ਇਸ ਸ਼ਖ਼ਸ ਦੀ ਫੋਟੋ ਕਾਰਨ ਕ੍ਰੈਸ਼ ਹੋਏ ਸਨ ਦੁਨੀਆ ਭਰ ਦੇ ਕਈ ਐਂਡਰਾਇਡ ਫੋਨ

06/13/2020 10:46:11 AM

ਗੈਜੇਟ ਡੈਸਕ– ਐਂਡਰਾਇਡ ਸਾਮਾਰਟਫੋਨ ਨੂੰ ਕ੍ਰੈਸ਼ ਕਰਨ ਵਾਲੇ ਵਾਲਪੇਪਰ ਦੇ ਪਿੱਛੇ ਦਾ ਰਾਜ਼ ਸਾਹਮਣੇ ਆ ਗਿਆ ਹੈ। ਇਸ ਤਸਵੀਰ ਨੂੰ ਕਲਿੱਕ ਕਰਨ ਵਾਲੇ ਸ਼ਖ਼ਸ ਨੇ ਖੁਦ ਇਸ ਬਾਰੇ ਕਈ ਖ਼ੁਲਾਸੇ ਕੀਤੇ ਹਨ। ਬੀ.ਬੀ.ਸੀ. ਨੂੰ ਦਿੱਤੀ ਇਕ ਇੰਟਰਵਿਊ ’ਚ ਉਨ੍ਹਾਂ  ਦੱਸਿਆ ਕਿ ਇਹ ਤਸਵੀਰ ਉਨ੍ਹਾਂ ਨੇ ਕਦੋਂ ਅਤੇ ਕਿਵੇਂ ਲਈ ਸੀ। ਨਾਲ ਹੀ ਇਸ ਦੇ ਕ੍ਰੈਸ਼ ਕਰਨ ਦੀ ਵਜ੍ਹਾ ਵੀ ਦੱਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਸਨਸੈੱਟ ਵਾਲਪੇਪਰ ਕਾਫੀ ਚਰਚਾ ’ਚ ਰਿਹਾ ਸੀ। ਇਸ ਤਸਵੀਰ ’ਚ ਇਕ ਗਲਿੱਚ ਲੁਕਿਆ ਸੀ ਜਿਸ ਕਾਰਨ ਕਈ ਐਂਡਰਾਇਡ ਫੋਨ ਕ੍ਰੈਸ਼ ਕਰ ਗਏ।

ਇਸ ਤਸਵੀਰ ਨੂੰ ਵਿਗਿਆਨੀ ਅਤੇ ਸ਼ੌਕੀਆ ਫੋਟੋਗ੍ਰਾਫਰ ਗੌਰਵ ਅੱਗਰਵਾਲ ਨੇ ਕਲਿੱਕ ਕੀਤਾ ਹੈ। ਤਸਵੀਰ ਅਗਸਤ 2019 ’ਚ ਮੋਨਟਾਨਾ ਨੈਸ਼ਨਲ ਪਾਰਕ ਦੇ ਸੈਂਟ ਮੇਰੀ ਲੇਕ ’ਤੇ ਲਈ ਗਈ ਸੀ। ਜਦੋਂ ਇਹ ਤਸਵੀਰ ਉਹ ਫਲਿਕਰ ’ਤੇ ਪੋਸਟ ਕਰ ਰਹੇ ਸਨ, ਉਸ ਸਮੇਂ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਸ ਨਾਲ ਇੰਨੇ ਸਾਰੇ ਸਮਾਰਟਫੋਨ ਕ੍ਰੈਸ਼ ਕਰ ਜਾਣਗੇ। 

 

ਸੈਮਸੰਗ ਸਮੇਤ ਕਈ ਡਿਵਾਈਸ ’ਚ ਆਈ ਸੀ ਸਮੱਸਿਆ
ਇਸ ਫੋਟੋ ’ ਬੱਦਲ, ਪਹਾੜ ਅਤੇ ਨਦੀ ਦੇ ਨਾਲ ਡੁਬਦਾ ਹੋਇਆ ਸੂਰਜ ਵਿਖਾਇਆ ਗਿਆਸੀ। ਇਸ ਸ਼ਾਨਦਾਰ ਨਜ਼ਾਰੇ ਨੂੰ ਦੇਖ ਕੇ ਲੋਕ ਇਹ ਤਸਵੀਰ ਫੋਨ ਦੇ ਵਾਲਪੇਪਰ ਦੇ ਰੂਪ ’ਚ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਸਨ। ਇਸ ਤੋਂ ਬਾਅਦ ਇਹ ਐਂਡਰਾਇਡ ਸਿਸਟਮ ਯੂਜ਼ਰ ਇੰਟਰਫੇਸ ਨੂੰ ਕ੍ਰੈਸ਼ ਕਰ ਦਿੰਦਾ ਸੀ। ਰਿਪੋਰਟਾਂ ਦੀ ਮੰਨੀਏ ਤਾਂ ਸੈਮਸੰਗ ਸਮੇਤ ਕਈ ਦੂਜੇ ਫੋਨ ਇਸ ਨਾਲ ਪ੍ਰਭਾਵਿਤ ਹੋਏ। ਸਭ ਤੋਂ ਜ਼ਿਆਦਾ ਮਾਮਲੇ ਚੀਨ ’ਚ ਸਾਹਮਣੇ ਆਏ। 

ਕੀ ਬੋਲੇ ਗੌਰਵ ਅੱਗਰਵਾਲ
ਬੀ.ਬੀ.ਸੀ. ਨੂੰ ਦਿੇਤੀ ਇਕ ਇੰਟਰਵਿਊ ’ਚ ਅੱਗਰਵਾਲ ਨੇ ਕਿਹਾ ਕਿ ਮੈਂ ਜਾਣਬੁੱਝ ਕੇ ਕੁਝ ਨਹੀਂ ਕੀਤਾ। ਮੈਨੂੰ ਦੁਖ ਹੈ ਕਿ ਲੋਕਾਂ ਨੂੰ ਇਸ ਨਾਲ ਪਰੇਸ਼ਾਨੀ ਹੋਈ। ਤਸਵੀਰ ਨੂੰ ਉਨ੍ਹਾਂ ਨੇ ਨਿਕੋਨ ਕੈਮਰੇ ਨਾਲ ਕਲਿੱਕ ਕੀਤਾ ਸੀ ਅਤੇ ਬਾਅਦ ’ਚ ਐਡੋਬੀ ਲਾਈਟਰੂਮ ਸਾਫਟਵੇਅਰ ਨਾਲ ਐਡਿਟ ਕੀਤਾ ਸੀ। 

ਇਸ ਕਾਰਨ ਫੋਨ ਹੋਏ ਕ੍ਰੈਸ਼
ਉਨ੍ਹਾਂ ਦੱਸਿਆ ਕਿ ਜ਼ਰੂਰ ਤਸਵੀਰ ਦੀ ਐਡਿਟਿੰਗ ਜਾਂ ਐਕਸਪੋਰਟਿੰਗ ਪ੍ਰੋਸੈਸਰ ’ਚ ਕੁਝ ਗੜਬੜ ਹੋਈ ਹੋਵੇਗੀ ਜਿਸ ਕਾਰਨ ਇਸ ਦਾ ਫਾਰਮੇਟ ਐਂਡਰਾਇਡ ਫੋਨ ’ਚ ਸੁਪੋਰਟ ਨਹੀਂ ਕੀਤਾ ਅਤੇ ਤਸਵੀਰ ਓਪਨ ਕਰਨ ’ਤੇ ਸਮਾਰਟਫੋਨ ਕ੍ਰੈਸ਼ ਕਰਨ ਲੱਗੇ। ਰਿਪੋਰਟਾਂ ਦੀ ਮੰਨੀਏ ਤਾਂ ਗੌਰਵ ਨੇ ਫੋਟੋ ਐਡਿਟ ਕਰਦੇ ਸਮੇਂ ਕਲਰ ਫਾਰਮੇਟ ਬਦਲ ਦਿੱਤਾ ਸੀ, ਜੋ ਐਂਡਰਾਇਡ ਡਿਵਾਈਸ ਸੁਪੋਰਟ ਨਹੀਂਕਰ ਪਾਏ। 

Rakesh

This news is Content Editor Rakesh