ਪੰਚ-ਹੋਲ ਡਿਸਪਲੇਅ ਤੇ ਟ੍ਰਿਪਲ ਕੈਮਰਾ ਸੈੱਟਅਪ ਨਾਲ ਲਾਂਚ ਹੋਇਆ LG Q70

08/31/2019 5:49:44 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਐੱਲ.ਜੀ. ਨੇ ਆਪਣਾ ਨਵਾਂ ਸਮਾਰਟਫੋਨ LG Q70 ਲਾਂਚ ਕਰ ਦਿੱਤਾ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ ਪੰਚ ਹੋਲ ਡਿਸਪਲੇਅ ਵਰਗੇ ਫੀਚਰਜ਼ ਦਿੱਤੇ ਗਏ ਹਨ। ਫੋਨ ’ਚ ਰੀਅਰ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ। ਇਹ ਫੋਨ LG Q60 ਦਾ ਸਕਸੈਸਰ ਹੈ। ਨਵੇਂ ਫੋਨ ’ਚ LG Q60 ਦੇ ਕਈ ਫੀਚਰਜ਼ ਮੌਜੂਦ ਹਨ। ਫੋਨ ’ਚ ਸੈਲਫੀ ਲਈ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਫਿਲਹਾਲ ਇਹ ਫੋਨ ਅਜੇ ਸਾਊਥ ਕੋਰੀਆ ’ਚ ਲਾਂਚ ਕੀਤਾ ਗਿਆ ਹੈ। ਭਾਰਤ ’ਚ ਇਸ ਫੋਨ ਦੀ ਲਾਂਚਿੰਗ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। 

ਕੀਮਤ ਤੇ ਉਪਲੱਬਧਤਾ
LG Q70 ਦੀ ਕੀਮਤ 548,900 KRW (ਕਰੀਬ 32,600 ਰੁਪਏ) ਹੈ। ਸਾਊਥ ਕੋਰੀਆ ’ਚ 6 ਸਤੰਬਰ ਤੋਂ ਇਹ ਫੋਨ ਸੇਲ ਲਈ ਉਪਲੱਬਧ ਹੋਵੇਗਾ। ਭਾਰਤ ’ਚ ਇਹ ਫੋਨ ਕਦੋਂ ਉਪਲੱਬਧ ਹੋਵੇਗਾ ਇਸ ਬਾਰੇ ਕੰਪਨੀ ਵਲੋਂ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। 

ਫੀਚਰਜ਼
ਇਹ ਇਕ ਡਿਊਲ ਸਿਮ ਸੈੱਟਅਪ ਵਾਲਾ ਸਮਾਰਟਫੋਨ ਹੈ ਜੋ ਐਂਡਰਾਇਡ ਪਾਈ ’ਤੇ ਚੱਲਦਾ ਹੈ। ਫੋਨ ’ਚ 6.4 ਇੰਚ ਨੌਚ-ਲੈੱਸ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਸਨੈਪਡ੍ਰੈਗਨ 675 ਆਕਟਾ-ਕੋਰ ਨਾਲ ਲੈਸ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ 2ਟੀਬੀ ਤਕ ਵਧਾਇਆ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਫੋਨ ’ਚ 32+13+5 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ 120 ਡਿਗਰੀ ਵਾਈਡ ਐਂਗਲ ਲੈੱਨਜ਼ ਨਾਲ ਆਉਂਦਾ ਹੈ। ਫੋਨ ’ਚ 16 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਫੋਨ ’ਚ 4000mAh ਦੀ ਬੈਟਰੀ ਹੈ।