ਟਵਿਟਰ ਕਿਲਰ ਥ੍ਰੈਡਸ : ਜ਼ੁਕਰਬਰਗ ਨੇ 11 ਸਾਲਾਂ ’ਚ ਪਹਿਲੀ ਵਾਰ ਟਵੀਟ ਕਰ ਕੇ ਐਲਨ ਮਸਕ ’ਤੇ ਕੀਤੀ ਟਿੱਪਣੀ

07/07/2023 1:09:41 PM

ਗੈਜੇਟ ਡੈਸਕ– ਮੇਟਾ ਦੇ ਨਵੇਂ ਸੋਸ਼ਲ ਮੀਡੀਆ ਮੰਚ ਥ੍ਰੈਡਸ ਨੂੰ ਵੀਰਵਾਰ ਨੂੰ ਲਾਂਚ ਹੋਣ ਦੇ ਕੁਝ ਹੀ ਘੰਟਿਆਂ ਅੰਦਰ ਇਕ ਕਰੋੜ ਤੋਂ ਵੱਧ ਲੋਕਾਂ ਨੇ ਸਾਈਨ ਕਰ ਲਿਆ। ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਬਾਅਦ ਜ਼ੁਕਰਬਰਗ ਦੇ ਇਸ ਨਵੇਂ ਮੰਚ ਨੂੰ ਟਵਿਟਰ ਕਿਲਰ ਕਿਹਾ ਜਾ ਰਿਹਾ ਹੈ। ਇਸ ਵਿਚ ਟਵਿਟਰ ਵਾਂਗ ਹੀ ਮਾਈਕ੍ਰੋਬਲਾਗਿੰਗ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਵੀਡੀਓ ਅਪਲੋਡ ਅਤੇ ਲਿੰਕ ਵੀ ਸ਼ੇਅਰ ਕੀਤੇ ਜਾ ਸਕਣਗੇ।

ਝੂਠੀ ਖੁਸ਼ੀ : ਐਲਨ ਮਸਕ

ਐਲਨ ਮਸਕ ਨੇ ਮੇਟਾ ਦੇ ਇਸ ਨਵੇਂ ਮੰਚ ’ਤੇ ਇਹ ਕਹਿ ਕੇ ਨਿਸ਼ਾਨਾ ਲਾਇਆ ਕਿ ਇਹ ਇੰਸਟਾਗ੍ਰਾਮ ਵਾਂਗ ਇਕ ਝੂਠੀ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਇੰਸਟਾਗ੍ਰਾਮ ’ਤੇ ਦਰਦ ਲੁਕਾਉਣ ਲਈ ਝੂਠੀ ਖੁਸ਼ੀ ਵਿਚ ਸ਼ਾਮਲ ਹੋਣ ਨਾਲੋਂ ਅਣਜਾਨ ਲੋਕਾਂ ਦੇ ਹਮਲੇ ਸਹਿਣਾ ਕਿਤੇ ਬਿਹਤਰ ਹੈ। ਐਲਨ ਮਸਕ ਟਵਿਟਰ ਯੂਜ਼ਰਸ ਤੋਂ ਫੇਸਬੁੱਕ ਅਕਾਊਂਟ ਡਿਲੀਟ ਕਰਨ ਦੀ ਅਪੀਲ ਕਰਦੇ ਰਹਿੰਦੇ ਹਨ।

ਵੱਡੀਆਂ ਹਸਤੀਆਂ ਜੁੜਨ ਲੱਗੀਆਂ

ਲਾਂਚਿੰਗ ਦੇ ਥੋੜ੍ਹੀ ਦੇਰ ਬਾਅਦ ਹੀ ਥ੍ਰੈਡਸ ਨਾਲ ਪੌਪ ਸਟਾਰ ਸ਼ਕਰੀ, ਮਾਰਕ ਹੋਲੇ, ਸ਼ੈੱਫ ਗੋਰਡਨ ਰਾਮਸੇ, ਪ੍ਰਸਿੱਧ ਯੂਟਿਊਬਰ ਲੇਡਬੇਬੀ ਜੁੜ ਗਏ।

ਥ੍ਰੈਡਸ ਹੁਣ 100 ਤੋਂ ਵੱਧ ਦੇਸ਼ਾਂ ਵਿਚ ਡਾਊਨਲੋਡ ਲਈ ਮੁਹੱਈਆ ਹੈ। ਇਨ੍ਹਾਂ ਵਿਚ ਬ੍ਰਿਟੇਨ ਸ਼ਾਮਲ ਹੈ ਪਰ ਕੁਝ ਡਾਟਾ ਸੰਬੰਧੀ ਨਿਯਮਾਂ ਕਾਰਨ ਕਈ ਯੂਰਪੀ ਦੇਸ਼ਾਂ ਵਿਚ ਅਜੇ ਇਸ ਨੂੰ ਲਾਂਚ ਨਹੀਂ ਕੀਤਾ ਗਿਆ ਹੈ।

ਵਰਜਨ ’ਚ ਹੋਣਗੇ ਸੁਧਾਰ

ਮੇਟਾ ਦਾ ਕਹਿਣਾ ਹੈ ਕਿ ਥ੍ਰੈਡਸ ਦਾ ਇਹ ਸ਼ੁਰੂਆਤੀ ਵਰਜਨ ਹੈ। ਆਉਣ ਵਾਲੇ ਸਮੇਂ ਵਿਚ ਇਸ ਵਿਚ ਮੈਸਟੋਡਾਨ ਵਰਗੇ ਫੀਚਰਜ਼ ਲਿਆਉਣ ਦੀ ਯੋਜਨਾ ਹੈ। ਉਂਝ ਥ੍ਰੈਡਸ ਇਕ ਵੱਖਰੀ ਐਪ ਹੈ ਪਰ ਇੰਸਟਾਗ੍ਰਾਮ ਯੂਜ਼ਰ ਆਪਣੇ ਯੂਜ਼ਰਨੇਮ ਇਥੇ ਵੀ ਰੱਖ ਸਕਦੇ ਹਨ।

ਇਕ ਅਰਬ ਯੂਜ਼ਰ ਹੋਣਗੇ : ਜ਼ੁਕਰਬਰਗ

ਮਾਰਕ ਜ਼ੁਕਰਬਰਗ ਨੇ 11 ਸਾਲਾਂ ਵਿਚ ਪਹਿਲੀ ਵਾਰ ਟਵੀਟ ਕਰਦੇ ਹੋਏ ਸਪਾਈਡਰਮੈਨ ਦੇ ਇਕ-ਦੂਜੇ ਵੱਲ ਇਸ਼ਾਰਾ ਕਰਦੇ 2 ਕਾਰਟੂਨ ਸ਼ੇਅਰ ਕਰਦੇ ਹੋਏ ਐਲਨ ਮਸਕ ’ਤੇ ਟਿੱਪਣੀ ਕੀਤੀ। ਉਨ੍ਹਾਂ ਲਿਖਿਆ ਕਿ ਥ੍ਰੈਡਸ ਛੇਤੀ ਹੀ ਟਵਿਟਰ ਦੇ 45 ਕਰੋੜ ਯੂਜ਼ਰਸ ਨੂੰ ਪਿੱਛੇ ਛੱਡ ਕੇ 100 ਕਰੋੜ ਦੀ ਗਿਣਤੀ ਹਾਸਲ ਕਰ ਲਵੇਗਾ। ਟਵਿਟਰ ਕੋਲ ਮੌਕਾ ਸੀ ਪਰ ਅਫਸੋਸ ਉਸ ਨੇ ਅਜਿਹਾ ਨਹੀਂ ਕੀਤਾ। ਉਮੀਦ ਹੈ ਅਸੀਂ ਅਜਿਹਾ ਕਰਾਂਗੇ।

ਇਕ ਕਰੋੜ ਦੇ ਜੁੜਨ ਦਾ ਮਤਲਬ

ਨੈੱਟਫਲਿਕਸ 1997 ਵਿਚ ਲਾਂਚ ਹੋਈ ਸੀ ਅਤੇ ਕੰਪਨੀ ਨੇ ਫਰਵਰੀ, 2009 ਵਿਚ ਇਕ ਕਰੋੜ ਲੋਕਾਂ ਦੇ ਇਸ ਨਾਲ ਜੁੜਨ ਦਾ ਐਲਾਨ ਕੀਤਾ ਸੀ ਪਰ ਥ੍ਰੈਡਸ ਨੇ ਸਿਰਫ 7 ਘੰਟਿਆਂ ਵਿਚ ਇਕ ਕਰੋੜ ਲੋਕਾਂ ਨੂੰ ਜੋੜ ਲਿਆ। ਰਾਤ ਤੱਕ ਇਸ ਦੇ 2 ਗੁਣਾ ਹੋ ਜਾਣ ਦੀ ਉਮੀਦ ਕੀਤੀ ਜਾ ਰਹੀ ਸੀ।

ਫੀਚਰ 500 ਸ਼ਬਦ ਦੀ ਪੋਸਟ 5 ਮਿੰਟ ਤੱਕ ਦੀ ਵੀਡੀਓ ਅਪਲੋਡ ਸੰਭਵ

ਕਿਸੇ ਨੂੰ ਅਨਫਾਲੋ ਕਰਨਾ, ਬਲਾਕ ਕਰਨਾ, ਪਾਬੰਦੀਸ਼ੁਦਾ ਕਰਨਾ ਜਾਂ ਰਿਪੋਰਟ ਕਰਨਾ ਵੀ ਸੰਭਵ, ਜਿਸ ਨੂੰ ਇੰਸਟਾਗ੍ਰਾਮ ’ਤੇ ਬਲਾਕ ਕਰੋਗੇ ਉਹ ਥ੍ਰੈਡਸ ’ਤੇ ਖੁਦ ਬਲਾਕ ਹੋ ਜਾਵੇਗਾ।

10 ਲੱਖ ਲੋਕ ਜੋੜਨ ਵਿਚ ਕਿੰਨਾ ਸਮਾਂ ਲੱਗਾ

ਨੈੱਟਫਲਿਕਸ- 3.5 ਸਾਲ

ਥ੍ਰੈਡਸ ਦੀ ਚਾਲ

ਟਵਿਟਰ- 2 ਸਾਲ

2 ਘੰਟਿਆਂ ਵਿਚ 20 ਲੱਖ

ਫੇਸਬੁੱਕ- 10 ਮਹੀਨੇ

4 ਘੰਟੇ ਵਿਚ 50 ਲੱਖ

ਸਪੋਟੀਫਾਈ- 5 ਮਹੀਨੇ

7 ਘੰਟੇ ਵਿਚ 1 ਕਰੋੜ

ਇੰਸਟਾਗ੍ਰਾਮ- 2.5 ਮਹੀਨੇ

 

ਚੈਟ ਜੇ. ਪੀ. ਟੀ.- 5 ਦਿਨ

 

 

 

Rakesh

This news is Content Editor Rakesh