LG ਨੇ ਭਾਰਤ ’ਚ ਲਾਂਚ ਕੀਤੇ 3 ਨਵੇਂ ਸਮਾਰਟਫੋਨ, ਕੀਮਤ 8,999 ਰੁਪਏ ਤੋਂ ਸ਼ੁਰੂ

06/26/2019 4:39:33 PM

ਗੈਜੇਟ ਡੈਸਕ– ਦੱਖਣ ਕੋਰੀਆ ਦੀ ਕੰਪਨੀ ਐੱਲ.ਜੀ. ਨੇ 3 ਨਵੇਂ ਸਮਾਰਟਫੋਨ ਲਾਂਚ ਕਰਕੇ ਭਾਰਤ ’ਚ ਆਪਣਾ ਪੋਰਟਫੋਲੀਓ ਵਧਾਇਆ ਹੈ। ਐੱਲ.ਜੀ. ਨੇ ਭਾਰਤ ’ਚ W10, W30 ਅਤੇ W30 Pro ਸਮਾਰਟਫੋਨ ਲਾਂਚ ਕੀਤੇ ਹਨ। ਭਾਰਤੀ ਬਾਜ਼ਾਰ ’ਚ ਐੱਲ.ਜੀ. ਦੇ ਇਨ੍ਹਾਂ ਸਮਾਰਟਫੋਨਜ਼ ਦਾ ਮੁਕਾਬਲਾ ਸ਼ਾਓਮੀ, ਸੈਮਸੰਗ ਅਤੇ ਅਸੁਸ ਦੇ ਬਜਟ ਸਮਾਰਟਫੋਨ ਨਾਲ ਹੋਵੇਗਾ। LG W10 ਅਤੇ LG W30 ਸਮਾਰਟਫੋਨ ਦੀ ਫਲੈਸ਼ ਸੇਲ 3 ਜੁਲਾਈ ਨੂੰ ਐਮਾਜ਼ਾਨ ’ਤੇ ਸ਼ੁਰੂ ਹੋਵੇਗੀ। ਤਿੰਨੇ ਸਮਾਰਟਫੋਨ ਐਂਡਰਾਇਡ 9.0 ਪਾਈ ਆਪਰੇਟਿੰਗ ਸਿਸਟਮ ’ਤੇ ਚੱਲਦੇ ਹਨ ਅਤੇ ਸਿੰਗਲ ਸਟੋਰੇਜ ਵੇਰੀਐਂਟ ਦੇ ਨਾਲ ਆਉਂਦੇ ਹਨ। 

LG W10 ਦੀ ਕੀਮਤ ਤੇ ਫੀਚਰਜ਼
LG W10 ਸਮਾਰਟਫੋਨ ਦੀ ਕੀਮਤ 8,999 ਰੁਪਏ ਹੈ। ਇਸ ਸਮਾਰਟਫੋਨ ’ਚ 6.19 ਇੰਚ ਦੀ ਐੱਚ.ਡੀ. ਪਲੱਸ ਫੁਲ ਵਿਜ਼ਨ ਸਕਰੀਨ ਦਿੱਤੀ ਗਈ ਹੈ। ਇਹ ਸਮਾਰਟਫੋਨ 2.0GHz ਆਕਟਾ ਕੋਰ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਨਾਲ ਲੈਸ ਹੈ। ਇਸ ਸਮਾਰਟਫੋਨ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਹੈ। ਸਮਾਰਟਫੋਨ ਦੇ ਰੀਅਰ ’ਚ ਡਿਊਲ ਕੈਮਰਾ ਸੈੱਟਅਪ ਹੈ। ਫੋਨ ਦੇ ਬੈਕ ’ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਕੈਮਰੇ ਹਨ। ਸੈਲਫੀ ਲਈ ਫੋਨ ਦੇ ਫਰੰਟ ’ਚ ਫੇਸ ਅਨਲਾਕ ਸਪੋਰਟ ਦੇ ਨਾਲ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ’ਚ 4,000mAh ਦੀ ਬੈਟਰੀ ਹੈ। ਇਹ ਫੋਨ ਟਿਊਲਿਪ ਪਰਪਲ ਅਤੇ ਸਮੋਕੀ ਗ੍ਰੇਅ ਕਲਰ ’ਚ ਉਪਲੱਬਧ ਹੈ।

LG W30 ਦੀ ਕੀਮਤ ਤੇ ਫੀਚਰਜ਼
LG W10 ਸਮਾਰਟਫੋਨ ਦੀ ਕੀਮਤ 9,999 ਰੁਪਏ ਹੈ। ਇਸ ਸਮਾਰਟਫੋਨ ’ਚ 6.26 ਇੰਚ ਦੀ ਐੱਚ.ਡੀ. ਪਲੱਸ ਆਈ.ਪੀ.ਐੱਸ. ਡਾਟ ਫੁਲ ਵਿਜ਼ਨ ਸਕਰੀਨ ਹੈ। ਇਹ ਸਮਾਰਟਫੋਨ 2.0GHz ਆਕਟਾ ਕੋਰ ਮੀਡੀਆਟੈੱਕ ਹੀਲੀਓ ਪੀ22 ਪ੍ਰੋਸੈਸਰ ਨਾਲ ਲੈਸ ਹੈ। ਫੋਨ ’ਚ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਹੈ। ਇਸ ਸਮਾਰਟਫੋਨ ਦੇ ਬੈਕ ’ਚ 12 ਮੈਗਾਪਿਕਸਲ ਦਾ ਪ੍ਰਾਈਮਰੀ ਰੀਅਰ ਕੈਮਰਾ ਦਿੱਤਾ ਹੈ। ਨਾਲ ਹੀ ਰੀਅਰ ’ਚ 13 ਮੈਗਾਪਿਕਸਲ ਦਾ ਵਾਈਡ-ਐਂਗਲ ਸੈਂਸਰ ਅਤੇ 2 ਮੈਗਾਪਿਕਸਲ ਦਾ ਫਿਕਸਡ ਫੋਕਸ ਡੈੱਪਥ ਕੈਮਰਾ ਹੈ। ਸੈਲਫੀ ਲਈ ਫੋਨ ਦੇ ਫਰੰਟ ’ਚ ਫੇਸ ਅਨਲੌਕ ਸਪੋਰਟ ਦੇ ਨਾਲ 16 ਮੈਗਾਪਿਕਸਲ ਦਾ ਕੈਮਰਾ ਹੈ। ਫੋਨ ’ਚ 4,000mAh ਦੀ ਬੈਟਰੀ ਹੈ। ਇਹ ਸਮਾਰਟਫੋਨ ਥੰਡਰ ਬਲਿਊ, ਪਲੈਟਿਨਮ ਗ੍ਰੇਅ ਅਤੇ ਅਰਾਰ ਗ੍ਰੀਨ ਕਲਰ ’ਚ ਮਿਲੇਗਾ।

LG W30 Pro ਦੀ ਕੀਮਤ ਤੇ ਫੀਚਰਜ਼
ਕੰਪਨੀ ਨੇ ਅਜੇ LG W30 Pro ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ, ਕੰਪਨੀ ਨੇ ਇਸ ਸਮਾਰਟਫੋਨ ਦੇ ਫੀਚਰਜ਼ ਦੱਸੇ ਹਨ। ਇਸ ਸਮਾਰਟਫੋਨ ’ਚ 6.27 ਇੰਚ ਦੀ ਐੱਚ.ਡੀ. ਪਲੱਸ ਫੁਲ ਵਿਜ਼ਨ ਸਕਰੀਨ ਹੋਵੇਗੀ। ਇਹ ਸਮਾਰਟਫੋਨ 1.8 ਆਕਟੈ-ਕੋਰ ਕੁਆਲਕਾਮ ਸਨੈਪਡ੍ਰੈਗਨ 632 ਪ੍ਰੋਸੈਸਰ ਨਾਲ ਲੈਸ ਹੈ। ਇਸ ਸਮਾਰਟਫੋਨ ’ਚ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਹੈ। ਸਮਾਰਟਫੋਨ ਦੇ ਬੈਕ ’ਚ 13 ਮੈਗਾਪਿਕਸਲ + 5 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। ਸੈਲਫੀ ਲਈ ਫੋਨ ਦੇ ਫਰੰਟ ’ਚ ਫੇਸ ਅਨਲੌਕ ਸਪੋਰਟ ਦੇ ਨਾਲ 16 ਮੈਗਾਪਿਕਸਲ ਦਾ ਕੈਮਰਾ ਹੈ। ਸਮਾਰਟਫੋਨ ’ਚ ਫਾਸਟ ਚਾਰਜਿੰਗ ਸਪੋਰਟ ਦੇ ਨਾਲ 4,000mAh ਦੀ ਬੈਟਰੀ ਹੈ।