ਜੀਓ ਯੂਜ਼ਰਸ ਲਈ ਖੁਸ਼ਖਬਰੀ, ਕੰਪਿਊਟਰ ''ਤੇ ਹੁਣ ਲਾਈਵ ਦੇਖ ਸਕਣਗੇ Jio TV

12/17/2017 6:20:57 PM

ਜਲੰਧਰ- ਆਪਣੀ ਘੱਟ ਕੀਮਤ 4ਜੀ ਸਰਵਿਸ ਨਾਲ ਪੂਰੇ ਦੇਸ਼ 'ਚ ਤਹਿਲਕਾ ਮਚਾਉਣ ਵਾਲੀ ਕੰਪਨੀ ਰਿਲਾਇੰਸ ਜੀਓ ਨੇ ਆਪਣਏ ਯੂਜ਼ਰਸ ਲਈ ਲੋਕਪ੍ਰਿਅ ਐਪ Jio TV ਦਾ ਵੈੱਬ ਵਰਜਨ ਲਾਂਚ ਕਰ ਦਿੱਤਾ ਹੈ। ਯੂਜ਼ਰਸ ਹੁਣ ਕੰਪਿਊਟਰ ਅਤੇ ਲੈਪਟਾਪ 'ਤੇ  http://jiotv.com ਟਾਈਪ ਕਰਕੇ ਲਾਈਵ ਟੀਵੀ ਦਾ ਮਜ਼ਾ ਲੈ ਸਕਣਗੇ। ਪਰ ਇਸ ਲਈ ਪਹਿਲਾਂ ਰਿਲਾਇੰਸ ਜੀਓ ਦਾ ਗਾਹਕ ਹੋਣਾ ਜ਼ਰੂਰੀ ਹੈ ਕਿਉਂਕਿ ਜੀਓ ਆਈ.ਡੀ. ਨਾਲ ਵੈੱਬ ਵਰਜਨ 'ਤੇ ਲਾਗ ਇਨ ਕਰਨ ਤੋਂ ਬਾਅਦ ਹੀ ਇਹ ਕੰਮ ਕਰੇਗਾ। 

ਇਜ਼ੀ ਇੰਟਰਫੇਸ
ਜੀਓ ਟੀਵੀ ਦੇ ਵੈੱਬ ਵਰਜਨ ਨੂੰ ਚਲਾਉਣਾ ਕਾਫੀ ਆਸਾਨ ਹੈ। ਇਸ ਦੇ ਇੰਟਰਫੇਸ ਨੂੰ ਕਾਫੀ ਇਜ਼ੀ ਬਣਾਇਆ ਗਿਆ ਹੈ। ਮਤਲਬ ਕਿ ਇਹ ਕੰਪਨੀ ਦੀ ਐਂਡਰਾਇਡ ਪਲੇਟਫਾਰਮ 'ਤੇ ਉਪਲੱਬਧ ਕੀਤੀ ਗਈ ਐਪ ਵਰਗਾ ਹੀ ਕੰਮ ਕਰਦਾ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਤੋਂ ਯੂਜ਼ਰਸ Jio TV ਦੇ ਵੈੱਬ ਵਰਜਨ ਦੀ ਮੰਗ ਕਰ ਰਹੇ ਸਨ ਜਿਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨੇ ਇਸ ਵੈੱਬ ਵਰਜਨ ਨੂੰ ਲਾਂਚ ਕੀਤਾ ਹੈ। 

550 ਲਾਈਵ ਟੀਵੀ ਚੈਨਲਸ
ਜੀਓ ਟੀਵੀ ਦੇ ਵੈੱਬ ਵਰਜਨ ਰਾਹੀਂ ਯੂਜ਼ਰਸ 550 ਲਾਈਵ ਟੀਵੀ ਚੈਨਲਸ ਦੇਖ ਸਕਦੇ ਹਨ। ਇਸ ਵਿਚ 8 ਬਿਜ਼ਨੈੱਸ ਚੈਨਲਸ, 41 ਡਿਵੋਸ਼ਨਲ ਚੈਨਲਸ, 106 ਐਂਟਰਟੇਨਮੈਂਟ ਚੈਨਲਸ, 34 ਇੰਫੋਟੇਨਮੈਂਟ ਚੈਨਲਸ, 26 ਕਿਡਸ ਚੈਨਲ, 14 ਲਾਈਫਸਟਾਈਲ ਚੈਨਲਸ, 44 ਮੂਵੀ ਚੈਨਲਸ, 40 ਮਿਊਜ਼ਿਕ ਚੈਨਲਸ, 174 ਨਿਊਜ਼ ਚੈਨਲਸ ਅਤੇ 21 ਸਪੋਰਟਸ ਚੈਨਲਸ ਦਿੱਤੇ ਗਏ ਹਨ। ਇਸ ਫੀਚਰ ਨਾਲ ਰਿਲਾਇੰਸ ਜੀਓ ਨੇ ਆਪਣੇ ਯੂਜ਼ਰਸ ਨੂੰ ਕਿਸੇ ਵੀ ਥਾਂ ਤੋਂ ਆਨਲਾਈਨ ਕੰਟੈਂਟ ਨੂੰ ਪਲੇਅ ਕਰਨ ਦੀ ਸੁਵਿਧਾ ਦਿੱਤੀ ਹੈ। ਇਸ ਨੂੰ ਮੋਬਾਇਲ ਬ੍ਰਾਊਜ਼ਰ ਤੋਂ ਵੀ ਆਸਾਨੀ ਨਾਲ ਓਪਨ ਕੀਤਾ ਜਾ ਸਕਦਾ ਹੈ ਮਤਲਬ ਕਿ ਹੁਣ ਟੀਵੀ ਦੇਖਣ ਲਈ ਜੀਓ ਯੂਜ਼ਰਸ ਨੂੰ ਐਪ ਨੂੰ ਡਾਊਨਲੋਡ ਕਰਨ ਦੀ ਵੀ ਲੋੜ ਨਹੀਂ ਪਵੇਗੀ।