Maruti Suzuki ਦੀ ਇਹ ਕਾਰ ਹੋਈ ਮਹਿੰਗੀ, ਜਾਣੋ ਕਿੰਨੀ ਵਧੀ ਕੀਮਤ

02/28/2023 1:00:08 PM

ਆਟੋ ਡੈਸਕ- ਮਾਰੂਤੀ ਸੁਜ਼ੂਕੀ ਨੇ ਆਪਣੀ ਇਗਨਿਸ ਨੂੰ ਅਪਡੇਟ ਕੀਤਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਨੇ ਇਸਦੀ ਕੀਮਤ 'ਚ ਵੀ ਵਾਧਾ ਕੀਤਾ ਹੈ। Maruti Suzuki Ignis ਦੀ ਕੀਮਤ 27 ਹਜ਼ਾਰ ਰੁਪਏ ਵਧਾਈ ਗਈ ਹੈ। ਵਾਧੇ ਤੋਂ ਬਾਅਦ ਮਾਰੂਤੀ ਇਗਨਿਸ ਦੀ ਕੀਮਤ 5.55 ਲੱਖ ਰੁਪਏ ਐਕਸ-ਸ਼ੋਅਰੂਮ ਹੋ ਗਈ ਹੈ। ਇਸ ਸੰਬੰਧ 'ਚ ਕੰਪਨੀ ਨੇ ਐਕਸਚੇਂਜ ਫਾਈਲਿੰਗ 'ਚ ਕਿਹਾ ਹੈ ਕਿ ਕੁਝ ਸੇਫਟੀ ਫੀਚਰਜ਼ ਨੂੰ ਵਧਾਉਣ ਦੇ ਨਾਲ ਹੀ ਹੁਣ ਇਸਦੀ ਐਕਸ-ਸ਼ੋਅਰੂਮ ਕੀਮਤ ਨੂੰ ਵਧਾਉਣ ਜਾ ਰਹੇ ਹਾਂ। ਇਸ ਤੋਂ ਪਹਿਲਾਂ ਮਾਰੂਤੀ ਸੁਜ਼ੂਕੀ ਨੇ ਜਨਵਰੀ 'ਚ ਵੀ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਸਨ ਅਤੇ ਇਹ ਕਰੀਬ 1.1 ਫੀਸਦੀ ਤਕ ਮਹਿੰਗੀ ਕਰ ਦਿੱਤੀ ਗਈ ਸੀ। 

ਇੰਜਣ

Maruti Suzuki Ignis 'ਚ 1.2 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 6000 ਆਰ.ਪੀ.ਐੱਮ. 'ਤੇ 61 ਕਿਲੋਵਾਟ ਦੀ ਪਾਵਰ ਅਤੇ 113 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ ਮਾਰੂਤੀ ਇਗਨਿਸ ਦੇ ਇੰਜਣ ਨੂੰ ਹੁਣ ਈ20 ਫਿਊਲ ਕੰਪਲੈਂਟ ਬਣਾ ਦਿੱਤਾ ਗਿਆ ਹੈ। 

ਫੀਚਰਜ਼

ਮਾਰੂਤੀ ਇਗਨਿਸ ਸਮਾਰਟ ਪਲੇਅ ਸਟੂਡੀਓ ਟੱਚ ਸਕਰੀਨ ਇੰਫੋਟੇਨਮੈਂਟ ਯੂਨਿਟ, ਸਟੀਅਰਿੰਗ-ਮਾਊਂਟੇਡ ਆਡੀਓ ਕੰਟੋਰੋਲ, ਆਟੋਮੈਟਿਕ ਕਲਾਈਮੇਟ ਕੰਟਰੋਲ, ਪਾਵਰ ਵਿੰਡੋ, ਸੈਂਟਰ ਲਾਕਿੰਗ, ਕੀਅ ਲੈੱਸ ਐਂਟਰੀ, ਪੁਸ਼-ਸਟਾਰਟ ਫੰਕਸ਼ਨ, ਸਟੀਅਰਿੰਗ ਵ੍ਹੀਲ ਲਈ ਟਿਲਟ-ਐਡਜਸਟਮੈਂਟ, ਪਾਵਰ ਵਰਗੀਆਂ ਸੁਵਿਧਾਵਾਂ ਨਾਲ ਲੈਸ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਵਿਚ ਇਲੈਕਟ੍ਰੋਨਿਕ ਸਟੇਬਿਲਿਟੀ ਪ੍ਰੋਗਰਾਮ (ਈ.ਐੱਸ.ਪੀ.) ਅਤੇ ਹਿਲ ਹੋਲਡ ਅਸਿਸਟ ਵਰਗੇ ਨਵੇਂ ਫੀਚਰਜ਼ ਵੀ ਜੋੜੇ ਹਨ। 

Rakesh

This news is Content Editor Rakesh