22 ਫਰਵਰੀ ਨੂੰ LG ਪੇਸ਼ ਕਰੇਗੀ ਨਵੇਂ K-ਸੀਰੀਜ਼ ਦੇ ਸਮਾਰਟਫੋਨਜ਼

02/19/2017 6:55:30 PM

ਜਲੰਧਰ- ਦੱਖਣ ਕੋਰੀਆਈ ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਨੇ ਬੁੱਧਵਾਰ ਨੂੰ ਨਵੀਂ ਦਿੱਲੀ ''ਚ ਇਕ ਈਵੈਂਟ ਆਯੋਜਿਤ ਕੀਤਾ ਹੈ। ਇਸ ਈਵੈਂਟ ਨੂੰ ਲੈ ਕੇ ਕੰਪਨੀ ਨੇ ਪ੍ਰੈੱਸ ਇਨਵਾਈਟ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਇਸ ਈਵੈਂਟ ''ਚ ਕੰਪਨੀ 2017 ''K''-ਸੀਰੀਜ਼ ਸਮਾਰਟਫੋਨਜ਼ ਨੂੰ ਪੇਸ਼ ਕਰੇਗੀ ਜਿਸ ਵਿਚ ਕੇ7 ਐੱਲ.ਟੀ.ਈ. ਅਤੇ ਕੇ10 ਐੱਲ.ਟੀ.ਈ. ਸਮਾਰਟਫੋਨ ਮਾਡਲ ਸ਼ਾਮਲ ਹੋਣਗੇ। ਐੱਲ.ਜੀ. ਦੇ ਨਵੇਂ ਸਮਾਰਟਫੋਨਜ਼ ''ਚ 120 ਡਿਗਰੀ ਵਾਈਡ ਐਂਗਲ ਫਰੰਟ ਕੈਮਰਾ ਲੈਂਜ਼ ਅਤੇ ਰਿਅਲ ਫਿੰਗਰਪ੍ਰਿੰਟ ਸੈਂਸਰ ਦੇਖਣ ਨੂੰ ਮਿਲੇਗਾ।  
ਨਵੇਂ ਕੇ10 ਐੱਲ.ਟੀ.ਈ. ਸਮਾਟਰਫੋਨ ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.3-ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੋਵੇਗੀ। ਆਕਟਾ-ਕੋਰ ਮੀਡੀਆਟੈੱਕ ਐੱਮ.ਟੀ.6750 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ਨੂੰ 2ਜੀ.ਬੀ. ਰੈਮ ਦੇ ਨਾਲ 16ਜੀ.ਬੀ. ਅਤੇ 32ਜੀ.ਬੀ. ਸਟੋਰੇਜ ਆਪਸ਼ਨ ''ਚ ਪੇਸ਼ ਕੀਤਾ ਜਾਵੇਗਾ। 
ਐਂਡਰਾਇਡ 7.0 ਨੂਗਾ ''ਤੇ ਆਧਾਰਿਤ ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਸੈਲਫੀ ਦੇ ਸ਼ੌਕੀਨਾਂ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੋਵੇਗਾ। ਫਿਲਹਾਲ ਐੱਲ.ਜੀ. ਦੇ ਦੂਜੇ ਆਉਣ ਵਾਲੇ ਸਮਾਰਟਫੋਨ ਕੇ7 ਐੱਲ.ਟੀ.ਈ. ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।