Android Nougat ਨਾਲ ਮੇਜ਼ੂ ਨੇ ਲਾਂਚ ਕੀਤਾ ਨਵਾਂ M5c ਸਮਾਰਟਫੋਨ

05/23/2017 6:26:06 PM

ਜਲੰਧਰ- ਮੇਜ਼ੂ ਨੇ ਆਪਣਾ ਨਵਾਂ ਮਿਡ ਰੇਂਜ ਸਮਾਰਟਫੋਨ ਐਮ5 ਸੀ ਲਾਂਚ ਕੀਤਾ ਹੈ। ਮੇਜ਼ੂ ਐੱਮ5 ਸੀ ਪਾਲੀਕਾਰਬੋਨੇਟ ਯੂਨਿਬਾਡੀ ਦੇ ਨਾਲ ਆਉਂਦਾ ਹੈ। ਇਹ ਸਮਾਰਟਫੋਨ ਬਲੈਕ, ਗੋਲਡ, ਰੈੱਡ, ਬਲੂ ਅਤੇ ਪਿੰਕ ਕਲਰ ਵੇਰਿਅੰਟ ''ਚ ਆਉਂਦਾ ਹੈ। ਕੰਪਨੀ ਨੇ ਮੇਜ਼ੂ ਐੱਮ5ਸੀ ਫੋਨ ਦੀ ਕੀਮਤ ਅਤੇ ਉਪਲੱਬਧਾ  ਬਾਰੇ ਖੁਲਾਸਾ ਨਹੀਂ ਕੀਤਾ ਹੈ ਪਰ ਕੀਮਤ 275 ਡਾਲਰ ਤੋਂ ਘੱਟ ਰਹਿਣ ਦੀ ਉਮੀਦ ਹੈ।

ਮੇਜ਼ੂ ਐਮ5ਸੀ ''ਚ 5 ਇੰਚ (720x1280 ਪਿਕਸਲ) ਐੱਚ. ਡੀ ਡਿਸਪਲੇ, 1.3 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਹੈ। ਮਲਟੀ ਟਾਸਕਿੰਗ ਲਈ ਰੈਮ 2 ਜੀ. ਬੀ ਹੈ। ਫੋਨ ਦੀ ਇਨਬਿਲਟ ਸਟੋਰੇਜ 16 ਮੈਗਾਪਿਕਸਲ ਰਿਅਰ ਕੈਮਰਾ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ 256 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਸਮਾਰਟਫੋਨ ਹਾਇ-ਬਰਿਡ ਡਿਊਲ ਸਿਮ ਸਪੋਰਟ ਦੇ ਨਾਲ ਆਉਂਦਾ ਹੈ।

 

ਫੋਟੋਗਰਾਫੀ ਲਈ ਫੋਨ ''ਚ ਇਕ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ ਅਪਰਚਰ ਐੱਫ/2.0 ਅਤੇ ਡਿਊਲ ਐੱਲ. ਈ. ਡੀ ਫਲੈਸ਼ ਦੇ ਨਾਲ ਆਉਂਦਾ ਹੈ। ਸੈਲਫੀ ਅਤੇ ਵੀਡੀਓ ਚੈਟ ਕਰਨ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ ਜੋ ਆਰਕਸਾਫਟ ਬਿਊਟੀਫਿਕੇਸ਼ਨ ਐਲਗੋਰਿਦਮ ਸਪੋਰਟ ਕਰਦਾ ਹੈ। ਮੇਜ਼ੂ ਐੱਮ5ਸੀ ਐਂਡ੍ਰਾਇਡ 7.0 ਨੂਗਟ ਅਧਾਰਿਤ ਫਲਾਇਮ 6 ਓ. ਐੱਸ ''ਤੇ ਚੱਲਦਾ ਹੈ। ਸਮਾਰਟਫੋਨ ਦੇ ਫ੍ਰੰਟ ''ਚ ਇਕ ਫਿੰਗਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 3,000 ਐੱਮ. ਏ. ਐੱਚ ਦੀ ਬੈਟਰੀ ਹੈ।

ਕੁਨੈੱਕਟੀਵਿਟੀ ਲਈ ਫੋਨ ''ਚ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ ਅਤੇ ਮਾਇਕ੍ਰੋ -ਯੂ. ਐੱਸ.ਬੀ 2.0 ਜਿਵੇਂ ਫੀਚਰ ਹਨ। ਐਮ5ਸੀ ''ਚ ਪ੍ਰਾਕਸੀਮਿਟੀ ਸੈਂਸਰ, ਐਕਸੀਲੇਰੋਮੀਟਰ, ਜਾਇਰੋ ਅਤੇ ਕੰਪਾਸ ਵੀ ਹਨ। ਮੇਜ਼ੂ ਐੱਮ5 ਸੀ ਦੀ ਮੋਟਾਈ 8.3 ਮਿਲੀਮੀਟਰ ਹੈ ਅਤੇ ਇਸ ਦਾ ਭਾਰ 135 ਗਰਾਮ ਹੈ।