ਫੇਸਬੁੱਕ ’ਤੇ ਲਾਈਵ ਈਵੈਂਟ ਦੌਰਾਨ ਅੱਜ ਨਵੇਂ ਪ੍ਰੋਡਕਟਸ ਲਾਂਚ ਕਰਨਗੇ ਜ਼ੁਕਰਬਰਗ

09/21/2021 3:57:24 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੇ ਬਾਨੀ ਮਾਰਕ ਜ਼ੁਕਰਬਰਗ ਜਲਦ ਹੀ ਨਵੇਂ ਪ੍ਰੋਡਕਟ ਲਾਂਚ ਕਰਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕਰਕੇ ਦਿੱਤੀ ਹੈ। ਇਸ ਤੋਂ ਪਹਿਲਾਂ ਫੇਸਬੁੱਕ ਸਮਾਰਟ ਗਲਾਸਿਸ ਲਾਂਚ ਕਰ ਚੁੱਕੀ ਹੈ। ਜ਼ੁਕਰਬਰਗ ਨੇ ਕਿਹਾ ਕਿ ਉਹ ਪਹਿਲਾਂ ਹੀ ਰੇਬਨ ਗਲਾਸਿਸ ਲਾਂਚ ਕਰ ਚੁੱਕੇ ਹਨ ਅਤੇ ਸ਼ਿਪਿੰਗ ਵੀ ਹੋ ਰਹੀ ਹੈ। 

ਮੰਨਿਆ ਜਾ ਰਿਹਾ ਹੈ ਕਿ ਫੇਸਬੁੱਕ ਲਾਈਵ ’ਚ ਜ਼ੁਕਰਬਰਗ ਵੀ.ਆਰ. ਅਤੇ ਏ.ਆਰ. ਪ੍ਰੋਡਕਟਸ ਨੂੰ ਲੈ ਕੇ ਐਲਾਨ ਕਰ ਸਕਦੇ ਹਨ। ਕੰਪਨੀ ਪਹਿਲਾਂ ਹੀ ਇਨ੍ਹਾਂ ਪ੍ਰੋਡਕਟਸ ਦੀ ਰਿਸਰਚ ’ਤੇ ਲੱਖਾਂ ਡਾਲਰ ਖਰਚ ਕਰ ਚੁੱਕੀ ਹੈ। ਹਾਲਾਂਕਿ, Oculus Quest 3 ਜਾਂ ਹੋਰ ਕੋਈ ਇਸ ਤਰ੍ਹਾਂ  ਦਾ ਵੀ.ਆਰ. ਪ੍ਰੋਡਕਟ ਨੂੰ ਲੈ ਕੇ ਕੋਈ ਚਰਚਾਵਾਂ ਨਹੀਂ ਹਨ ਪਰ ਜ਼ੁਕਰਬਰਗ ਨੇ ਪਿਛਲੀ ਵਾਰ ਕਿਹਾ ਸੀ ਕਿ Oculus Quest 2 ਦੇ ਅਗਲੇ ਮਾਡਲ ’ਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਾ ਹੈ।

Rakesh

This news is Content Editor Rakesh