LG Q6 ਸਮਾਰਟਫੋਨ ਇਸ ਹਫਤੇ ਕੋਰੀਆ ''ਚ ਸੇਲ ਲਈ ਹੋਵੇਗਾ ਉਪਲੱਬਧ

07/31/2017 5:33:39 PM

ਜਲੰਧਰ-LG ਦੁਆਰਾ ਇਸ ਸਾਲ ਜੁਲਾਈ 'ਚ Q6 ਸਮਾਰਟਫੋਨ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਕੰਪਨੀ ਨੇ ਇਸਦੇ ਸਪੈਸੀਫਿਕੇਸ਼ਨ ਅਤੇ ਉਪਲੱਬਧਤਾ ਦੀ ਜਾਣਕਾਰੀ ਦਿੱਤੀ ਹੈ। LG Q6 ਸਮਾਰਟਫੋਨ ਨੂੰ LG Q6+ ਅਤੇ LG Q6a ਨਾਲ ਲਾਂਚ ਕੀਤਾ ਗਿਆ ਸੀ, ਜਿਸ ਤੋਂ ਫੀਚਰਸ ਦੇ ਤੌਰ 'ਤੇ ਫੁੱਲਵਿਜ਼ਨ ਡਿਸਪਲੇ ਦਿੱਤਾ ਗਿਆ ਹੈ। ਇਹ ਸਮਾਰਟਫੋਨ ਨੂੰ ਇਸੇ ਹਫਤੇ ਕੰਪਨੀ ਆਪਣੇ ਘਰੇਲੂ ਬਜ਼ਾਰ ਸਾਊਥ ਕੋਰੀਆ 'ਚ ਸੇਲ ਲਈ ਉੱਪਲੱਬਧ ਕਰੇਗੀ। ਇਸ ਤੋਂ ਬਾਅਦ ਕੰਪਨੀ ਇਸ ਨੂੰ ਜਲਦੀ ਹੀ ਹੋਰ ਬਜ਼ਾਰਾਂ 'ਚ ਲਾਂਚ ਕਰੇਗੀ, ਜਿਨ੍ਹਾਂ 'ਚ ਏਸ਼ੀਆ, ਯੂਰਪ, ਮਿਡਲ ਈਸਟ ਅਤੇ ਅਮਰੀਕਾ ਸ਼ਾਮਿਲ ਹਨ।

LG Q6 ਜਿਸ ਨੂੰ G6 Mini ਨਾਂ ਵੀ ਦਿੱਤਾ ਗਿਆ ਹੈ। ਇਹ ਕੰਪਨੀ ਦੀ Q ਸੀਰੀਜ ਦਾ ਪਹਿਲਾ ਸਮਾਰਟਫੋਨ ਹੈ, ਜਿਸ 'ਚ ਫਲੈਗਸ਼ਿਪ ਸਮਾਰਟਫੋਨ G6 ਦੇ ਬਰਾਬਰ ਫੀਚਰ ਦਿੱਤੇ ਗਏ ਹਨ। Fonarina Kir ਰਿਪੋਰਟ ਅਨੁਸਾਰ LG Q6 ਐਸਟਰੋ ਬਲੈਕ, ਆਈਸ ਪਲੈਟੀਨਮ,Mystery ਵਾਇਟ ਅਤੇ Terra ਗੋਲਡ ਕਲਰ ਆਪਸ਼ਨ 'ਚ ਉਪਲੱਬਧ ਹੋਣਗੇ, ਜਿਸ ਦੀ ਕੀਮਤ 419,100 Korean Won ਮਤਲਬ ਕਿ ਲਗਭਗ 24,000 ਰੁਪਏ ਹੈ ਅਤੇ ਇਹ ਕੋਰੀਆ 'ਚ 2 ਅਗਸਤ ਤੋਂ ਸੇਲ ਲਈ ਉਪਲੱਬਧ ਹੋਵੇਗਾ। LG ਦੁਆਰਾ ਕਿਹਾ ਗਿਆ ਹੈ ਕਿ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਜ਼ਾਰ 'ਤੇ ਨਿਰਭਰ ਕਰੇਗੀ।

ਇਸ ਫੋਨ ਦੀ USP ਇਸ 'ਚ ਦਿੱਤੀ ਗਈ 5.5 ਇੰਚ ਦਾ ਫੁੱਲ HD ਨਾਲ ਫੁੱਲਵਿਜ਼ਨ ਡਿਸਪਲੇ ਦਿੱਤਾ ਗਿਆ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2160x1080 ਪਿਕਸਲ ਹੈ। ਇਸ ਡਿਸਪਲੇਅ 'ਚ ਮਲਟੀ-ਟਾਸਕਿੰਗ ਦੀ ਸਮੱਰਥਾ ਹੈ ਅਤੇ ਯੂਜ਼ਰਸ ਇਸ ਨੂੰ ਸਪਲਿਟ ਸਕਰੀਨ ਨਾਲ ਟੂ-ਸਕੇਅਰ ਵਿੰਡੋ ਦੇ ਰੂਪ  'ਚ ਵੀ ਉਪਯੋਗ ਕਰ ਸਕਦੇ ਹਨ, ਜਿਸ 'ਚ ਡਿਸਪਲੇ ਨੂੰ ਵਰਟੀਕਲੀ ਅਤੇ ਹੋਰੀਜੈਂਟਲੀ  ਦੋਵਾਂ ਤਕੀਕਿਆਂ ਨਾਲ ਦੇਖਿਆ ਜਾ ਸਕਦਾ ਹੈ।

LG Q6 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
LG Q6 ਸਮਾਰਟਫੋਨ 'ਚ 5.5 ਇੰਚ ਦਾ ਫੁੱਲ HD ਨਾਲ ਫੁੱਲਵਿਜ਼ਨ ਡਿਸਪਲੇ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡ੍ਰੈਗਨ 435 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 3GB ਰੈਮ ਅਤੇ 32GB ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਰਿਅਰ ਕੈਮਰਾ ਅਤ 5 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਹੈ। ਐਂਡਰਾਇਡ 7.1.1 ਨੂਗਟ 'ਤੇ ਆਧਾਰਿਤ LG Q6 'ਚ ਪਾਵਰ ਬੈਕਅਪ ਲਈ 3,000mAh ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਬਲੂਟੁਥ, ਵਾਈ-ਫਾਈ, USB ਟਾਇਪ-ਸੀ 2.0 ਅਤੇ NFC ਦਿੱਤੇ ਗਏ ਹਨ।

ਕੰਪਨੀ ਦੁਆਰਾ ਹੁਣ ਤੱਕ LG Q6+ਅਤੇ  LG Q6a ਦੀ ਕੀਮਤ ਅਤੇ ਉਪਲੱਬਧਤਾ ਸੰਬੰਧੀ ਕੋਈ ਆਫਿਸ਼ੀਅਲੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਸਮਾਰਟਫੋਨ 'ਚ LG Q6 ਤੋਂ ਅਲੱਗ ਸਟੋਰੇਜ ਅਤੇ ਰੈਮ ਦਿੱਤੀ ਗਈ ਹੈ। LG Q6+ 'ਚ 4GB ਰੈਮ ਅਤੇ 64GB ਇੰਟਰਨਲ ਮੈਮਰੀ ਦਿੱਤੀ ਗਈ ਹੈ। LG Q6a 'ਚ 2GB ਰੈਮ ਅਤੇ 16GB ਇੰਟਰਨਲ ਮੈਮਰੀ ਉਪਲੱਬਧ ਹੈ।