ਮਹਿੰਦਰਾ ਨੇ ਭਾਰਤ ''ਚ ਲਾਂਚ ਕੀਤੀ e2o ਪਲਸ ਇਲੈਕਟ੍ਰਿਕ ਕਾਰ

10/21/2016 3:53:44 PM

ਜਲੰਧਰ - ਭਾਰਤੀ ਬਹੁਰਾਸ਼ਟਰੀ ਆਟੋਮੋਬਾਇਲ ਨਿਰਮਾਤਾ ਮਹਿੰਦਰਾ ਨੇ ਆਪਣੀ ਇਲੈਕਟ੍ਰਿਕ ਕਾਰ ਪੋਰਟਫੋਲੀਓ ''ਚ ਵਿਸਥਾਰ ਕਰਦੇ ਹੋਏ ਸ਼ੁੱਕਰਵਾਰ ਨੂੰ Mahindra e2o Plus (ਐੱਨਰਜੀ ਟੂ ਆਕਸੀਜਨ ਪਲਸ) ਇਲੈਕਟ੍ਰਿਕ ਕਾਰ ਭਾਰਤ ''ਚ ਲਾਂਚ ਕਰ ਦਿੱਤੀ ਹੈ। ਇਸ ਨੂੰ ਘਰ ''ਚ ਚਾਰਜ ਕਰਨ ਅਤੇ ਘੱਟ ਲਾਗਤ ''ਤੇ ਚਲਾਉਣ ਲਈ ਖਾਸ ਤੌਰ ''ਤੇ ਬਣਾਇਆ ਗਿਆ ਹੈ। ਇਸ ਇਲੈਕਟ੍ਰਿਕ 4 ਡੋਰ ਕਾਰ ਨੂੰ P2, P4,  P6 ਅਤੇ P8 ਵੇਰਿਅੰਟਸ ''ਚ ਲਾਂਚ ਕੀਤਾ ਗਿਆ ਹੈ ਜਿਨ੍ਹਾਂ ਦੀ ਕੀਮਤ ਦਿੱਲੀ ''ਚ ਐਕਸ-ਸ਼ੋ-ਰੂਮ ''ਚ 5.46 ਲੱਖ ਰੁਪਏ (ਬੇਸ ਵੇਰਿਅੰਟ) ਤੋਂ ਲੈ ਕੇ 8.46 ਲੱਖ ਰੁਪਏ (ਟਾਪ ਵੇਰਿਅੰਟ) ਰੱਖੀ ਗਈ ਹੈ।

 

ਇਸ ਕਾਰ ''ਚ ਲੱਗੀ ਮੋਟਰ 40 ਬੀ. ਐੱਚ. ਪੀ ਦੀ ਪਾਵਰ ਅਤੇ 91Nm ਦਾ ਟਾਰਕ ਜਨਰੇਟ ਕਰਦੀ ਹੈ। ਇਸ ''ਚ ਲੱਗੀ 210ah ਲਿਥੀਅਮ-ਇ- ਆਨ ਬੈਟਰੀ ਪੂਰਾ ਚਾਰਜ ਹੋਣ ''ਤੇ ਸਿਰਫ਼ 6 ਤੋਂ 9 ਘੰਟੇ ਦਾ ਸਮੇਂ ਲੈਂਦੀ ਹੈ। ਕਾਰ ਦੀ ਟਾਪ ਸਪੀਡ 85 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਇਹ ਕਾਰ 0 ਤੋਂ 40 kmph ਦਾ ਰਸਤਾ ਤੈਅ ਕਰਨ ''ਚ ਸਿਰਫ਼ 5.2 ਸੇਕੈਂਡਸ ਤੋਂ 6.3 ਸੇਕੈਂਡਸ ਦਾ ਸਮਾਂ ਲੈਂਦੀ ਹੈ।

ਫ੍ਰੰਟ ਅਤੇ ਰਿਅਰ ''ਚ ਡਿਸਕ ਬ੍ਰੇਕ ਦੇ ਨਾਲ ਇਸ ''ਚ 14 ਇੰਚ ਦੇ ਵ੍ਹੀਲ ਰਿਸ ਅਤੇ 165/60/R14 ਸਾਇਜ਼ ਦੇ ਟਾਇਰਸ ਲਗਾਏ ਗਏ ਹਨ। ਇਸ ''ਚ ਮੌਜੂਦ ਸਿਸਟਮ ਦਾ ਇਸਤੇਮਾਲ ਕਾਰ ''ਚ ਦਿੱਤੇ ਗਏ ਬਟਨ ਅਤੇ ਸਮਾਰਟਫੋਨ ਐਪ ਦੇ ਜ਼ਰੀਏ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਐਪ  ਦੇ ਜ਼ਰੀਏ ਇਸ ਕਾਰ ਨੂੰ ਸਵਿਚ ਆਨ/ਆਫ ਅਤੇ ਲਾਕ /ਅਨਲਾਕ ਵੀ ਕੀਤਾ ਜਾ ਸਕਦਾ ਹੈ ।

 

ਮਹਿੰਦਰਾ e2o ਪਲਸ ਇਲੈਕਟ੍ਰਿਕ ਕਾਰ ''ਚ ਨਵਾਂ ਗਰਿਲ, ਜੀ. ਪੀ. ਐੱਸ ਨੈਵੀਗੇਸ਼ਨ ਸਿਸਟਮ ਅਤੇ ਆਨ-ਬੋਰਡ ਕੰਪਿਊਟਰ ਵੀ ਲਗਾਇਆ ਗਿਆ ਹੈ। ਕਾਰ ''ਚ ਇਕ SOS ਫੀਚਰ ਵੀ ਮੌਜੂਦ ਹੈ ਜੋ ਬੈਟਰੀ ਘੱਟ ਹੋਣ ''ਤੇ ਡਰਾਇਵਰ ਨੂੰ ਵਾਰਨਿੰਗ ਦਿੰਦਾ ਹੈ ਅਤੇ 7 ਤੋਂ 10 ਕਿਲੋਮੀਟਰ ਇਲਾਵਾ ਚੱਲਣ ''ਚ ਮਦਦ ਕਰਦਾ ਹੈ।