ਮਾਰੂਤੀ ਸੁਜ਼ੂਕੀ ਲਿਆ ਰਹੀ ਹੈ ਛੋਟੀ SUV, ਇੰਨੀ ਹੋ ਸਕਦੀ ਹੈ ਕੀਮਤ

09/25/2019 11:33:21 AM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਜਲਦੀ ਹੀ ਆਪਣੀ ਨਵੀਂ ਸ਼ਾਨਦਾਰ ਛੋਟੀ ਕਾਰ S-Presso ਨੂੰ ਲਾਂਚ ਕਰਨ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਛੋਟੀ SUV ਨੂੰ 30 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ। ਕਾਰ ਵਲ ਲੋਕਾਂ ਦੀ ਰੂਚੀ ਨੂੰ ਵਧਾਉਣ ਲਈ ਕੰਪਨੀ ਨੇ ਇਸ ਦੀ ਟੀਜ਼ਰ ਵੀਡੀਓ ਜਾਰੀ ਕਰ ਦਿੱਤੀ ਹੈ। ਕਾਰ ਦੀ ਫਰੰਟ ਲੁੱਕ ਨੂੰ ਕੁਝ ਹੱਦ ਤਕ ਵਿਟਾਰਾ ਬ੍ਰੇਜ਼ਾ ਦੀ ਤਰ੍ਹਾਂ ਹੀ ਬਣਾਇਆ ਗਿਆ ਹੈ। ਮਾਰੂਤੀ ਐੱਸ-ਪ੍ਰੈਸੋ ਦੀ ਕੀਮਤ 3.3 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਪਰ ਇਸ ਦਾ ਟਾਪ ਮਾਡਲ 4.5 ਲੱਖ ਰੁਪਏ ਐਕਸ-ਸ਼ੋਅਰੂਮ ਦੀ ਕੀਮਤ ’ਚ ਮਿਲੇਗਾ। 

ਫਿਲਹਾਲ ਇਸ ਕਾਰ ਦੇ ਇੰਟੀਰੀਅਰ ਦੀ ਤਸਵੀਰ ਸਾਹਮਣੇ ਨਹੀਂ ਆਈ ਪਰ ਉਮੀਦ ਹੈ ਕਿ ਇਸ ਦਾ ਇੰਟੀਰੀਅਰ ਬਲੈਕ ਅਤੇ ਬੈਜ ਡਿਊਲ ਟੋਨ ਕਲਰ ਆਪਸ਼ਨ ’ਚ ਹੋਵੇਗਾ। ਡੈਸ਼ਬੋਰਡ ’ਚ ਸੈਮੀ-ਸਰਕੁਲਰ ਇੰਸਟਰੂਮੈਂਟ ਕਲੱਸਟਰ ਦਿੱਤਾ ਜਾ ਸਕਦਾ ਹੈ। ਉਥੀ ਹੀ ਕਾਰ ’ਚ 7-ਇੰਚ ਦਾ ਸਮਾਰਟ ਪਲੇਅ ਸਟੂਡੀਓ ਇੰਫੋਟੇਨਮੈਂਟ ਸਿਸਟਮ ਮਿਲੇਗਾ। 

 

ਸੇਫਟੀ ਫੀਚਰਜ਼
ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਇਸ ਕਾਰ ’ਚ ABS, ਡਰਾਈਵਰ ਸਾਈਡ ਏਅਰਬੈਗ, ਰੀਅਰ ਪਾਰਕਿੰਗ ਸੈਂਸਰਜ਼, ਸੀਟ ਬੈਲਟ ਰਿਮਾਇੰਡਰ ਅਤੇ ਸਪੀਡ ਅਲਰਟ ਸਿਸਟਮ ਵਰਗੇ ਫੀਚਰਜ਼ ਸਟੈਂਡਰਡ ਵੇਰੀਐਂਟ ’ਚ ਹੀ ਮਿਲਣਗੇ। 

1.0 ਲੀਟਰ ਇੰਜਣ
ਇੰਜਣ ਦੀ ਗੱਲ ਕਰੀਏ ਤਾਂ ਕਾਰ ’ਚ 1.0 ਲੀਟਰ ਦਾ ਬੀ.ਐੱਸ.-6 ਪੈਟਰੋਲ ਇੰਜਣ ਲੱਗਾ ਹੋਵੇਗਾ ਜੋ 68hp ਦੀ ਪਾਵਰ ਅਤੇ 90Nm ਦਾ ਟਾਰਕ ਜਨਰੇਟ ਕਰੇਗਾ। ਦੱਸ ਦੇਈਏ ਕਿ ਇੰਨੀ ਵਾਰ ਵਾਲਾ ਬੀ.ਐੱਸ.-4 ਇੰਜਣ 23.95 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ ਯਾਨੀ ਇਸ ਦੀ ਮਾਈਲੇਜ ਕਾਫੀ ਬਿਹਤਰ ਹੋਵੇਗੀ। ਇੰਜਣ 5-ਸਪੀਡ ਮੈਨੁਅਲ ਗਿਅਰਬਾਕਸ ਨਾਲ ਲੈਸ ਹੋਵੇਗਾ, ਉਥੇ ਹੀ ਇਸ ਵਿਚ ਆਟੋਮੇਟਿਡ ਟ੍ਰਾਂਸਮਿਸ਼ਨ (AMT) ਦਾ ਆਪਸ਼ਨ ਵੀ ਮਿਲੇਗਾ।