4500mAh ਦੀ ਦਮਦਾਰ ਬੈਟਰੀ ਨਾਲ ਲਾਂਚ ਹੋਇਆ LG X Power 2

02/24/2017 1:43:57 PM

ਜਲੰਧਰ- ਮੋਬਾਇਲ ਵਰਲਡ ਕਾਂਗਰਸ 2017 ਤੋਂ ਪਹਿਲਾਂ ਦੱਖਣ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਐਲ.ਜੀ. ਨੇ ਮਿਡ ਰੇਂਜ ਸਮਾਰਟਫੋਨ ਐਕਸ ਪਾਵਰ 2 ਨੂੰ ਲਾਂਚ ਕੀਤਾ ਹੈ। ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਮਾਰਚ ਮਹੀਨੇ ''ਚ ਲੇਟਿਨ ਅਮਰੀਕਾ ''ਚ ਉਪਲੱਬਧ ਕਰਾਇਆ ਜਾਵੇਗਾ। ਇਸ ਤੋਂ ਬਾਅਦ ਵਾਰੀ ਅਮਰੀਕਾ, ਏਸ਼ੀਆਈ, ਯੂਰਪੀ ਅਤੇ ਹੋਰ ਮਾਰਕੀਟ ਦੀ ਆਏਗੀ। ਐਲ.ਜੀ. ਐਕਸ ਪਾਵਰ 2 ਦੀ ਕੀਮਤ ਖੇਤਰ ''ਤੇ ਨਿਰਭਰ ਕਰੇਗੀ। ਡਿਵਾਈਸ ਦੇ ਸਪੈਸੀਫਿਕੇਸ਼ ਅਤੇ ਡਿਜ਼ਾਈਨ ''ਚ ਕੁਝ ਵੀ ਅਨੋਖਾ ਨਹੀਂ ਹੈ ਪਰ ਇਸ ਦੀ ਸਭ ਤੋਂ ਅਹਿਮ ਖਾਸੀਅਤ ਦਮਦਾਰ ਬੈਟਰੀ ਹੈ। ਨਵੇਂ ਸਮਾਰਟਫੋਨ ਨੂੰ ਮਲਟੀ-ਟਾਸਕਿੰਗ ਅਤੇ ਜ਼ਿਆਦਾ ਐਪ ਇਸਤੇਮਾਲ ਕਰਨ ਵਾਲੇ ਯੂਜ਼ਰ ਲਈ ਬਣਾਇਆ ਗਿਆ ਹੈ। 
 
LG X Power 2 ਦੇ ਫੀਚਰਜ਼-
ਡਿਸਪਲੇ - 5.5-ਇੰਚ ਦੀ ਐੱਚ.ਡੀ. (1280x720 ਪਿਕਸਲ)
ਪ੍ਰੋਸੈਸਰ - 1.5 ਗੀਗਾਹਰਟਜ਼ ਆਕਟਾ-ਕੋਰ 
ਰੈਮ         - 2ਜੀ.ਬੀ.
ਮੈਮਰੀ         - 16ਜੀ.ਬੀ.
ਕਾਰਡ ਸਪੋਰਟ - ਅਪ-ਟੂ 2ਟੀ.ਬੀ.
ਕੈਮਰਾ        - ਐੱਲ.ਈ.ਡੀ. ਫਲੈਸ਼ ਨਾਲ 13MP ਦਾ ਰਿਅਰ ਅਤੇ 5MP ਦਾ ਫਰੰਟ ਕੈਮਰਾ
ਓ.ਐੱਸ.     - ਐਂਡਰਾਇਡ 7.0 ਨੂਗਾ
ਬੈਟਰੀ         - 4500ਐੱਮ.ਏ.ਐੱਚ.