ਨੈਕਸਸ 4 ''ਚ ਵੀ ਚੱਲ ਸਕਦੈ ਐਂਡ੍ਰਾਇਡ ਦਾ ਨਵਾਂ ਵਰਜ਼ਨ

08/27/2016 5:55:20 PM

ਜਲੰਧਰ- ਚਾਰ ਸਾਲ ਪਹਿਲਾਂ ਐੱਲ.ਜੀ. ਨੈਕਸਸ 4 ਸਮਾਰਟਫੋਨ ਨੂੰ ਐਂਡ੍ਰਾਇਡ 4.1 ਜੈਲੀਬੀਨ ਵਰਜ਼ਨ ਦੇ ਨਾਲ ਲਾਂਚ ਕੀਤਾ ਗਿਆ ਸੀ ਅਤੇ ਇਹ ਸਮਾਰਟਫੋਨ ਐਂਡ੍ਰਾਇਡ ਨੁਗਟ ਵਰਜ਼ਨ ''ਤੇ ਚੱਲਣ ਦੀ ਸਮਰਥਾ ਰੱਖਦਾ ਹੈ। ਜ਼ਿਕਰਯੋਗ ਹੈ ਕਿ ਨੈਕਸਸ 4 ''ਚ 1.5GHz ਕਵਾਡ-ਕੋਰ ਸਨੈਪਡ੍ਰੈਗਨ ਐੱਸ4 ਪ੍ਰੋਸੈਸਰ ਅਤੇ 2ਜੀ.ਬੀ. ਰੈਮ ਲੱਗੀ ਹੈ। 
ਐਕਸ.ਡੀ.ਏ. ਡਿਵੈੱਲਰਪ Zaclimon ਨੇ ਨੈਕਸਸ 4 ਲਈ ਐਂਡ੍ਰਾਇਡ ਨੁਗਟ ਨੂੰ ਬਿਲਟ ਕੀਤਾ ਹੈ। ਨੈਕਸਸ 4 ''ਚ ਐਂਡ੍ਰਾਇਡ ਨੁਗਟ ਨੂੰ ਇੰਸਟਾਲ ਕਰਨ ਤੋਂ ਬਾਅਦ ਇਸ ਦਾ ਵਾਈ-ਫਾਈ, ਬਲੂਟੁਥ, ਰੇਡੀਓ ਇੰਟਰਫੇਸ ਲੇਅਰ, ਐੱਚ/ਡਬਲਯੂ ਐਕਸੀਲੇਰੇਸ਼ਨ ਅਤੇ ਯੂ.ਐੱਸ.ਬੀ. ਕੁਨੈਕਟੀਵਿਟੀ ਕੰਮ ਕਰ ਰਹੀ ਹੈ। ਅਡਾਪਟਿਡ ਮੋਡ ਆਨ ਹੋਣ ਤੋਂ ਬਾਅਦ ਬ੍ਰਾਈਟਨੈੱਸ ਸਲਾਈਡਰ ਕੰਮ ਨਹੀਂ ਕਰਦਾ। ਇਸ ਤੋਂ ਇਲਾਵਾ ਜੋ ਫੀਚਰਸ ਕੰਮ ਨਹੀਂ ਕਰਦੇ ਉਨ੍ਹਾਂ ''ਚ ਐਕਸੀਲੈਰੋਮੀਟਰ, ਐੱਨ.ਐੱਫ.ਸੀ. ਅਤੇ ਜੀ.ਪੀ.ਐੱਸ. ਸ਼ਾਮਲ ਹੈ। 
ਐਂਡ੍ਰਾਇਡ ਨੁਗਟ ਨੂੰ ਨੈਕਸਸ 4 ਲਈ ਦੱਸਿਆ ਤਾਂ ਹੈ ਪਰ ਇਸ ਨਾਲ ਫੋਨ ਨੂੰ ਰੋਜ਼ ਇਸਤੇਮਾਲ ਨਹੀਂ ਕਰ ਸਕਦੇ ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਡਿਵੈੱਲਪਰ ਇਸ ''ਤੇ ਵੀ ਕੰਮ ਕਰ ਰਹੇ ਹਨ। ਇਸ ਲਈ ਜੇਕਰ ਤੁਹਾਡੇ ਕੋਲ ਵੀ ਨੈਕਸਸ 4 ਸਮਾਰਟਫੋਨ ਹੈ ਤਾਂ ਆਉਣ ਵਾਲੇ ਦਿਨਾਂ ''ਚ ਐਂਡ੍ਰਾਇਡ ਨੁਗਟ ਨੂੰ ਚਲਾ ਸਕੋਗੇ।