ਮੀਡੀਆਟੈੱਕ ਦਾ ਫਲੈਗਸ਼ਿਪ ਪ੍ਰੋਸੈਸਰ Dimensity 9200 ਲਾਂਚ, ਮਿਲੇਗੀ HyperEngine 6.0 ਗੇਮਿੰਗ ਤਕਨਾਲੋਜੀ

11/09/2022 3:09:03 PM

ਗੈਜੇਟ ਡੈਸਕ– ਪ੍ਰਮੁੱਖ ਚਿਪਸੈੱਟ ਨਿਰਮਾਤਾ ਕੰਪਨੀ ਮੀਡੀਆਟੈੱਕ ਨੇ ਆਪਣੇ ਨਵੇਂ ਫਲੈਗਸ਼ਿਪ MediaTek Dimensity 9200 ਨੂੰ ਲਾਂਚ ਕਰ ਦਿੱਤਾ ਹੈ। MediaTek Dimensity 9200 ਦੇ ਨਾਲ ਦੋਵੇਂ 5ਜੀ ਬੈਂਡ mmWave 5G ਅਤੇ sub-6GHz 5G ਦਾ ਸਪੋਰਟ ਹੈ। ਮੀਡੀਆਟੈੱਕ ਨੇ ਪਹਿਲੀ ਵਾਰ ਕੋਈ ਚਿਪਸੈੱਟ ਲਾਂਚ ਕੀਤਾ ਹੈ ਜਿਸ ਵਿਚ Arm Cortex X3 CPU ਕੋਰ ਹੈ। MediaTek Dimensity 9200 ’ਚ Immortalis-G715 GPU ਹੈ ਜਿਸਦੇ ਨਾਲ ਹਾਰਡਵੇਅਰ ਆਧਾਰਿਤ ਰੇ ਟ੍ਰੇਸਿੰਗ ਹੈ। ਇਸਤੋਂ ਇਲਾਵਾ ਇਸ ਪ੍ਰੋਸੈਸਰ ਚ ਹਾਈਪਰਇੰਜਣ 6.0 ਗੇਮਿੰਗ ਤਕਨਾਲੋਜੀ ਵੀ ਹੈ। ਵੀਵੋ ਨੇ ਪੁਸ਼ਟੀ ਵੀ ਕਰ ਦਿੱਤਾ ਹੈ ਕਿ ਉਹ MediaTek Dimensity 9200 ਪ੍ਰੋਸੈਸਰ ਦੇ ਨਾਲ ਜਲਦ ਹੀ ਆਪਣਾ ਫੋਨ ਪੇਸ਼ ਕਰੇਗੀ। Vivo X90 series ਨੂੰ ਮੀਡੀਆਟੈੱਕ ਡਾਈਮੈਂਸਿਟੀ 9200 ਦੇਨਾਲ ਲਾਂਚ ਕੀਤਾ ਜਾਵੇਗਾ।

MediaTek Dimensity 9200 ਦੇ ਫੀਚਰਜ਼
ਮੀਡੀਆਟੈੱਕ ਡਾਈਮੈਂਸਿਟੀ 9200 ਪ੍ਰੋਸੈਸਰ ਦੇ ਨਾਲ Arm Cortex-X3 ਹੈ ਜਿਸਦੀ ਕਲਾਕ ਸਪੀਡ 3.05GHz ਹੈ। ਇਸ ਵਿਚ ਤਿੰਨ Arm Cortex-A715 ਕੋਰ ਹਨ ਜਿਨ੍ਹਾਂ ਦੀ ਸਪੀਡ 2.85GHz ਹੈ ਅਤੇ Arm Cortex-A510 ਕੋਰ ਹਨ ਜਿਨ੍ਹਾਂ ਦੀ ਸਪੀਡ 1.8GHz ਹੈ। ਇਨ੍ਹਾਂ ਸੀ.ਪੀ.ਯੂ. ਕੋਰ ਦਾ ਨਿਰਮਾਣ TSMC's 2nd ਜ਼ੈੱਨ 4nm ਪ੍ਰੋਸੈਸਰ ’ਤੇ ਹੋਇਆ ਹੈ।

ਇਸ ਪ੍ਰੋਸੈਸਰ ਨੂੰ ਪਾਵਰ ਦੇ ਲਿਹਾਜ ਨਾਲ ਕਾਫੀ ਆਪਟੀਮਾਈਜ਼ ਕੀਤਾ ਗਿਆ ਹੈ ਜਿਸ ਨਾਲ ਫੋਨ ਦੀ ਬੈਟਰੀ ਤੇਜ਼ੀ ਨਾਲ ਖਤਮ ਨਹੀਂ ਹੋਵੇਗੀ। ਇਹ ਫੋਨ ਨੂੰ ਠੰਡਾ ਰੱਖਣ ’ਚ ਵੀ ਮਦਦ ਕਰੇਗਾ। ਇਸ ਪ੍ਰੋਸੈਸਰ ਵਾਲੇ ਫੋਨ ’ਚ LPDDR5x ਰੈਮ ਦੇ ਨਾਲ UFS 4.0 ਮੈਮਰੀ ਮਿਲ ਸਕਦੀ ਹੈ।

ਮੀਡੀਆਟੈੱਕ ਦੇ ਇਸ ਫਲੈਗਸ਼ਿਪ ਚਿਪਸੈੰਟ ’ਚ Imagiq 890 ਇਮੇਜ ਸਿਗਨਲ ਪ੍ਰੋਸੈਸਰ ਹੈ ਜੋ ਕਿ ਲੋਅ ਲਾਈਟ ਫੋਟੋਗ੍ਰਾਫੀ ਅਤੇ ਬ੍ਰਾਈਟ ਲਾਈਟ ਫੋਟੋਗ੍ਰਾਫੀ ਦੋਵਾਂ ਲਈ ਬੈਸਟ ਹੈ। ਇਹ ਪ੍ਰੋਸੈਸਰ RGBW ਸੈਂਸਰ ਸਪੋਰਟ ਦੇ ਨਾਲ ਵੀ ਆਉਂਦਾ ਹੈ। ਇਸਤੋਂ ਇਲਾਵਾ ਇਸ ਪ੍ਰੋਸੈਸਰ ਵਾਲੇ ਫੋਨ ਨਾਲ ਸ਼ਾਨਦਾਰ ਸਿਨੇਮੈਟਿਕ ਵੀਡੀਓ ਵੀ ਰਿਕਾਰਡ ਕੀਤੀ ਜਾ ਸਕੇਗੀ। 

ਮੀਡੀਆਟੈੱਕ ਡਾਈਮੈਂਸਿਟੀ 9200 ’ਚ 6th ਜਨਰੇਸ਼ਨ ਏ.ਆਈ. ਪ੍ਰੋਸੈਸਿੰਗ ਯੂਨਿਟ ਦਾ ਸਪੋਰਟ ਹੈ। ਇਸ ਵਿਚ ਪਾਵਰ ਸੇਵਿੰਗ ਤਕਨਾਲੋਜੀ ਵੀ ਹੈ। ਇਸ ਪ੍ਰੋਸੈਸਰ ਦੇ ਨਾਲ ਏ.ਆਈ. ਨੌਇਜ਼ ਰਿਡਕਸ਼ਨ ਅਤੇ ਏ.ਆਈ. ਸੂਪਰ ਰੈਜ਼ੋਲਿਊਸ਼ਨ ਵੀ ਮਿਲਦਾ ਹੈ। ਮੀਡੀਆਟੈੱਕ ਡਾਈਮੈਂਸਿਟੀ 9200 ਦੇ ਨਾਲ ਫੁਲ ਐੱਚ.ਡੀ ਪਲੱਸ ਡਿਸਪਲੇਅ ਦਾ ਸਪੋਰਟ ਮਿਲੇਗਾ ਜਿਸਦਾ ਰਿਫ੍ਰੈਸ਼ ਰੇਟ 144Hz ਅਤੇ ਰੈਜ਼ੋਲਿਊਸ਼ਨ 5ਕੇ ਤਕ ਹੋਵੇਗਾ। ਮੀਡੀਆਟੈੱਕ ਦੇ ਮੁਤਾਬਕ, ਇਹ ਪਹਿਲਾ ਅਜਿਹਾ ਪ੍ਰੋਸੈਸਰ ਹੈ ਜਿਸ ਵਿਚ ਵਾਈ-ਫਾਈ 7 ਦਾ ਸਪੋਰਟ ਹੈ। ਇਸ ਪ੍ਰੋਸੈਸਰ ਵਾਲੇ ਫੋਨ ’ਚ 6.5 Gbps ਤਕ ਦੀ ਇੰਟਰਨੈੱਟ ਸਪੀਡ ਮਿਲ ਸਕਦੀ ਹੈ।

Rakesh

This news is Content Editor Rakesh