ਹਿੰਦੀ ਟਾਈਪਿੰਗ ਵਾਲਾ ਵਾਇਰਲੈੱਸ ਕੀਬੋਰਡ ਲਾਂਚ, ਜਾਣੋ ਕੀਮਤ

11/15/2018 12:29:12 PM

ਗੈਜੇਟ ਡੈਸਕ– ਦੇਸ਼ ਦੀ ਇਕ ਵੱਡੀ ਆਬਾਦੀ ਹਿੰਦੀ ਬੋਲਦੀ ਹੈ, ਜੋ ਇਸ ਭਾਸ਼ਾ ’ਚ ਹੀ ਲਿਖਦੀ-ਪੜਦੀ ਹੈ। ਇਸ ਨੂੰ ਦੇਖਦੇ ਹੋਏ ਟੈਕਨਾਲੋਜੀ ਕੰਪਨੀ ਲਾਜੀਟੈੱਕ ਨੇ ਇਕ ਸਪੈਸ਼ਲ ਹਿੰਦੀ ਕੀਬੋਰਡ ‘MK-235’ ਲਾਂਚ ਕੀਤਾ ਹੈ। ਲਾਜੀਟੈੱਕ ਨੇ ਇਕ ਬਿਆਨ ’ਚ ਕਿਹਾ ਕਿ ‘MK-235’ ਵਾਇਰਲੈੱਸ ਕੀਬੋਰਡ ਅਤੇ ਮਾਊਸ ਦਾ ਕੰਬੋ ਹੈ, ਜਿਸ ਦੀ ਕੀਮਤ 1,995 ਰੁਪਏ ਰੱਖੀ ਗਈ ਹੈ। ਇਸ ਦਾ ਟੀਚਾ ਦੇਸ਼ੀ ਭਾਸ਼ਾਵਾਂ ’ਚ ਪੂਰੀ ਤਰ੍ਹਾਂ ਟਾਈਪਿੰਗ ਸਮੱਸਿਆ ਦਾ ਹੱਲ ਕਰਨਾ ਹੈ। 

ਲਾਜੀਟੈੱਕ ਨੇ ਕਿਹਾ ਕਿ ਜਨਗਣਨਾ ਦੇ ਅੰਕੜਿਆਂ ਮੁਤਾਬਕ, ਹਿੰਦੀ ਬੋਲਣ ਵਾਲੀ ਆਬਾਦੀ 52 ਕਰੋੜ ਹੈ ਅਤੇ ਇਹ ਦੇਸ਼ ’ਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਨੂੰ ਧਿਆਨ ’ਚ ਰੱਖਕੇ ਇਹ ਕੀਬੋਰਡ ‘MK-235’ ਉਤਾਰਿਆ ਗਿਆ ਹੈ ਜੋ ਤਕਨੀਕੀ ਅਤੇ ਹਿੰਦੀ ਭਾਸ਼ੀ ਆਬਾਦੀ ਦੇ ਵਿਚ ਦੀ ਡਿਜੀਟਲ ਖੱਡ ਨੂੰ ਭਰਨ ਨੂੰ ਭਰਨ ਦਾ ਕੰਮ ਕਰੇਗਾ। ਨਾਲ ਹੀ ਇਹ ਹੈਸ਼ਟੈਗ ‘ਸੋਚੋ ਜੈਸੇ ਲਿਖੋ ਵੈਸੇ’ ਮੁਹਿੰਮ ਦਾ ਹਿੱਸਾ ਵੀ ਹੈ, ਜਿਸ ਨੂੰ ਕੰਪਨੀ ਨੇ ਲੋਕਾਂ ਨੂੰ ਮਾਤ ਭਾਸ਼ਾ ਲਿਖਣ ਲਈ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਹੈ। 

ਕੰਪਨੀ ਨੇ ਕਿਹਾ ਕਿ ਇਹ ਕੀਬੋਰਡ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਲਾਂਚ ਕੀਤਾ ਗਿਆ ਹੈ ਜੋ ਹਿੰਦੀ ਨੂੰ ਅੰਗ੍ਰੇਜ਼ੀ ਨਾਲੋਂ ਜ਼ਿਆਦਾ ਤਰਜੀਹ ਦਿੰਦੇ ਹਨ। ‘MK-235’ ਇਕ ਟ੍ਰਡੀਸ਼ਨਲ ਫੁੱਲ ਸਾਈਜ਼ ਕਬੋਰਡ ਹੈ, ਜਿਸ ’ਤੇ ਦੇਵਨਾਗਰੀ ’ਚ ਟਾਈਪਿੰਗ ਕੀਤੀ ਜਾ ਸਕਦੀ ਹੈ। ਇਸ ਦੀ ਬੈਟਰੀ ’ਤੇ 3 ਸਾਲ ਦੀ ਵਾਰੰਟੀ ਦਿੱਤੀ ਗਈ ਹੈ। ਇਹ ਕੀਬੋਰਡ ਵਾਇਰਲੈੱਸ ਹੈ, ਜੋ 10 ਮੀਟਰ ਦੀ ਦੂਰੀ ਤੋਂ ਵੀ ਕੰਮ ਕਰਦਾ ਹੈ।