ਜਲਦੀ ਹੀ ਬੰਦ ਹੋ ਜਾਵੇਗੀ ਮਾਰੂਤੀ ਦੀ ਇਹ ਪ੍ਰਸਿੱਧ ਕਾਰ

11/14/2018 3:45:21 PM

ਆਟੋ ਡੈਸਕ– ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ ’ਚ 21 ਨਵੰਬਰ ਨੂੰ ਆਪਣੀ ਨਵੀਂ ਅਰਟਿਗਾ ਐੱਮ.ਪੀ.ਵੀ. ਲਾਂਚ ਕਰਨ ਵਾਲੀ ਹੈ। ਕੰਪਨੀ ਮੌਜੂਦਾ ਅਰਟਿਗਾ ਨੂੰ ਨਵੇਂ ਮਾਡਲ ਨਾਲ ਰਿਪਲੇਸ ਕਰੇਗੀ। ਅਜਿਹੇ ’ਚ ਅਟਕਲਾਂ ਸਨ ਕਿ ਕੰਪਨੀ ਮਾਰੂਤੀ ਅਰਟਿਗਾ ਦੇ ਮੌਜੂਦਾ ਮਾਡਲ ਦਾ ਨਾਂ ਬਦਲ ਕੇ ਇਸ ਨੂੰ ਫਲੀਟ ਵ੍ਹੀਕਲ ਦੇ ਰੂਪ ’ਚ ਵੇਚੇਗੀ। ਹਾਲਾਂਕਿ, ਅਜਿਹਾ ਨਹੀਂ ਹੈ। ਹਾਲ ਹੀ ’ਚ ਆਈਆਂ ਰਿਪੋਰਟਾਂ ਮੁਤਾਬਕ, ਜਦੋਂ ਨਵੀਂ ਮਾਰੂਤੀ ਅਰਟਿਗਾ ਕੰਪਨੀ ਡੀਲਰਸ਼ਿੱਪ ’ਤੇ ਪੂਰੀ ਤਰ੍ਹਾਂ ਪਹੁੰਚ ਜਾਵੇਗੀ ਤਾਂ ਮੌਜੂਦਾ ਮਾਡਲ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਜਾਵੇਗੀ।

ਮਾਰੂਤੀ ਸੁਜ਼ੂਕੀ ਨੇ ਅਪ੍ਰੈਲ 2012 ’ਚ ਅਰਟਿਗਾ ਦਾ ਮੌਜੂਦਾ ਮਾਡਲ ਲਾਂਚ ਕੀਤਾ ਸੀ। ਇਸ ਤੋਂ ਬਾਅਦ ਅਕਤੂਬਰ 2015 ’ਚ ਇਸ ਨੂੰ ਮਿਡ-ਸਾਈਕਲ ਅਪਡੇਟ ਦਿੱਤਾ ਗਿਆ ਸੀ। ਮਾਰੂਤੀ ਨੇ 2012 ’ਚ ਲਾਂਚਿੰਗ ਤੋਂ ਬਾਅਦ ਹੁਣ ਤਕ ਅਰਟਿਗਾ ਦੀਆਂ ਕਰੀਬ 4.2 ਇਕਾਈਆਂ ਵੇਚੀਆਂ ਹਨ। ਅਰਟਿਗਾ ਦਾ ਮੌਜੂਦਾ ਮਾਡਲ 1.4 ਲੀਟਰ ਪੈਟਰੋਲ ਅਤੇ 1.3 ਲੀਟਰ ਡੀਜ਼ਲ ਇੰਜਣ ’ਚ ਉਪਲੱਬਧ ਹੈ। ਲਾਂਚਿੰਗ ਦੇ ਕੁਝ ਸਮੇਂ ਬਾਅਦ ਕੰਪਨੀ ਨੇ ਪੈਟਰੋਲ ਵਰਜਨ ਨੂੰ 4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਵੀ ਪੇਸ਼ ਕੀਤਾ ਹੈ। 

ਮਿਡ-ਸਾਈਜ਼ ਬਜਟ ਐੱਮ.ਪੀ.ਵੀ. ’ਚ ਅਰਟਿਗਾ ਕਾਫੀ ਪ੍ਰਸਿੱਧ ਕਾਰ ਹੈ। ਇਸ ਸੈਗਮੈਂਟ ’ਚ ਹੌਂਡਾ ਬੀ.ਆਰ.-ਵੀ, ਰੈਨੋ ਲਾਜੀ ਅਤੇ ਹਾਲ ਹੀ ’ਚ ਲਾਂਚ ਕੀਤੀ ਗਈ ਮਹਿੰਦਰਾ ਮਰਾਜ਼ੋ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਲਾਂਚਿੰਗ ਤੋਂ ਪਹਿਲਾਂ ਨਵੀਂ ਅਰਟਿਗਾ ਦੀ ਬੁਕਿੰਗ ਜਲਦੀ ਹੀ ਸ਼ੁਰੂ  ਕਰ ਸਕਦੀ ਹੈ।