ਡਿਊਲ ਰੀਅਰ ਕੈਮਰੇ ਤੇ ਸਨੈਪਡ੍ਰੈਗਨ 632 ਪ੍ਰੋਸੈਸਰ ਨਾਲ ਲਾਂਚ ਹੋਇਆ Meizu Note 8

10/26/2018 2:03:10 PM

ਗੈਜੇਟ ਡੈਸਕ– ਚੀਨੀ ਦੀ ਸਮਾਰਟਫੋਨ ਨਿਰਮਾਤਾ ਕੰਪਨੀ Meizu ਨੇ ਘਰੇਲੂ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Meizu Note 8 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਨੋਟ 8 ਦੀ ਕੀਮਤ, ਉਪਲੱਬਧਤਾ ਅਤੇ ਫੀਚਰਸ ਤੋਂ ਵੀ ਪਰਦਾ ਚੁੱਕ ਦਿੱਤਾ ਹੈ। ਫਲਾਈਮ ਓ.ਐੱਸ. ’ਤੇ ਚੱਲਣ ਵਾਲੇ Meizu Note 8 ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਕਿ ਇਹ ਫੋਨ ਗਲੋਬਲੀ ਕਦੋਂ ਲਾਂਚ ਕੀਤਾ ਜਾਵੇਗਾ। 

ਕੀਮਤ
ਚੀਨ ’ਚ Meizu Note 8 ਦੀ ਕੀਮਤ 1,298 ਚੀਨੀ ਯੁਆਨ (ਕਰੀਬ 13,700 ਰੁਪਏ) ਹੈ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਪ੍ਰੀ-ਆਰਡਰ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਦੱਸ ਦੇਈਏ ਕਿ ਫੋਨ ਦੀ ਵਿਕਰੀ 1 ਨਵੰਬਰ ਤੋਂ ਸ਼ੁਰੂ ਹੋਵੇਗੀ। ਗਾਹਕ ਫੋਨ ਨੂੰ ਡਾਰਕ ਗ੍ਰੇਅ, ਬਲਿਊ, ਸਮੋਕ ਪਰਪਲ ਅਤੇ ਰੈੱਡ ਕਲਰ ਵੇਰੀਐਂਟ ’ਚ ਖਰੀਦ ਸਕਣਗੇ।

Meizu Note 8 ਦੇ ਫੀਚਰਸ
ਇਹ ਫੋਨ ਐਂਡਰਾਇਡ ਓਰੀਓ ’ਤੇ ਆਧਾਰਿਤ ਕਲਾਈਮ ਓ.ਐੱਸ. ’ਤੇ ਚੱਲੇਗਾ। ਇਸ ਵਿਚ 6-ਇੰਚ ਦੀ ਫੁੱਲ-ਐੱਚ.ਡੀ.+ (1080x2160 ਪਿਕਸਲ) ਡਿਸਪਲੇਅ ਹੈ। ਸਮਾਰਟਫੋਨ ’ਚ 1.8 ਗੀਗਾਹਰਟਜ਼ ਕੁਆਲਕਾਮ ਸਨੈਪਡ੍ਰੈਗਨ 632 ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਐਡ੍ਰੀਨੋ 506 ਜੀ.ਪੀ.ਯੂ. ਅਤੇ 4 ਜੀ.ਬੀ. ਰੈਮ ਨਾਲ 64 ਜੀ.ਬੀ. ਦੀ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਜਾ ਸਕੇਗਾ।

ਫੋਟੋਗ੍ਰਾਫੀ ਲਈ ਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੈ। ਡਿਊਲ ਪੀ.ਡੀ.ਐੱਫ. ਵਾਲਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ। ਜੁਗਲਬੰਦੀ ’ਚ ਮੌਜੂਦ ਹੈ ਐੱਫ/1.9 ਅਪਚਰ ਵਾਲਾ 5 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ। ਫਰੰਟ ਪੈਨਲ ’ਤੇ ਐੱਫ/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਮੌਜੂਦਾ ਹੈ। ਇਹ ਫੇਸ ਅਨਲਾਕ ਸਪੋਰਟ ਦੇ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ 3,600mAh ਦੀ ਬੈਟਰੀ ਹੈ।