ਇਸ ਕਾਰ ਪਿੱਛੇ ਟਵਿਟਰ ’ਤੇ ਭਿੜੇ ਮਾਰੂਤੀ ਅਤੇ ਟਾਟਾ, ਜਾਣੋ ਕੀ ਹੈ ਮਾਮਲਾ

11/24/2020 4:33:48 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਐੱਸ-ਪ੍ਰੈਸੋ ਨੂੰ ਹਾਲ ਹੀ ’ਚ GNCAP ਸੇਫਟੀ ਰੇਟਿੰਗ ’ਚ 0 ਸਟਾਰ ਮਿਲੇ ਸਨ। ਜਿਸ ਤੋਂ ਬਾਅਦ ਟਾਟਾ ਮੋਟਰਸ ਨੇ ਮਾਰੂਤੀ ਸੁਜ਼ੂਕੀ ’ਤੇ ਵਿਅੰਗ ਕਸਦੇ ਹੋਏ ਟਵਿਟਰ ’ਤੇ ਇਕ ਪੋਸਟ ਕੀਤਾ ਸੀ। ਹੁਣ ਮਾਰੂਤੀ ਸੁਜ਼ੂਕੀ ਨੇ ਟਵਿਟਰ ’ਤੇ ਟਾਟਾ ਨੂੰ ਜਵਾਬ ਦਿੰਦੇ ਹੋਏ ਇਕ ਪੋਸਟ ਕੀਤਾ ਹੈ। ਇਸ ਪੋਸਟ ’ਚ ਮਾਰੂਚੀ ਸੁਜ਼ੂਕੀ ਨੇ ਟਾਟਾ ਨੂੰ ਜਵਾਬ ਦਿੱਤਾ ਹੈ। 

ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ

ਕੀ ਹੈ ਪੂਰਾ ਮਾਮਲਾ
ਦਰਅਸਲ, ਮਾਰੂਤੀ ਸੁਜ਼ੂਕੀ ਦੀ ਇਕ ਕਾਰ ਐੱਸ-ਪ੍ਰੈਸੋ ਨੂੰ ਕੁਝ ਸਮਾਂ ਪਹਿਲਾਂ ਜਰਮਨੀ ’ਚ ਹੋਏ GNCAP ਕ੍ਰੈਸ਼ ਟੈਸਟ ’ਚ 0 ਨੰਬਰ ਮਿਲੇ ਸਨ। ਟਾਟਾ ਮੋਟਰਸ ਨੇ ਟਵੀਟ ਕਰਦੇ ਹੋਏ ਇਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿਚ ਟੁੱਟਿਆ ਹੋਇਆ ਕੌਫੀ ਮਗ ਵਿਖਾਇਆ ਗਿਆ, ਵਿਚ ’ਤੇ ਲਿਖਿਆ ਹੈ, We don't break that easy (ਅਸੀਂ ਇੰਨੀ ਆਸਾਨੀ ਨਾਲ ਨਹੀਂ ਟੁੱਟਦੇ)। ਕੰਪਨੀ ਨੇ ਆਪਣੇ ਕੈਪਸ਼ਨ ’ਚ ਲਿਖਿਆ, ‘ਡਰਾਈਵਿੰਗ ਦਾ ਇਕ ਵੱਖਰਾ ਮਜ਼ਾ ਹੈ ਪਰ ਸਿਰਫ ਉਦੋਂ ਜਦੋਂ ਇਹ ਸੁਰੱਖਿਆ ਦੇ ਨਾਲ ਹੋਵੇ। ਬੁੱਕ ਕਰੋ ਆਪਣੇ ਸੈਗਮੈਂਟ ਦੀ ਸਭ ਤੋਂ ਸੁਰੱਖਿਅਤ ਕਾਰ ਟਿਆਗੋ।’ ਇਸ ਟਵੀਟ ਨੂੰ ਗਲੋਬਲ NCAP ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਡੇਵਿਡ ਵਾਰਡ ਨੇ ਵੀ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ਮਾਰੂਤੀ ਸੁਜ਼ੂਕੀ ਨੂੰ ਹੁਣ ਜਗਾਉਣ ਦੀ ਲੋੜ ਹੈ। 

 

ਇਹ ਵੀ ਪੜ੍ਹੋ– ਟਾਟਾ ਨੇ ਭਾਰਤ ’ਚ ਲਾਂਚ ਕੀਤਾ ਹੈਰੀਅਰ ਦਾ ਨਵਾਂ ਐਡੀਸ਼ਨ, ਕੀਮਤ 16.50 ਲੱਖ ਰੁਪਏ ਤੋਂ ਸ਼ੁਰੂ​​​​​​​

ਟਾਟਾ ਨੂੰ ਮਾਰੂਤੀ ਦਾ ਜਵਾਬ
ਮਾਰੂਤੀ ਨੇ ਵੀ ਟਾਟਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਟਵਿਟਰ ’ਤੇ ਲਿਖਿਆ, ‘ਅਸੀਂ ਭਾਰਤ ਦੇ ਪਸੰਦੀਦਾ ਆਟੋਮੋਬਾਇਲ ਬ੍ਰਾਂਡ ਹਾਂ, ਇਸ ਦਾਅਵੇ ’ਚ ਕੋਈ ਸ਼ੱਕ ਨਹੀਂ ਹੈ।’ ਮਾਰੂਤੀ ਨੇ ਆਪਣੇ ਪੋਸਟ ’ਚ ਇਹ ਵੀ ਲਿਖਿਆ ਕਿ ਕੰਪਨੀ ਆਪਣੇ ਗਾਹਕਾਂ ਦੇ ਦਿਲਾਂ ’ਚ ਲਗਾਤਾਰ ਜਗ੍ਹਾ ਬਣਾਉਂਦੀ ਰਹੇਗੀ।

ਮਾਰੂਤੀ ਸੁਜ਼ੂਕੀ ਐੱਸ-ਪ੍ਰੈਸੋ ਇਕ ਐਂਟਰੀ ਲੈਵਲ ਹੈਚਬੈਕ ਕਾਰ ਹੈ। ਕਾਰ ਨੂੰ ਅਡਲਟ ਪ੍ਰੋਟੈਕਨ ਦੇ ਮਾਮਲੇ ’ਚ ਜ਼ੀਰੋ ਸਟਾਰ ਅਤੇ ਚਾਈਲਡ ਐਕਿਊਪੇਂਸੀ ਦੇ ਮਾਮਲੇ ’ਚ 2 ਸਟਾਰ ਮਿਲੇ ਹਨ। ਕਾਰ ਦਾ VXI ਮਾਡਲ ਟੈਸਟ ਕੀਤਾ ਗਿਆ ਸੀ। ਕਾਰ ਦੀ ਕੀਮਤ 3.70 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 5.13 ਲੱਖ ਰੁਪਏ ਹੈ।  

Rakesh

This news is Content Editor Rakesh