iPhone X ਦੀ ਤਰ੍ਹਾਂ ਹੀ ਹੋ ਸਕਦਾ ਹੈ ਸ਼ਿਓਮੀ ਮੀ ਮੈਕਸ 2s ਦਾ ਡਿਜ਼ਾਈਨ

11/09/2017 2:09:15 PM

ਜਲੰਧਰ- ਚੀਨ ਦਾ ਸਮਾਰਟਫੋਨ ਨਿਰਮਾਤਾ ਕੰਪਨੀ ਨੇ ਆਪਣੇ ਘਰੇਲੂ ਮਾਰਕੀਟ 'ਚ ਮੀ ਮੈਕਸ 2 ਲਾਂਚ ਕਰਨ ਤੋਂ ਬਾਅਦ ਇਸ ਨੂੰ ਪਿਛਲੇ ਮਹੀਨੇ ਭਾਰਤ 'ਚ ਲਾਂਚ ਕੀਤਾ ਸੀ। ਇਹ ਸਮਾਰਟਫੋਨ ਫੁੱਲ ਵਿਊ ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਸੀ। ਇਸ ਫੋਨ ਦੇ ਲਾਂਚ ਦੇ ਇਕ ਮਹੀਨੇ ਦੇ ਅੰਦਰ ਹੀ ਇਸ ਦੇ ਵੱਡੇ ਵੇਰੀਐਂਟ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। ਕੰਪਨੀ ਇਸ ਵੱਡੇ ਵੇਰੀਐਂਟ 'ਤੇ ਕੰਮ ਕਰ ਰਹੀ ਹੈ, ਜੋ ਕਿ ਬੇਜ਼ਲ-ਲੈਸ ਸਮਾਰਟਫੋਨ ਹੋਵੇਗਾ ਅਤੇ ਇਸ ਨੂੰ ਮੀ ਮੈਕਸ 2ਐੱਸ ਦੇ ਨਾਂ ਤੋਂ ਪੇਸ਼ ਕੀਤਾ ਜਾਵੇਗਾ।

Gizmochina 'ਤੇ ਚੀਨ ਦੀ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ Weibo ਦੇ ਮਾਧਿਅਮ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। Weibo 'ਤੇ ਚੀਨ ਦੇ ਇਕ ਫੇਮਸ ਲੀਕਸਟਰ ਨੇ ਕੁਝ ਤਸਵੀਰਾਂ ਨੂੰ ਜਾਰੀ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਦੇਖਿਆ ਗਿਆ ਫੋਨ ਬੇਜ਼ਲ-ਲੈਸ ਹੈ, ਜਿਸ ਨੂੰ ਮੀ ਮੈਕਸ 2ਐੱਸ ਦਾ ਨਾਂ ਦਿੱਤਾ ਜਾ ਰਿਹਾ ਹੈ। ਇਹ ਫੋਨ ਮੀ ਮੈਕਸ 2 ਦਾ ਮਾਡੀਫਾਈਡ ਵਰਜ਼ਨ ਲੱਗ ਰਿਹਾ ਹੈ। ਤਸਵੀਰਾਂ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਸ ਫੋਨ ਦਾ ਡਿਜ਼ਾਈਨ ਕਾਫੀ ਹੱਦ ਤੱਕ ਆਈਫੋਨ ਐੱਕਸ ਨਾਲ ਮਿਲਦਾ-ਜੁਲਦਾ ਹੈ। 

 

 

ਜੇਕਰ ਗੱਲ ਕਰੀਏ ਮੀ ਮੈਕਸ 2 ਸਮਾਰਟਫੋਨ ਦੀ ਤਾਂ ਇਸ 'ਚ ਬਾਟਮ 'ਤੇ ਸੈਲਫੀ ਕੈਮਰਾ ਦਿੱਤਾ ਗਿਆ ਸੀ। ਇਹ ਸਲਿੱਮ ਬਾਟਮ ਬੇਜ਼ਲ ਮੀ ਮੈਕਸ 2ਐੱਸ ਦੀਆਂ ਤਸਵੀਰਾਂ 'ਚ ਦਿਖਾਈ ਦੇ ਰਿਹਾ ਹੈ। ਲੀਕਸਟਰ ਨੇ ਆਪਣੇ Weibo ਪੋਸਟ 'ਚ ਜੋਰ ਦਿੱਤਾ ਹੈ ਕਿ ਬਾਟਮ ਬੇਜ਼ਲ ਕਾਫੀ ਸਲਿੱਮ ਹੈ। ਯੂ-ਆਕਾਰ ਦੇ ਉੱਪਰੀ ਬੇਜ਼ਲ ਦੇ ਸੱਜੇ ਅਤੇ ਖੱਬੇ ਕਿਨਾਰਿਆਂ 'ਤੇ ਮੌਜੂਦ ਸਕਰੀਨ ਦਾ ਹਿੱਸਾ ਪ੍ਰਦਰਸ਼ਿਤ ਕਰਦਾ ਹੈ। ਬੈਟਰੀ ਦੀ ਸਥਿਤੀ ਨੈੱਟਵਰਕ ਸਟੈਂ੍ਰਥ ਆਦਿ।