ਮਹਿੰਦਰਾ ਦੀ ਨਵੀਂ Alturas SUV ਹੋਣ ਵਾਲੀ ਹੈ ਲਾਂਚ, ਜਾਣੋ ਖੂਬੀਆਂ

11/04/2018 11:59:14 AM

ਗੈਜੇਟ ਡੈਸਕ- ਮਹਿੰਦਰਾ ਆਪਣੀ ਨਵੀਂ ਐੱਸ. ਯੂ. ਵੀ. ਨੂੰ ਇਸ ਮਹੀਨੇ ਦੇ ਅਖੀਰ ਤੱਕ 26 ਤਰੀਕ ਨੂੰ ਲਾਂ‍ਚ ਕਰ ਸਕਦੀ ਹੈ। ਇਸ ਗੱਡੀ ਲਈ ਕੰਪਨੀ ਨੇ ਪਹਿਲਾਂ 19 ਨਵੰਬਰ ਦੀ ਤਰੀਕ ਨੂੰ ਚੁਣੀ ਸੀ।  ਹਾਲਾਂਕਿ ਬਾਅਦ 'ਚ ਇਸ ਨੂੰ ਫਿਰ ਤੋਂ ਟਾਲ ਦਿੱਤਾ ਗਿਆ ਸੀ। ਕੰਪਨੀ ਨੇ ਇਸ ਨਵੀਂ ਐੱਸ. ਯੂ. ਵੀ ਨੂੰ ਇਕ ਅਲਗ ਨਾਂ Alturas ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਮਹਿੰਦਰਾ Alturas SUV ਲੇਟੈਸਟ ਜਨਰੇਸ਼ਨ SsangYong Rexton SUV 'ਤੇ ਬੇਸਡ ਹੈ ਜੋ ਭਾਰਤ 'ਚ ਮਹਿੰਦਰਾ XUV500 ਤੋਂ ਟਾਪ ਮਾਡਲ ਹੋਵੇਗਾ।  

ਮਹਿੰਦਰਾ ਨੇ ਇਸ SUV ਨੂੰ ਬਿਲਕੁਲ ਫ੍ਰੈਸ਼ ਲੱਕ ਦਿੱਤੀ ਹੈ ਜੋ ਨਵੀਂ Rexton ਦੀ ਤਰ੍ਹਾਂ ਵਿੱਖਦੀ ਹੈ। ਹਾਲਾਂਕਿ ਇਸ ਦੀ ਗਰਿਲ ਨੂੰ ਮਹਿੰਦਰਾ ਫੈਮਿਲੀ ਲੁੱਕ ਦਿੱਤੀ ਗਈ ਹੈ। ਕੰਪਨੀ ਨੇ ਫ੍ਰੇਮ ਕੰਸ‍ਟ੍ਰਕ‍ਸ਼ਨ 'ਚ ਕੁਝ ਬਦਲਾਅ ਦੇ ਨਾਲ ਇਸ ਨੂੰ ਤੇ ਅਪਗ੍ਰੇਡ ਕੀਤਾ ਹੈ। ਕੰਪਨੀ ਨੇ ਇਸ ਨੂੰ ਆਪਣੇ ਨਵੇਂ ਫਲੈਗਸ਼ਿਪ ਮਾਡਲ ਦੇ ਰੂਪ 'ਚ ਪੇਸ਼ ਕੀਤਾ ਹੈ। ਕੰਪਨੀ ਦੇ ਕਰੀਬੀ ਨਿਯਮ ਦਾ ਕਹਿਣਾ ਹੈ ਕਿ Mahindra ਨੇ Alturas ਫਾਈਨਲ ਨਾਂ ਦਿੱਤਾ ਹੈ ਆਪਣੀ ਨਵੀਂ ਐੱਸ. ਯੂ. ਵੀ ਨੂੰ। Alturas ਦਾ ਮਤਲਬ ਹੁੰਦਾ ਹੈ ਉਚਾਈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਂ ਦੇ ਨਾਲ ਕੰਪਨੀ ਐੱਸ. ਯੂ. ਵੀ. ਦੇ ਬਾਜ਼ਾਰ 'ਚ ਨਵੀਂ ਉਚਾਈਆਂ ਸ‍ਥਾਪਿਤ ਕਰਨ ਦੇ ਬਾਰੇ 'ਚ ਸੋਚ ਰਹੀ ਹੈ। Alturas Toyota Fortuner ਤੇ Ford Endeavour ਵਰਗੀਆਂ ਕਾਰਾਂ ਨੂੰ ਟੱਕਰ ਦੇਣ ਦੇ ਬਾਰੇ 'ਚ ਸੋਚ ਰਹੀ ਹੈ।

ਮਹਿੰਦਰਾ ਦੀ ਇਹ SUV ਦੋ ਨਵੇਂ ਵੇਰੀਐਂਟ 'ਚ ਲਾਂਚ ਹੋਵੇਗੀ ਜਿਸ ਦਾ ਲੋਅਰ ਵੇਰੀਐਂਟ 72 trim ਜੋ 2WD ਤੇ ਫੁੱਲੀ ਲੋਡੇਡ ਤੇ ਦੂਜਾ ਵੇਰੀਐਂਟ G4 ਹੋਵੇਗਾ ਜੋ 4WD ਹੋਵੇਗਾ। ਇਸ ਕਾਰ 'ਚ 2.2 ਲਿਟਰ ਦਾ ਡੀਜਲ ਇੰਜਣ ਹੋਵੇਗਾ ਜੋ 180.5 ਹਾਰਸ ਪਾਵਰ ਦੀ ਤਾਕਤ ਤੇ 450Nm ਦਾ ਟਾਰਕ ਜਨਰੇਟ ਕਰਨ 'ਚ ਸਮਰੱਥ ਹੈ। ਮਹਿੰਦਰਾ ਦੀ ਇਸ ਕਾਰ 'ਚ ਮਰਸਡੀਜ਼ ਦੀ ਤਰ੍ਹਾਂ 7 ਸਪੀਡ ਆਟੋਮੈਟਿਕ ਗਿਅਰਬਾਕਸ ਆਪਸ਼ਨ ਦੇ ਨਾਲ ਆਵੇਗਾ।