ਭਾਰਤ ’ਚ ਜਿਮਨੀ ਦੀ ਵਿਕਰੀ ਨੂੰ ਲੈ ਕੇ ਮਾਰਕੀਟਿੰਗ ਪਲਾਨ ਤਿਆਰ ਕਰ ਰਹੀ ਮਾਰੂਤੀ ਸੁਜ਼ੂਕੀ

06/10/2021 1:53:36 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ’ਚ ਜਿਮਨੀ ਐੱਸ.ਯੂ.ਵੀ. ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਸੇਲਸ ਅਤੇ ਮਾਰਕੀਟਿੰਗ ਐਗਜ਼ੀਕਿਊਟਿਵ ਡਾਇਰੈਕਟਰ ਸ਼ਸ਼ਾਂਕ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਉਹ ਜਿਮਨੀ ਨੂੰ ਭਾਰਤ ’ਚ ਉਤਾਰਨ ਲਈ ਮਾਰਕੀਟਿੰਗ ਪਲਾਨ ਬਣਾ ਰਹੇ ਹਨ। ਉਨ੍ਹਾਂ ਦੱਸਿਆ ਕਿ 2-3 ਮਹੀਨੇ ਪਹਿਲਾਂ ਹੀ ਕੰਪਨੀ ਨੇ ਜਿਮਨੀ ਦੀ ਪ੍ਰੋਡਕਸ਼ਨ ਭਾਰਤ ’ਚ ਸ਼ੁਰੂ ਕੀਤੀ ਸੀ। ਇਸ ਐੱਸ.ਯੂ.ਵੀ. ਨੂੰ ਇਸ ਤੋਂ ਪਹਿਲਾਂ ਆਟੋ ਐਕਸਪੋ 2020 ’ਚ ਵਿਖਾਇਆ ਗਿਆ ਸੀ। ਇਸ ਨੂੰ ਕੁਝ ਬਦਲਾਵਾਂ ਨਾਲ ਭਾਰਤ ’ਚ ਲਿਆਇਆ ਜਾ ਸਕਦਾ ਹੈ ਅਤੇ ਇਸ ਦੀ ਕੀਮਤ ਅਜੇ ਕੰਪਨੀ ਨੇ ਤੈਅ ਨਹੀਂ ਕੀਤੀ। 

ਭਾਰਤ ਲਈ ਤਿਆਰ ਕੀਤਾ ਜਾ ਰਿਹਾ 5-ਡੋਰ ਮਾਡਲ
ਮਾਰੂਤੀ ਜਿਮਨੀ ਦੇ 5-ਡੋਰ ਮਾਡਲ ਨੂੰ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਕੰਪਨੀ ਦੇ ਨੈਕਸਾ ਸ਼ੋਅਰੂਮ ’ਤੇ ਲਿਆਇਆ ਜਾਵੇਗਾ। ਉਥੇ ਹੀ ਇਸ ਦੇ 3-ਡੋਰ ਮਾਡਲ ਨੂੰ ਅਗਲੇ ਸਾਲ ਪੇਸ਼ ਕੀਤਾ ਜਾ ਸਕਦਾ ਹੈ। ਦੋਵੇਂ ਹੀ ਮਾਡਲ ਮੇਡ-ਇਨ-ਇੰਡੀਆ ਹੋਣਗੇ। 

1.5 ਲੀਟਰ K15B ਪੈਟਰੋਲ ਇੰਜਣ
5-ਡੋਰ ਜਿਮਨੀ ’ਚ 1.5 ਲੀਟਰ K15B ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ 102 ਐੱਚ.ਪੀ. ਦੀ ਪਾਵਰ ਪੈਦਾ ਕਰੇਗਾ। ਇਸੇ ਇੰਜਣ ਨੂੰ ਕੰਪਨੀ ਆਪਣੀਆਂ ਵਿਟਾਰਾ ਬ੍ਰੇਜ਼ਾ, ਐੱਸ-ਕ੍ਰਾਸ, ਸਿਆਜ਼ ਅਤੇ ਅਰਟਿਗਾ ਵਰਗੀਆਂ ਕਾਰਾਂ ’ਚ ਦੇ ਰਹੀ ਹੈ। ਗਿਅਰਬਾਕਸ ਦੀ ਗੱਲ ਕਰੀਏ ਤਾਂ ਇਸ ਨੂੰ 5-ਸਪੀਡ ਮੈਨੁਅਲ ਅਤੇ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਨਾਲ ਲਿਆਇਆ ਜਾ ਸਕਦਾ ਹੈ। 

ਸੰਭਾਵਿਤ ਕੀਮਤ
ਮਾਰੂਤੀ ਸੁਜ਼ੂਕੀ 5-ਡੋਰ ਜਿਮਨੀ ਨੂੰ 10 ਤੋਂ 12 ਲੱਖ ਰੁਏ (ਐਕਸ-ਸ਼ੋਅਰੂਮ) ਦੀ ਕੀਮਤ ’ਤੇ ਲਿਆ ਸਕਦੀ ਹੈ। ਇਹ ਭਾਰਤੀ ਬਾਜ਼ਾਰ ’ਚ ਮਹਿੰਦਰਾ ਥਾਰ ਅਤੇ ਰੀਫੈਸ਼ਡ ਫੋਰਸ ਗੁਰਖਾ ਨੂੰ ਟੱਕਰ ਦੇਵੇਗੀ। 

Rakesh

This news is Content Editor Rakesh