Mahindra Thar ਦਾ ਸਪੈਸ਼ਲ ਐਡੀਸ਼ਨ ਲਾਂਚ, ਜਾਣੋ ਖੂਬੀਆਂ

03/20/2019 3:30:55 PM

ਆਟੋ ਡੈਸਕ– ਮਹਿੰਦਰਾ ਥਾਰ ਭਾਰਤ ਦੀਆਂ ਸਭ ਤੋਂ ਤਾਕਤਵਰ ਆਫ ਰੋਡ ਕਾਰਾਂ ’ਚੋਂ ਇਕ ਹੈ। ਇਹ ਮਹਿੰਦਰਾ ਦੀ ਪਹਿਲੀ ਕਾਰ ਹੈ ਜਿਸ ਨੂੰ BS IV CRDe ਇੰਜਣ ਮਿਲਿਆ ਸੀ ਅਤੇ ਇਹ AC ਦੇ ਨਾਲ ਤਿੰਨ ਵੇਰੀਐਂਟਸ- DI 4×2, DI 4×4 ਅਤੇ CRDe 4×4 ’ਚ ਆਉਂਦੀ ਹੈ। ਥਾਰ ਦੀ ਲੋਕਪ੍ਰਿਅਤਾ ਸਿਰਫ ਭਾਰਤ ਦੇ ਆਫ-ਰੋਡ ਲਵਰਸ ’ਚ ਹੀ ਨਹੀਂ ਸਗੋਂ ਦੁਨੀਆ ਭਰ ’ਚ ਹੈ। 

ਹਾਲ ਹੀ ’ਚ ਮਹਿੰਦਰਾ ਨੇ ਸਾਊਥ ਅਫਰੀਕਾ ’ਚ ਥਾਰ ਦੇ ਇਕ ਨਵੇਂ ਸਪੈਸ਼ਲ ਐਡੀਸ਼ਨ- Adventure Series 4×4 ਨੂੰ ਲਾਂਚ ਕੀਤਾ ਹੈ। ਇਹ ਉਹੀ ਥਾਰ ਹੈ ਜੋ ਭਾਰਤ ’ਚ ਵਿਕਰੀ ਲਈ ਉਪਲੱਬਧ ਹੈ। ਹਾਲਾਂਕਿ, ਨਵੇਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਵਿਚ ਕਈ ਆਫ-ਰੋਡ ਐਕਸੈਸਰੀਜ਼ ਦਿੱਤੇ ਗਏ ਹਨ। ਨਵੀਂ ਮਹਿੰਦਰਾ ਥਾਰ ਅਡਵੈਂਚਰ ਸੀਰੀਜ਼ 4x4 ਦੇ ਨਾਲ ਜੋ ਅਪਡੇਟ ਆਫਰ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਗੱਲ ਕਰੀਏ ਤਾਂ ਇਸ ਵਿਚ Bundu ਗਿਅਰ ਦਾ ਆਫ-ਰੋਡ ਬੰਪਰ, ਇਕ ਸਟੀਲ ਕੈਨੋਪੀ ਅਤੇ ਸਨੋਰਕਲ ਦੇ ਨਾਲ ਨਵੇਂ ਆਫ-ਰੋਡ ਅਲੌਏ ਸ਼ਾਮਲ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਤੁਸੀਂ ਅਸਲ ’ਚ ਫਰੰਟ ਪੈਸੇਂਜਰ ਰੋਵ ਤੋਂ ਸਟੀਲ ਕੈਨੋਪੀ ਹਟਾ ਸਕਦੇ ਹੋ ਅਤੇ ਓਪਨ-ਟਾਪ ਡਰਾਈਵਿੰਗ ਐਕਸਪੀਰੀਅੰਸ ਲੈ ਸਕਦੇ ਹੋ। 

ਮਹਿੰਦਰਾ ਥਾਰ ਅਡਵੈਂਚਰ ਸੀਰੀਜ਼ 4x4 ਦੇ ਫਰੰਟ ਬੰਪਰ ’ਚ ਇਕ ਟਾਪ ਬਾਰ ਵੀ ਦਿੱਤਾ ਗਿਆ ਹੈ, ਜੋ ਗਰਿੱਲ ’ਚ ਐਕਸਟਰਾ ਪ੍ਰੋਟੈਕਸ਼ਨ ਦੇਵੇਗਾ। ਨਾਲ ਹੀ ਇਸ ਵਿਚ ਕਲਰਡ ਰਿਕਵਰੀ ਪੁਆਇੰਟ, ਬਿਲਟ-ਇਨ ਐੱਲ.ਈ.ਡੀ. ਲਾਈਟਸ ਅਤੇ ਹਾਈ-ਲਿਫਟ ਜੈਕ ਮਾਊਂਟਿੰਗ ਵੀ ਦਿੱਤੇ ਗਏ ਹਨ। ਆਪਸ਼ਨਲ ਬੈਂਕੂਕ ਡਾਇਨਾਪ੍ਰੋ AT ਆਫ-ਰੋਡ ਟਾਇਰਸ ਵੀ ਸਪੈਸ਼ਲ ਐਡੀਸ਼ਨ ਥਾਰ ’ਚ ਆਫਰ ਕੀਤਾ ਗਿਆ ਹੈ।

ਮਕੈਨਿਕਲ ਸਪੈਸੀਫਿਕੇਸ਼ੰਸ ਦੀ ਗੱਲ ਕਰੀਏ ਤਾਂ ਥਾਰ ’ਚ 2.5 ਲੀਟਰ ਟਰਬੋ ਡੀਜ਼ਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 107 PS ਦੀ ਪਾਵਰ ਅਤੇ 247Nm ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸ ਵਿਚ ਟ੍ਰਾਂਸਮਿਸ਼ਨ ਲਈ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਥੇ 3 ਕਲਰ ਆਪਸ਼ਨ- ਰਾਕੀ ਬੀਜ਼, ਰੇਡੇ ਰੇਜ, DSAT ਸਿਲਵਰ ਮੌਜੂਦ ਹੈ। ਇਸ ਦੀ ਸ਼ੁਰੂਆਤੀ ਕੀਮਤ R293,999 (ਕਰੀਬ 14 ਲੱਖ ਰੁਪਏ) ਹੈ।