਸਿਸਟਮ ਵੀ ਦਿੱਤਾ ਹੈ।

ਡਰਾਈਵਿੰਗ ਐਕਸਪੀਰੀਐਂਸ

ਗੱਲ ਕਰੀਏ ਇਸ ਗੱਡੀ ਦੀ ਰਾਈਡ ਕੁਆਲਿਟੀ ਅਤੇ ਡਰਾਈਵਿੰਗ ਡਾਇਨਾਮਿਕਸ ਦੀ ਤਾਂ ਇਹ ਇਕ ਸ਼ਾਨਦਾਰ ਪ੍ਰੋਡਕਟ ਹੈ ਅਤੇ ਨਾਲ ਹੀ ਚੱਲਣ ’ਚ ਬੇਹੱਦ ਹੀ ਸਮੂਦ ਹੈ ਕਿਉਂਕਿ ਇਸ ਦਾ ਵ੍ਹੀਲਬੇਸ ਵੀ 15 ਐੱਮ. ਐੱਮ. ਵਧਾਇਆ ਗਿਆ ਹੈ ਅਤੇ ਗੱਡੀ ਦੀ ਓਵਰਆਲ ਲੰਬਾਈ 60 ਐੱਮ. ਐੱਮ. ਵਧ ਗਈ ਹੈ, ਜਿਸ ਨਾਲ ਇਸ ਦੇ ਕੈਬਿਨ ’ਚ ਥੋੜਾ ਜਿਹੀ ਸਪੇਸ ਵੀ ਵਧ ਗਈ ਹੈ, ਜਿਸ ਕਾਰਨ ਤੁਸੀਂ ਸੈਕੰਡ ਲਾਈਨ ’ਚ ਕਾਫੀ ਕੰਫਰਟੇਬਲ ਫੀਲ ਕਰਦੇ ਹੋ। ਇੰਜਣ ਕਾਫੀ ਪਾਵਰਫੁੱਲ ਹੈ ਅਤੇ ਵਧੀਆ ਆਊਟਪੁੱਟ ਦਿੰਦਾ ਹੈ।

ਇਸ ’ਚ ਤੁਹਾਨੂੰ ਆਫ-ਰੋਡ ਪੈਕੇਜ ਵੀ ਮਿਲੇਗਾ, ਜਿਸ ਦੀ ਮਦਦ ਨਾਲ ਸਾਰੀ ਜਾਣਕਾਰੀ ਤੁਹਾਨੂੰ ਕਾਰ ਦੇ ਅੰਦਰ ਹੀ ਮਿਲ ਜਾਏਗੀ। ਉੱਥੇ ਹੀ ਇਸ ਵਿਚ ਜੋ ਸੀਟ ਕਾਈਨੈਟਿਕਸ ਦਿੱਤੇ ਹਨ, ਉਸ ਵਿਚ ਆਟੋਮੈਟਿਕ ਹਾਈਟ ਐਡਜਸਟਮੈਂਟ ਦਿੱਤਾ ਗਿਆ ਹੈ। ਜਿਵੇਂ ਹੀ ਤੁਸੀਂ ਆਪਣੀ ਹਾਈਟ ਭਰੋਗੇ, ਸੀਟ ਤੁਹਾਡੇ ਕੱਦ ਮੁਤਾਬਕ ਐਡਜਸਟ ਹੋ ਜਾਏਗੀ। ਇਹ ਕੁੱਝ ਅਜਿਹੇ ਫੀਚਰਸ ਹਨ ਜੋ ਮੌਜੂਦਾ ਜੀ. ਐੱਲ. ਸੀ. ਦੇ ਮੁਕਾਬਲੇ ਇਸ ਨੂੰ ਖਾਸ ਬਣਾਉਂਦੇ ਹਨ। ਨਾਲ ਹੀ ਦੱਸ ਦਈਏ ਕਿ ਫੋਰ-ਮੈਟਿਕ ਹੋਣ ਕਾਰਨ ਤੁਸੀਂ ਇਸ ਨੂੰ ਆਫ ਰੋਡ ਵੀ ਚਲਾ ਸਕਦੇ ਹੋ ਅਤੇ ਗਰਾਊਂਡ ਕਲੀਅਰੈਂਸ ਹੋਣ ਕਾਰਨ ਉੱਚੇ-ਨੀਵੇਂ ਰਸਤਿਆਂ ’ਤੇ ਵੀ ਆਸਾਨੀ ਨਾਲ ਚਲਾ ਸਕੋਗੇ।

Rakesh

This news is Content Editor Rakesh