ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਅਲਟੋ ਕੇ10 ਦਾ ਨਵਾਂ ਐਡੀਸ਼ਨ

03/27/2017 12:54:32 PM

ਜਲੰਧਰ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਅਲਟੋ ਕੇ10 ਦਾ ਨਵਾਂ ਲਿਮਟਿਡ ਐਡੀਸ਼ਨ ਮਾਡਲ ਲਾਂਚ ਕੀਤਾ ਹੈ। ਇਸ ਕਾਰ ਦੀ ਭਾਰਤ ''ਚ ਕੀਮਤ 3.40 ਲੱਖ ਰੁਪਏ (ਐਕਸ ਸ਼ੋਅਰੂਮ ਦਿੱਲੀ) ਰੱਖੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਕਾਰ ਨੂੰ ਸਿਰਫ ਟਾਪ ਵੀ.ਐਕਸ.ਆਈ. ਵੈਰੀਐਂਟ ''ਚ ਹੀ ਉਪੱਲਬਧ ਕੀਤਾ ਜਾਵੇਗਾ। 
ਅਲਟੋ ਕੇ10 ਪਲੱਸ ਲਿਮਟਿਡ ਐਡੀਸ਼ਨ ''ਚ ਫਾਗ ਲੈਂਪ ''ਤੇ ਕਰੋਮ ਡਿਜ਼ਾਈਨ, ਕਰੋਮ ਵ੍ਹੀਲ ਅਰਚਿਸ, ਬਾਡੀ ਕਲਰ ਡੋਰ ਡਿਜ਼ਾਈਨ, ਪਾਰਕਿੰਗ ਸੈਂਸਰਜ਼ ਅਤੇ ਰਿਅਰ ਸਪੇਲਰ ਦਿੱਤਾ ਗਿਆ ਹੈ। ਇੰਟੀਰੀਅਰ ਦੀ ਗੱਲ ਕੀਤੀ ਜਾਵੇ ਤਾਂ ਕਾਰ ''ਚ ਫਰੰਟ ਪਾਵਰ ਵਿੰਡੋਜ਼, ਸੈਂਟਰਲ ਲੋਕਿੰਗ ਅਤੇ ਪਿਆਨੋ ਫਿਨਿਸ਼ ਆਡੀਓ ਕੰਸੋਲ ਮੌਜੂਦ ਹੈ। ਕਾਰ ''ਚ 1.0 ਲੀਟ ਦਾ 3 ਸਿਲੈਂਡਰ ਇੰਜਨ ਲੱਗਾ ਹੈ ਜੋ 67 ਬੀ.ਐੱਚ.ਪੀ. ਦੀ ਪਾਵਰ ਅਤੇ 90 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਨ ਨੂੰ 5 ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰ ਆਪਸ਼ਨ ''ਚ ਉਪਲੱਬਧ ਕੀਤਾ ਜਾਵੇਗਾ। ਮਾਰੂਤੀ ਸੁਜ਼ੂਕੀ ਦੀ ਇਹ ਕਾਰ ਭਾਰਤੀ ਬਾਜ਼ਾਰ ''ਚ ਰੇਨੋ ਦੀ ਕੁਇੱਡ ਨੂੰ ਸਖਤ ਟੱਕਰ ਦੇਵੇਗੀ।