ਮਹਿੰਦਰਾ ਨੇ ਭਾਰਤੀ ਬਾਜ਼ਾਰ ’ਚ ਉਤਾਰਿਆ XUV500 ਦਾ ਡੀਜ਼ਲ AT ਮਾਡਲ

09/01/2020 11:54:15 AM

ਆਟੋ ਡੈਸਕ– ਮਹਿੰਦਰਾ ਨੇ ਆਪਣੀ ਫੁਲ ਸਾਈਜ਼ ਐੱਸ.ਯੂ.ਵੀ. XUV500 ਦੇ ਡੀਜ਼ਲ ਆਟੋਮੈਟਿਕ ਮਾਡਲ ਨੂੰ ਆਖ਼ਿਰਕਾਰ ਭਾਰਤੀ ਬਾਜ਼ਾਰ ’ਚ ਉਤਾਰ ਦਿੱਤਾ ਹੈ। ਮਹਿੰਦਰਾ XUV500 ਦੇ ਡੀਜ਼ਲ ਏ.ਟੀ. ਮਾਡਲ ਦੀ ਸ਼ੁਰੂਆਤੀ ਕੀਮਤ 15.65 ਲੱਖ ਰੁਪਏ ਰੱਖੀ ਗਈ ਹੈ ਜਦਕਿ ਟਾਪ ਮਾਡਲ ਦੀ ਕੀਮਤ 18.88 ਲੱਖ ਰੁਪਏ ਹੈ। ਗਾਹਕ ਇਸ ਨੂੰ ਤਿੰਨ ਮਾਡਲਾਂ- W7, W9 ਅਤੇ W11 (O) ’ਚ ਖ਼ਰੀਦ ਸਕਣਗੇ। 

ਮਾਡਲ ਦੇ ਹਿਸਾਬ ਨਾਲ ਐਕਸ-ਸ਼ੋਅਰੂਮ ਕੀਮਤ
- W7 ਦੀ ਕੀਮਤ 15.65 ਲੱਖ ਰੁਪਏ
- W9 ਦੀ ਕੀਮਤ 17.36 ਲੱਖ ਰੁਪਏ
- W 11 (O) ਦੀ ਕੀਮਤ 18.88 ਲੱਖ ਰੁਪਏ

ਬਹੁਤ ਪਾਵਰਫੁਲ ਹੈ ਮਹਿੰਦਰਾ ਦਾ 2.2 ਲੀਟਰ ਡੀਜ਼ਲ ਇੰਜਣ
ਮਹਿੰਦਰਾ XUV500 ਦੇ ਡੀਜ਼ਲ ਏ.ਟੀ. ਮਾਡਲ ’ਚ ਕੰਪਨੀ ਨੇ 2.2 ਲੀਟਰ ਦੇ ਡੀਜ਼ਲ ਇੰਜਣ ਦਾ ਇਸਤੇਮਾਲ ਕੀਤਾ ਹੈ ਜੋ 153 ਬੀ.ਐੱਚ.ਪੀ. ਦੀ ਪਾਵਰ ਅਤੇ 360 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

Rakesh

This news is Content Editor Rakesh