1499 ਰੁਪਏ ''ਚ Max Pro Nitro ਸਮਾਰਟਵਾਚ ''ਚ ਮਿਲਦੇ ਹਨ ਬੇਹੱਦ ਸ਼ਾਨਦਾਰ ਫੀਚਰਜ਼

05/16/2023 3:45:09 PM

ਗੈਜੇਟ ਡੈਸਕ : ਭਾਰਤੀ ਘੜੀਆਂ ਦੇ ਬਾਜ਼ਾਰ 'ਚ ਇਕ ਮਸ਼ਹੂਰ ਬ੍ਰਾਂਡ 'ਮੈਕਸੀਮਾ' ਇਸ ਵਾਰ ਦੀ ਨਮੀ ਵਾਲੀ ਗਰਮੀ ਦਾ ਸਵਾਗਤ ਇੱਕ ਸ਼ਾਨਦਾਰ ਅਤੇ ਸਪੋਰਟੀ ਪੇਸ਼ਕਸ਼ 'Max Pro Nitro' ਨਾਲ ਕਰਨ ਜਾ ਰਿਹਾ ਹੈ। ਇਸ ਸਟਾਈਲਿਸ਼, ਮਜ਼ਬੂਤ ਅਤੇ ਸ਼ਾਨਦਾਰ ਸਮਾਰਟਵਾਚ 'ਚ ਢੇਰ ਸਾਰੇ ਕੂਲ ਫੀਚਰਜ਼ ਹਨ ਜੋ ਗਾਹਕਾਂ ਨੂੰ ਤਪਤੀ ਗਰਮੀ 'ਚ ਵੀ ਊਰਜਾਵਾਨ ਬਣਾਈ ਰੱਖਣਗੇ। ਮੈਕਸੀਮਾ ਦੀ ਸਮਾਰਟਵਾਚ ਦਾ ਇਹ ਨਵਾਂ ਕਲੈਕਸ਼ਨ ਗਾਹਕਾਂ ਲਈ ਵਿਸ਼ੇਸ਼ ਰੂਪ ਨਾਲ ਪ੍ਰਮੁੱਖ ਆਨਲਾਈਨ ਸ਼ਾਪਿੰਗ ਪਲੇਟਫਾਰਮ 'ਐਮਾਜ਼ੋਨ' 'ਤੇ ਉਪਲੱਬਧ ਹੋਵੇਗਾ।

ਕੀਮਤ 
ਰੰਗਾਂ ਨਾਲ ਮਨੁੱਖ ਦਾ ਵੱਖਰਾ ਰਿਸ਼ਤਾ ਹੈ। ਰੰਗ ਚੀਜ਼ਾਂ ਨੂੰ ਖੂਬਸੂਰਤ ਬਣਾਉਣ ਦੇ ਨਾਲ-ਨਾਲ ਦਿਲ ਅਤੇ ਦਿਮਾਗ ਨੂੰ ਆਰਾਮ ਦੇਣ ਦਾ ਕੰਮ ਵੀ ਕਰਦੇ ਹਨ। ਮੈਕਸ ਨੇ ਵੀ ਇਸ ਗੱਲ ਨੂੰ ਸਮਝ ਲਿਆ ਹੈ ਅਤੇ ਆਪਣੀਆਂ ਘੜੀਆਂ ਨੂੰ ਵਧੀਆ ਰੰਗਾਂ ਨਾਲ ਮੈਦਾਨ 'ਚ ਉਤਾਰਿਆ ਹੈ। Max Pro Nitro ਘੜੀ ਸਿਲੀਕੋਨ ਸਟ੍ਰੈਪ ਦੇ ਨਾਲ ਸਪੇਸ ਬਲੈਕ, ਰੋਜ਼ ਗੋਲਡ ਬਲੈਕ  ਅਤੇ ਸਿਲਵਰ ਗ੍ਰੇਅ ਵਰਗੇ ਕਈ ਰੰਗਾਂ 'ਚ ਉਪਲੱਬਧ ਹੈ। ਜਿਨ੍ਹਾਂ ਲੋਕਾਂ ਨੂੰ ਚਮੜੇ ਦੇ ਪਟੇ ਵਾਲੀਆਂ ਘੜੀਆਂ ਪਸੰਦ ਹਨ, ਉਨ੍ਹਾਂ ਲਈ ਟੈਨ ਲੈਦਰ ਸਟ੍ਰੈਪ ਅਤੇ ਬਰਗੰਡੀ ਲੈਦਰ ਸਟ੍ਰੈਪ ਦਾ ਵਿਕਲਪ ਵਿਸ਼ੇਸ਼ ਤੌਰ 'ਤੇ ਰੱਖਿਆ ਗਿਆ ਹੈ। Max Pro Nitro ਦੀ ਮੌਜੂਦਾ ਕੀਮਤ 1499 ਰੁਪਏ ਹੈ।

Max Pro Nitro ਦੀਆਂ ਖੂਬੀਆਂ
ਇਸ ਘੜੀ  ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਸ ਵਿਚ 1.39 ਇੰਚ ਦੀ ਗੋਲਾਕਾਰ ਫੁਲ ਐੱਚ.ਡੀ. ਡਿਸਪਲੇਅ ਹੈ। ਜਿਸਦੀ ਬ੍ਰਾਈਟਨੈੱਸ 600 ਨਿਟਸ ਹੈ। ਪ੍ਰੀਮੀਅਮ ਮੈਟੇਲਿਕ ਡਿਜ਼ਾਈਨ ਤੋਂ ਇਲਾਵਾ ਇਸ ਘੜੀ 'ਚ ਰਿਅਲਟੈੱਕ ਚਿੱਪਸੈੱਟ ਮਿਲੇਗਾ। ਇਹ ਸਮਾਰਟਵਾਚ ਵਨ ਟੈਪ ਬਲੂਟੁੱਥ ਕਾਲਿੰਗ ਕੁਨੈਕਟੀਵਿਟੀ ਨਾਲ ਆਉਂਦਾ ਹੈ। ਇਸ ਵਿਚ 100 ਤੋਂ ਵੱਧ ਸਪੋਰਟਸ ਮੋਡਸ, ਇਨ-ਬਿਲਟ ਗੇਮਸ ਅਤੇ ਐੱਚ.ਡੀ. ਸਪੀਕਰ ਇਸਨੂੰ ਹੋਰ ਵੀ ਖ਼ਾਸ ਬਣਾਉਂਦੇ ਹਨ। ਇਹ ਸਮਾਰਟਵਾਚ IP67 ਵਾਟਰ ਰੇਸਿਸਟੈਂਸ ਹੈ ਅਤੇ ਇਸਦਾ AI ਵੌਇਸ ਅਸਿਸਟੈਂਸ ਫੀਚਰ ਬਹੁਤ ਆਕਰਸ਼ਕ ਹੈ ਜੋ ਤੁਹਾਡੀ ਇਕ ਆਵਾਜ਼ 'ਤੇ ਕੰਮ ਕਰੇਗਾ। ਇਹ ਘੜੀ ਮਿਊਜ਼ਿਕ, ਕੈਮਰਾ ਰਿਮੋਟ ਕੰਟਰੋਲ, ਮੌਸਮ ਅਪਡੇਟ ਅਤੇ ਕੈਲਕੁਲੇਟਰ ਦੇ ਨਾਲ ਆਉਂਦੀ ਹੈ। ਇਸ ਵਿਚ ਮੌਜੂਦ ਨਾਈਟਰੋ ਫੀਚਰ ਸਿਹਤ ਨੂੰ ਲੈ ਕੇ ਜਾਗਰੂਕ ਰਹਿਣ ਵਾਲੇ ਗਾਹਕਾਂ ਲਈ ਖ਼ਾਸਤੌਰ 'ਤੇ ਬਣਾਇਆ ਗਿਆ ਹੈ ਜੋ ਧੜਕਣ ਅਤੇ SpO2 ਰੀਡਿੰਗ ਦਿੰਦਾ ਹੈ। ਇਸਦੇ ਨਾਲ ਉਪਭੋਗਤਾ ਆਪਣੀ ਨੀਂਦ ਦੀਆਂ ਆਦਤਾਂ ਨੂੰ ਟ੍ਰੈਕ ਕਰਕੇ ਇਕ ਬਿਹਤਰ ਸਿਹਤਮੰਦ ਨੀਂਦ ਦਾ ਪੈਟਰਨ ਬਣਾ ਸਕਦਾ ਹੈ।

ਮੈਕਸਿਮਾ ਘੜੀਆਂ ਨੂੰ ਭਾਰਤੀ ਖਪਤਕਾਰਾਂ ਵੱਲੋਂ ਮਿਲੇ ਅਥਾਹ ਪਿਆਰ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਮੈਕਸੀਮਾ ਦੇ ਮੈਨੇਜਿੰਗ ਪਾਰਟਨਰ ਮਨਜੋਤ ਪੁਰੇਵਾਲ ਨੇ ਕਿਹਾਕਿ ਮੈਕਸੀਮਾ ਘੜੀਆਂ ਨੂੰ ਮਿਲਿਆ ਅਥਾਹ ਪਿਆਰ ਕੰਟੈਮਪਰੀ ਡਿਜ਼ਾਈਨ ਦੇ ਨਾਲ ਉੱਚ-ਗੁਣਵੱਤਾ ਦੇ ਮਿਆਰਾਂ ਨੂੰ ਕਾਇਮ ਰੱਖਣ ਲਈ ਸਾਡੀ ਵਚਨਬੱਧਤਾ ਦਾ ਨਤੀਜਾ ਹੈ। ਸ਼ਾਨਦਾਰ ਘੜੀਆਂ ਬਣਾਉਣ ਦੀ ਸਾਡੀ ਵਿਰਾਸਤ ਦੇ ਅਨੁਸਾਰ, ਅਸੀਂ ਹੁਣ ਮੈਕਸ ਪ੍ਰੋ ਨਾਈਟਰੋ ਲੈ ਕੇ ਹਾਂ। ਮੈਨੂੰ 1.5 ਸਾਲਾਂ ਵਿੱਚ ਆਪਣੇ 7ਵੇਂ ਐਮਾਜ਼ਾਨ ਵਿਸ਼ੇਸ਼ ਉਤਪਾਦ ਵਿੱਚ ਪੇਸ਼ ਕਰਨ ਵਿੱਚ ਖੁਸ਼ੀ ਹੋ ਰਹੀ ਹੈ। ਮੈਕਸ ਪ੍ਰੋ ਨਾਈਟਰੋ ਆਪਣੀਆਂ ਹੋਰ ਖੂਬੀਆਂ ਕਾਰਨ ਇਸ ਮੁਕਾਬਲੇ ਦੇ ਯੁੱਗ ਵਿੱਚ ਸਭ ਤੋਂ ਅੱਗੇ ਸਾਬਿਤ ਹੋਵੇਗੀ।

Anuradha

This news is Content Editor Anuradha